ਸਿਆਸਤਖਬਰਾਂਚਲੰਤ ਮਾਮਲੇ

…ਹੁਣ ਅਕਾਲੀ ਨੇਤਾ ਪੁੱਜਿਆ ਡੇਰੇ ਸਿਰਸੇ

ਚੰਡੀਗੜ੍ਹ-ਡੇਰਿਆਂ ਦੀ ਵੋਟਾਂ ਪਾਉਣ ਲਈ ਹਰ ਆਗੂ ਕਿਸੇ ਨਾ ਕਿਸੇ ਡੇਰੇ ਦੌੜ ਲਾਉਂਦਾ ਵੇਖਿਆ ਜਾ ਸਕਦਾ ਹੈ। ਬੱਲੂਆਣਾ ਤੋਂ ਅਕਾਲੀ ਦਲ ਦੇ ਉਮੀਦਵਾਰ ਹਰਦੇਵ ਮੇਘ ਵੱਲੋਂ ਡੇਰਾ ਸਿਰਸਾ ਵਿਖੇ ਪੈਰ ਪਾਏ ਗਏ। ਇਸ ਦੌਰਾਨ ਅਕਾਲੀ ਉਮੀਦਵਾਰ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਤਾਰੀਫ਼ ਵਿੱਚ ਪੁਲ ਵੀ ਬੰਨ੍ਹੇ। ਇਸਤੋਂ ਪਹਿਲਾਂ ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਵੀ ਡੇਰਾ ਸਿਰਸਾ ਵਿਖੇ ਨਤਮਸਤਕ ਹੋਏ ਸਨ। ਇਸ ਦੌਰਾਨ ਉਨ੍ਹਾਂ ਸਤਿਸੰਗ ਵਿੱਚ ਜਾਣ ਤੋਂ ਬਾਅਦ ਆਖਿਆ ਸੀ ਕਿ ਮੈਂ ਰਾਮ ਰਹੀਮ ਦਾ ਪ੍ਰੇਮੀ ਹਾਂ ਤੇ ਮੈਂ ਰਾਮ ਰਹੀਮ ਦਾ ਨਾਮ ਲਿਆ ਹੈ।
ਉਨ੍ਹਾਂ ਆਖਿਆ ਸੀ ਕਿ ਰਾਮ ਰਹੀਮ ਨੂੰ ਸਜ਼ਾ ਗਲਤ ਹੈ, ਅਦਾਲਤ ‘ਚ ਜਾਵਾਂਗੇ। ਇਨਸਾਫ ਜ਼ਰੂਰ ਮਿਲੇਗਾ। ਰੱਬ ਦੇ ਘਰ ਦੇਰ ਹੈ, ਅੰਧੇਰ ਨਹੀਂ ਹੈ। ਐਤਵਾਰ ਨੂੰ ਡੇਰੇ ਵਿੱਚ ਨਤਮਸਤਕ ਹੋਣ ਉਪਰੰਤ ਅਕਾਲੀ ਉਮੀਦਵਾਰ ਹਰਦੇਵ ਮੇਘ ਨੇ ਗੱਲਬਾਤ ਦੌਰਾਨ ਕਿਹਾ ਕਿ ਡੇਰਾ ਸੱਚਾ ਸੌਦਾ ਨੇ ਹਮੇਸ਼ਾ ਸਮਾਜ ਭਲਾਈ ਦੇ ਕੰਮ ਕੀਤੇ ਹਨ ਅਤੇ ਕਰਦਾ ਹੈ। ਉਨ੍ਹਾਂ ਸਿਰਸਾ ਮੁਖੀ ਦੀ ਤਾਰੀਫ਼ ਕਰਦਿਆਂ ਇਹ ਵੀ ਕਿਹਾ ਕਿ ਸੰਤ ਗੁਰਮੀਤ ਰਾਮ ਰਹੀਮ ਸਿੰਘ ਹਮੇਸ਼ਾ ਲੋਕਾਂ ਨੂੰ ਸੇਵਾ ਭਾਵਨਾ ਕਰਨੀ ਸਿਖਾਉਂਦੇ ਹਨ।

Comment here