ਅਪਰਾਧਸਿਆਸਤਖਬਰਾਂਦੁਨੀਆ

ਹੁਣ ਆਈ ਐਮ ਐਫ ਨੇ ਵੀ ਤਾਲਿਬਾਨ ਤੇ ਕਸਿਆ ਸ਼ਿਕੰਜਾ

ਕਾਬੁਲ-ਅਫਗਾਨਿਸਤਾਨ ‘ਤੇ 20 ਸਾਲਾਂ ਬਾਅਦ ਤਾਲਿਬਾਨ ਨੇ ਬੇਸ਼ਕ ਕਬਜ਼ਾ ਕਰ ਲਿਆ ਹੈ ਪਰ ਸਰਕਾਰ ਚਲਾਉਣੀ ਜਾਂ ਸਾਸ਼ਨ ਚਲਾਉਣਾ ਉਸ ਵਾਸਤੇ ਐਨਾ ਸੌਖਾ ਨਹੀਂ ਹੈ। ਸਭ ਤੋਂ ਵੱਡੀ ਸਮੱਸਿਆ ਆਰਥਿਕ ਸੰਕਟ ਦੀ ਆਵੇਗੀ। ਤਾਲਿਬਾਨ ਵਲੋਂ ਸੱਤਾ ਹਥਿਆਅ ਲੈਣ ਤੋਂ ਬਾਅਦ ਅਮਰੀਕਾ ਵੱਲੋਂ 706 ਅਰਬ ਰੁਪਏ ਦੀ ਜਾਇਦਾਦ ਜ਼ਬਤ ਕਰਨ ਤੋਂ ਬਾਅਦ, ਆਈਐਮਐਫ ਨੇ ਹੁਣ  ਸਰੋਤਾਂ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅੰਤਰਰਾਸ਼ਟਰੀ ਮੁਦਰਾ ਫੰਡ ਨੇ 460 ਮਿਲੀਅਨ ਅਮਰੀਕੀ ਡਾਲਰ (3416.43 ਕਰੋੜ ਰੁਪਏ) ਦੇ ਐਮਰਜੈਂਸੀ ਭੰਡਾਰ ਤੱਕ ਅਫਗਾਨਿਸਤਾਨ ਦੀ ਪਹੁੰਚ ਨੂੰ ਰੋਕਣ ਦਾ ਐਲਾਨ ਕੀਤਾ ਹੈ। ਦੇਸ਼ ‘ਤੇ ਤਾਲਿਬਾਨ ਦੇ ਕੰਟਰੋਲ ਨੇ ਅਫਗਾਨਿਸਤਾਨ ਦੇ ਭਵਿੱਖ ਲਈ ਅਨਿਸ਼ਚਿਤਤਾ ਪੈਦਾ ਕੀਤੀ ਹੈ। ਇਸੇ ਲਈ ਆਈ ਐਮ ਐਫ ਨੇ ਇਹ ਫੈਸਲਾ ਲਿਆ ਹੈ। ਆਈ ਐਮ ਐਫ ਨੇ ਕਿਹਾ ਕਿ ਤਾਲਿਬਾਨ ਦੇ ਕਬਜ਼ੇ ਵਾਲੇ ਅਫਗਾਨਿਸਤਾਨ ਹੁਣ ਆਈ ਐਮ ਐਫ ਦੇ ਸਰੋਤਾਂ ਦੀ ਵਰਤੋਂ ਨਹੀਂ ਕਰ ਸਕਣਗੇ ਅਤੇ ਨਾ ਹੀ ਉਸਨੂੰ ਕੋਈ ਨਵੀਂ ਮਦਦ ਮਿਲੇਗੀ। ਕਿਹਾ ਜਾ ਰਿਹਾ ਹੈ ਕਿ ਜੋਅ ਬਾਇਡਨ ਪ੍ਰਸ਼ਾਸਨ ਦੇ ਦਬਾਅ ਤੋਂ ਬਾਅਦ ਆਈਐਮਐਫ ਨੇ ਇਹ ਫੈਸਲਾ ਲਿਆ ਹੈ। ਬੀਤੇ ਦਿਨ ਅਮਰੀਕਾ ਨੇ ਅਫਗਾਨਿਸਤਾਨ ਦੇ ਸੈਂਟਰਲ ਬੈਂਕ ਦੀ ਸੰਪਤੀ ਨੂੰ ਸੀਲ ਕਰ ਦਿੱਤਾ ਸੀ, ਜਿਸਦੀ ਕੀਮਤ ਲਗਭਗ 9.5 ਬਿਲੀਅਨ ਡਾਲਰ, ਜਾਂ 706 ਅਰਬ ਰੁਪਏ ਤੋਂ ਵੱਧ ਹੈ। ਇੰਨਾ ਹੀ ਨਹੀਂ, ਅਮਰੀਕਾ ਨੇ ਅਫਗਾਨਿਸਤਾਨ ਨੂੰ ਨਕਦੀ ਦੀ ਸਪਲਾਈ ਵੀ ਰੋਕ ਦਿੱਤੀ ਹੈ ਤਾਂ ਜੋ ਦੇਸ਼ ਦਾ ਪੈਸਾ ਤਾਲਿਬਾਨ ਦੇ ਹੱਥਾਂ ਵਿੱਚ ਨਾ ਜਾਵੇ।

Comment here