ਖਬਰਾਂਚਲੰਤ ਮਾਮਲੇਦੁਨੀਆ

ਹੁਣ ਕੈਲੀਫੋਰਨੀਆ ਨੂੰ ਲਿਆ ‘ਹਿਲੇਰੀ’ ਤੂਫ਼ਾਨ ਨੇ ਲਪੇਟ ‘ਚ

ਮੈਕਸੀਕੋ-ਹਿਲੇਰੀ ਤੂਫ਼ਾਨ ਕੈਲੀਫੋਰਨੀਆ ਨੂੰ ਆਪਣੀ ਲਪੇਟ ‘ਚ ਲੈ ਲਿਆ ਹੈ, ਜਿਸ ਨਾਲ ਦੱਖਣੀ-ਪੱਛਮੀ ਸੰਯੁਕਤ ਰਾਜ ਅਮਰੀਕਾ ‘ਚ ਸੰਭਾਵਿਤ ਭਿਆਨਕ ਹੜ੍ਹ ਦੀ ਚਿਤਾਵਨੀ ਦਿੱਤੀ ਗਈ। ਯੂ. ਐੱਸ. ਨੈਸ਼ਨਲ ਹਰੀਕੇਨ ਸੈਂਟਰ ਨੇ ਕਿਹਾ ਕਿ ਤੂਫ਼ਾਨ ਹਿਲੇਰੀ ਨੇ ਮੈਕਸੀਕੋ ਨੇ ਬਾਜਾ ਕੈਲੀਫੋਰਨੀਆ ਟਾਪੂ ਦੇ ਉੱਤਰ ‘ਚ ਟਕਰਾਇਆ ਹੈ, ਜਿਸ ਨਾਲ ਵੱਧ ਤੋਂ ਵੱਧ 65 ਮੀਲ ਪ੍ਰਤੀ ਘੰਟੇ ਦੀ ਤੇਜ਼ ਹਵਾਵਾਂ ਚੱਲ ਰਹੀ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਸੋਮਵਾਰ ਤੱਕ ਕੈਲੀਫੋਰਨੀਆ ਅਤੇ ਦੱਖਣੀ-ਪੱਛਮੀ ਅਮਰੀਕਾ ਦੇ ਕੁਝ ਹਿੱਸਿਆਂ ਵਿਚ ਵਿਨਾਸ਼ਕਾਰੀ ਹੜ੍ਹ ਆਉਣ ਦੀ ਸੰਭਾਵਨਾ ਹੈ।
ਦੱਸ ਦੇਈਏ ਕਿ ਹਿਲੇਰੀ ਤੂਫ਼ਾਨ, ਮੈਕਸੀਕੋ ਦੇ ਐਨਸੇਨਾਡਾ ਤੋਂ ਲੱਗਭਗ 150 ਮੀਲ ਦੱਖਣ ‘ਚ ਘੱਟ ਆਬਾਦੀ ਵਾਲੇ ਖੇਤਰ ਵਿਚ ਤੱਟ ਨਾਲ ਟਕਰਾਇਆ। ਇਸ ਤੂਫ਼ਾਨ ਕਾਰਨ ਮੈਕਸੀਕੋ ਦੇ ਕੁਝ ਟਾਪੂ ‘ਚ ਹੜ੍ਹ ਆ ਗਿਆ ਅਤੇ ਜ਼ਮੀਨ ਖਿਸਕਣ ਦੀ ਖ਼ਦਸ਼ੇ ਵਿਚਾਲੇ ਤਿਜੁਆਨਾ ‘ਚ ਮੋਹਲੇਧਾਰ ਮੀਂਹ ਪੈਣ ਦਾ ਖ਼ਤਰਾ ਹੈ। ਸੋਮਵਾਰ ਤੱਕ ਕੈਲੀਫੋਰਨੀਆ ਅਤੇ ਦੱਖਣੀ-ਪੱਛਮੀ ਅਮਰੀਕਾ ਦੇ ਕੁਝ ਹਿੱਸਿਆਂ ‘ਚ ਵਿਨਾਸ਼ਕਾਰੀ ਅਤੇ ਭਿਆਨਕ ਹੜ੍ਹ ਆਉਣ ਦੀ ਸੰਭਾਵਨਾ ਹੈ। ਮੈਕਸੀਕੋ ਸਰਕਾਰ ਨੇ ਤੂਫ਼ਾਨ ਨਾਲ ਸਭ ਤੋਂ ਵੱਧ ਪ੍ਰਭਾਵਿਤ ਸੂਬਿਆਂ ਵਿਚ ਲੱਗਭਗ 19,000 ਫ਼ੌਜੀਆਂ ਨੂੰ ਤਾਇਨਾਤ ਕੀਤਾ ਹੈ।

Comment here