ਸਿਆਸਤਖਬਰਾਂਦੁਨੀਆ

ਹੁਣ ਕੱਪੜਿਆਂ ‘ਤੇ ਪਾਬੰਦੀ ਲਗਾਉਣ ਦੀ ਤਿਆਰੀ ‘ਚ ਚੀਨ

ਬੀਜਿੰਗ-ਚੀਨ ਨੇ ਆਈਫੋਨ ‘ਤੇ ਪਾਬੰਦੀ ਲਗਾਉਣ ਤੋਂ ਬਾਅਦ ਹੁਣ ਕੱਪੜਿਆਂ ਨੂੰ ਲੈ ਕੇ ਅਜੀਬ ਕਾਨੂੰਨ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਚੀਨ ਨੇ ਆਦੇਸ਼ ਜਾਰੀ ਕੀਤਾ ਹੈ ਕਿ ਸਰਕਾਰੀ ਏਜੰਸੀਆਂ ਵਿੱਚ ਕੰਮ ਕਰਨ ਵਾਲੇ ਲੋਕ ਐਪਲ ਅਤੇ ਵਿਦੇਸ਼ੀ ਕੰਪਨੀਆਂ ਦੇ ਫੋਨ ਦੀ ਵਰਤੋਂ ਨਾ ਕਰਨ। ਇਨ੍ਹਾਂ ਨੂੰ ਦਫ਼ਤਰ ਵਿੱਚ ਲਿਆਉਣ ਤੋਂ ਵੀ ਵਰਜਿਆ ਗਿਆ ਹੈ। ਇੰਨਾ ਹੀ ਨਹੀਂ ਚੈਟ ਗਰੁੱਪਾਂ ਅਤੇ ਮੀਟਿੰਗਾਂ ਲਈ ਵੀ ਵਿਦੇਸ਼ੀ ਕੰਪਨੀਆਂ ਦੇ ਪਲੇਟਫਾਰਮ ਦੀ ਵਰਤੋਂ ਨਾ ਕਰਨ ਦੀ ਗੱਲ ਕਹੀ ਗਈ ਹੈ। ਨਵੇਂ ਬਿੱਲ ਤੋਂ ਸਪੱਸ਼ਟ ਹੈ ਕਿ ਚੀਨ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਕੱਪੜਿਆਂ ‘ਤੇ ਪਾਬੰਦੀ ਲਗਾਏਗਾ। ਚੀਨ ‘ਚ ਜੇਕਰ ਕੋਈ ਅਜਿਹੇ ਕੱਪੜੇ ਪਾਉਂਦਾ ਹੈ ਜਿਸ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਤਾਂ ਜੁਰਮਾਨੇ ਦੇ ਨਾਲ-ਨਾਲ ਜੇਲ੍ਹ ਦੀ ਸਜ਼ਾ ਵੀ ਹੋਵੇਗੀ। ਹਾਲਾਂਕਿ ਅਜੇ ਤੱਕ ਇਹ ਨਹੀਂ ਦੱਸਿਆ ਗਿਆ ਹੈ ਕਿ ਦੋਸ਼ੀਆਂ ਨੂੰ ਕਿੰਨੀ ਸਜ਼ਾ ਦਿੱਤੀ ਜਾਵੇਗੀ। ਕਈ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਮੁਲਜ਼ਮਾਂ ਨੂੰ 15 ਦਿਨਾਂ ਲਈ ਹਿਰਾਸਤ ਵਿੱਚ ਭੇਜਿਆ ਜਾਵੇਗਾ।
ਦੇਸ਼ ਵਿੱਚ ਐਡਲਟ ਸਮੱਗਰੀ ‘ਤੇ ਹੈ ਪਾਬੰਦੀ
