ਸਿਆਸਤਖਬਰਾਂ

ਹੁਣ ਕਾਂਗਰਸ ਲਈ ਮਨੀਪੁਰ ਚ ਮੁਸੀਬਤ, ਪ੍ਰਧਾਨ ਨੇ ਪਾਰਟੀ ਛੱਡੀ

ਨਵੀਂ ਦਿੱਲੀ– ਕਾਂਗਰਸ ਲਈ ਸਭ ਅੱਛਾ ਨਹੀਂ ਚੱਲਰਿਹਾ, ਹਾਲੇ ਪੰਜਾਬ ਦਾ ਮਸਲਾ ਕੁਝ ਕੁ ਹੱਲ ਹੋਇਆ ਹੈ ਕਿ  ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਮਣੀਪੁਰ ਵਿੱਚ ਵੱਡਾ ਝਟਕਾ ਲੱਗ ਸਕਦਾ ਹੈ। ਪਾਰਟੀ ਦੇ ਕਰੀਬ 8 ਵਿਧਾਇਕ ਭਾਜਪਾ ਵਿੱਚ ਜਾ ਰਹੇ ਹਨ। ਇਸ ਤੋਂ ਇਲਾਵਾ ਮਣੀਪੁਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਗੋਵਿੰਦਾਸ ਕੰਥੋਜਮ ਨੇ ਵੀ ਅਸਤੀਫਾ ਦੇ ਦਿੱਤਾ ਹੈ। ਉਹ 6 ਵਾਰ ਵਿਸ਼ਨੂਪੁਰ ਸੀਟ ਤੋਂ ਵਿਧਾਇਕ ਰਹਿ ਚੁੱਕੇ ਹਨ। ਉਨ੍ਹਾਂ ਨੂੰ ਦਸੰਬਰ 2020 ਵਿਚ ਮਣੀਪੁਰ ਇਕਾਈ ਦਾ ਮੁਖੀ ਬਣਾਇਆ ਗਿਆ ਸੀ। ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੇ ਮੁੱਖ ਮੰਤਰੀ ਬੀਰੇਨ ਸਿੰਘ ਸੱਤਾ ਮੁੜ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ। ਇਸ ਦੌਰਾਨ ਕਾਂਗਰਸ ਚ ਕਾਟੋ ਕਲੇਸ਼ ਭਾਜਪਾ ਲਈ ਰਾਹ ਸੌਖਾ ਕਰ ਰਿਹਾ ਹੈ।

Comment here