ਸਿਆਸਤਖਬਰਾਂਚਲੰਤ ਮਾਮਲੇ

ਹੁਣ ਟਰਾਂਸਜੈਂਡਰ ਵੀ ਸਰਕਾਰੀ ਨੌਕਰੀ ਲਈ ਕਰ ਸਕਣਗੇ ਅਪਲਾਈ

ਭੋਪਾਲ-ਪਿਛਲੇ ਸਾਲ ਪੱਛਮੀ ਬੰਗਾਲ ਸਰਕਾਰ ਨੇ ਟਰਾਂਸਜੈਂਡਰ ਭਾਈਚਾਰੇ ਦੇ ਲੋਕਾਂ ਨੂੰ ਆਮ ਸ਼੍ਰੇਣੀ ਤਹਿਤ ਸਰਕਾਰੀ ਨੌਕਰੀਆਂ ਲਈ ਅਪਲਾਈ ਕਰਨ ਦੀ ਆਗਿਆ ਦੇਣ ਦਾ ਫ਼ੈਸਲਾ ਕੀਤਾ ਸੀ। ਹੁਣ ਮੱਧ ਪ੍ਰਦੇਸ਼ ਸਰਕਾਰ ਵਲੋਂ ਟਰਾਂਸਜੈਂਡਰ ਭਾਈਚਾਰੇ ਦੇ ਲੋਕ ਸਰਕਾਰੀ ਨੌਕਰੀਆਂ ‘ਚ ਅਰਜ਼ੀ ਭਰਨ ਦੇ ਯੋਗ ਬਣ ਗਏ ਹਨ। ਇਕ ਅਧਿਕਾਰੀ ਮੁਤਾਬਕ ਹੁਣ ਤੱਕ ਸਿੱਧੀ ਭਰਤੀ ਪ੍ਰਕਿਰਿਆ ਜ਼ਰੀਏ ਸਰਕਾਰੀ ਨੌਕਰੀ ਚਾਹੁਣ ਵਾਲੇ ਉਮੀਦਵਾਰਾਂ ਲਈ ਸਿਰਫ ਦੋ ਸ਼੍ਰੇਣੀਆਂ- ਪੁਰਸ਼ ਅਤੇ ਮਹਿਲਾ ਸੀ। ਸੂਬਾ ਸਰਕਾਰ ਨੇ ਮੱਧ ਪ੍ਰਦੇਸ਼ ਟਰਾਂਸਜੈਂਡਰ ਨਿਯਮ-2021 ਤਹਿਤ ਸ਼ੁੱਕਰਵਾਰ ਨੂੰ ਹੁਕਮ ਜਾਰੀ ਕਰ ਕੇ ਨੌਕਰੀਆਂ ‘ਚ ਸਿੱਧੀ ਭਰਤੀ ‘ਚ ਟਰਾਂਸਜੈਂਡਰ ਭਾਈਚਾਰੇ ਲਈ ਵੱਖਰੀ ਸ਼੍ਰੇਣੀ ਬਣਾਈ ਹੈ। ਇਸ ਦੇ ਨਾਲ ਹੀ ਹੁਣ ਸਰਕਾਰੀ ਨੌਕਰੀਆਂ ਲਈ ਅਰਜ਼ੀ ‘ਚ ਪੁਰਸ਼ ਅਤੇ ਮਹਿਲਾ ਨਾਲ ਟਰਾਂਸਜੈਂਡਰ ਦਾ ਬਦਲ ਵੀ ਉਪਲੱਬਧ ਹੋਵੇਗਾ।
ਮਹਾਰਾਸ਼ਟਰ ਵੀ ਟਰਾਂਸਜੈਂਡਰਾਂ ਲਈ ਕਰ ਚੁੱਕਾ ਇਹ ਕੰਮ
ਪਿਛਲੇ ਸਾਲ ਹੀ ਨਵੰਬਰ ‘ਚ ਮਹਾਰਾਸ਼ਟਰ ਪ੍ਰਸ਼ਾਸਨਿਕ ਟ੍ਰਿਬਿਊਨਲ ਦੀ ਮੁੰਬਈ ਬੈਂਚ ਨੇ ਸੂਬਾ ਸਰਕਾਰ ਨੂੰ ਪੁਲਸ ਸਬ-ਇੰਸਪੈਕਟਰ (PSI) ਦੀ ਇਕ ਪੋਸਟ ਟਰਾਂਸਜੈਂਡਰਾਂ ਲਈ ਰਾਖਵੀਂ ਕਰਨ ਦਾ ਨਿਰਦੇਸ਼ ਦਿੱਤਾ ਸੀ। ਭਾਰਤ ਦੀ ਪਹਿਲੀ ਟਰਾਂਸਜੈਂਡਰ ਜੱਜ ਜੋਇਤਾ ਮੰਡਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਟਰਾਂਸਜੈਂਡਰ ਭਾਈਚਾਰੇ ਲਈ ਸਰਕਾਰੀ ਨੌਕਰੀਆਂ ‘ਚ ਰਾਖਵਾਂਕਰਨ ਜ਼ਰੂਰੀ ਹੈ। ਮੰਡਲ ਨੇ ਕਿਹਾ ਕਿ ਪੁਲਸ ਫੋਰਸ ਅਤੇ ਰੇਲਵੇ ਵਰਗੇ ਸੈਕਟਰਾਂ ‘ਚ ਟਰਾਂਸਜੈਂਡਰਾਂ ਦਾ ਦਾਖਲਾ ਉਨ੍ਹਾਂ ਪ੍ਰਤੀ ਸਮਾਜ ਦੀ ਧਾਰਨਾ ਨੂੰ ਬਦਲੇਗਾ।

Comment here