ਅਪਰਾਧਸਿਆਸਤਖਬਰਾਂ

…ਹੁਣ ਚਰਚ ’ਚ ਮੂਰਤੀਆਂ ਤੇ ਤਸਵੀਰਾਂ ਦੀ ਬੇਅਦਬੀ

ਚੰਡੀਗੜ੍ਹ-ਪੰਜਾਬ ’ਚ ਬੇਅਦਬੀ ਦਾ ਸਿਲਸਿਲਾ ਅਜੇ ਥੰਮਿਆ ਨਹੀਂ ਤੇ ਹੁਣ ਹਰਿਆਣਾ, ਦਿੱਲੀ ਦੇ ਚਰਚ ’ਚ ਭਗਵਾਨ ਯਿਸੂ ਦੀਆਂ ਮੂਰਤੀਆਂ ਅਤੇ ਤਸਵੀਰਾਂ ਦੀ ਬੇਅਦਬੀ ਦਾ ਮਾਮਲੇ ਸਾਹਮਣੇ ਆਏ ਹਨ। 25 ਦਸੰਬਰ ਦੀ ਦੇਰ ਰਾਤ ਅੰਬਾਲਾ, ਦਿੱਲੀ ਸਮੇਤ ਕਰੀਬ 8 ਥਾਵਾਂ ’ਤੇ ਅਣਪਛਾਤੇ ਵਿਅਕਤੀਆਂ ਨੇ ਚਰਚ ’ਚ ਦਾਖਲ ਹੋ ਕੇ ਮੂਰਤੀ ਤੋੜ ਦਿੱਤੀ।
ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਪ੍ਰੋਫੈਸਰ ਨਾਹਰ ਅਤੇ ਸੀਨੀਅਰ ਪਾਦਰੀ ਨੇ ਪ੍ਰੈਸ ਕਾਨਫਰੰਸ ਵਿੱਚ ਅਫਸੋਸ ਪ੍ਰਗਟ ਕੀਤਾ। ਉਨਾਂ ਨੇ ਕਿਹਾ ਕਿ ਪੁਲਿਸ ਵੀ ਇਸ ਮਾਮਲੇ ’ਚ ਢਿੱਲੀ ਹੈ ਤੇ ਅਸੀਂ 2 ਜਨਵਰੀ ਨੂੰ ਕੈਂਡਲ ਮਾਰਚ ਅਤੇ ਰੋਸ ਮਾਰਚ ਕਰਾਂਗੇ।

Comment here