ਚੀਨ ਦੀ ਸਰਕਾਰ ਇਹ ਵੀ ਤੈਅ ਕਰਦੀ ਹੈ ਕਿ ਚੀਨ ਦੇ ਲੋਕ ਕੀ ਦੇਖਣਗੇ ਅਤੇ ਕੀ ਨਹੀਂ। ਜੇਕਰ ਕੋਈ ਵਿਅਕਤੀ ਦੇਸ਼ ਵਿੱਚ ਪਾਬੰਦੀਸ਼ੁਦਾ ਸਮੱਗਰੀ ਤੱਕ ਆਪਣੀ ਪਹੁੰਚ ਬਣਾਉਂਦਾ ਹੈ, ਤਾਂ ਉਸ ਨੂੰ ਸਰਕਾਰ ਦੁਆਰਾ ਸਜ਼ਾ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਜੇਕਰ ਮੋਬਾਈਲ ‘ਚ ਕਿਸੇ ਵੀ ਤਰ੍ਹਾਂ ਦਾ ਐਡਲਟ ਕੰਟੈਂਟ ਦੇਖਿਆ ਜਾਂ ਪਾਇਆ ਜਾਂਦਾ ਹੈ ਤਾਂ 3 ਸਾਲ ਦੀ ਸਜ਼ਾ ਹੋ ਸਕਦੀ ਹੈ। ਚੀਨ ਦੀ ਸਰਕਾਰ ਜੈਸਮੀਨ ਦੇ ਫੁੱਲਾਂ ‘ਤੇ ਇੰਨੀ ਸਖਤ ਹੈ ਕਿ ਸਥਾਨਕ ਭਾਸ਼ਾ ‘ਚ ਇੰਟਰਨੈੱਟ ‘ਤੇ ਇਸ ਫੁੱਲ ਦਾ ਨਾਂ ਵੀ ਨਜ਼ਰ ਨਹੀਂ ਆਵੇਗਾ। ਇਸ ਸ਼ਬਦ ‘ਤੇ ਹੀ ਪਾਬੰਦੀ ਲਗਾ ਦਿੱਤੀ ਗਈ ਹੈ। ਬੀਜਿੰਗ ਸਮੇਤ ਦੇਸ਼ ਦੇ ਕਈ ਸ਼ਹਿਰਾਂ ਦੇ ਬਾਜ਼ਾਰਾਂ ਵਿਚ ਇਸ ਫੁੱਲ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਗਿਆ ਹੈ। ਚੀਨੀ ਸਰਕਾਰ ਨੇ ਇਹ ਫੈਸਲਾ ਟਿਊਨੀਸ਼ੀਆ ਜੈਸਮੀਨ ਕ੍ਰਾਂਤੀ ਤੋਂ ਬਾਅਦ ਲਿਆ ਸੀ।
ਦਾੜ੍ਹੀ ਰੱਖਣ ‘ਤੇ ਵੀ ਤੁਹਾਨੂੰ ਹੋ ਸਕਦੀ ਜੇਲ੍ਹ
ਚੀਨ ‘ਚ ਦਾੜ੍ਹੀ ਵਧਾਉਣ ‘ਤੇ ਜੇਲ੍ਹ ਹੋ ਸਕਦੀ ਹੈ। ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਦੋਂ ਅਜਿਹਾ ਕਰਨ ਵਾਲਿਆਂ ਨੂੰ ਕਰੀਬ 6 ਸਾਲ ਸਲਾਖਾਂ ਪਿੱਛੇ ਕੱਟਣੇ ਪਏ। ਇਹੀ ਕਾਰਨ ਹੈ ਕਿ ਇਸਲਾਮ ਧਰਮ ਨੂੰ ਮੰਨਣ ਵਾਲੇ ਲੋਕਾਂ ਲਈ ਚੀਨ ਵਿੱਚ ਰਹਿਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਚੀਨ ਵਿੱਚ ਮੁਸਲਮਾਨਾਂ ਦੀ ਆਜ਼ਾਦੀ ਅਤੇ ਅਧਿਕਾਰਾਂ ਨੂੰ ਲੈ ਕੇ ਲਗਾਤਾਰ ਸਵਾਲ ਉਠਦੇ ਰਹੇ ਹਨ। ਖਾਸ ਤੌਰ ‘ਤੇ ਚੀਨ ਦੇ ਸ਼ਿਨਜਿਆਂਗ ‘ਚ ਇਸ ਨਿਯਮ ਨੂੰ ਸਖਤੀ ਨਾਲ ਲਾਗੂ ਕੀਤਾ ਜਾਂਦਾ ਹੈ ਕਿਉਂਕਿ ਉਥੇ ਮੁਸਲਮਾਨਾਂ ਦੀ ਗਿਣਤੀ ਜ਼ਿਆਦਾ ਹੈ। ਇਕ ਰਿਪੋਰਟ ਮੁਤਾਬਕ ਚੀਨ ਸਰਕਾਰ ਦੇ ਇਸ ਕਾਨੂੰਨ ਨੂੰ ਇਸਲਾਮ ਦੇ ਖਿਲਾਫ ਦੱਸਿਆ ਜਾ ਰਿਹਾ ਹੈ।

Comment here