ਸਿਆਸਤਖਬਰਾਂ

ਹੁਣ ਅਕਬਰ ਇਲਾਹਾਬਾਦੀ ਹੋ ਗਏ ‘ਅਕਬਰ ਪ੍ਰਯਾਗਰਾਜੀ’…!!

ਪ੍ਰਯਾਗਰਾਜ– ਉੱਤਰ ਪ੍ਰਦੇਸ਼ ਸਿੱਖਿਆ ਸੇਵਾ ਕਮਿਸ਼ਨ (ਯੂਪੀਐੱਚਈਐੱਸਸੀ) ਨੇ ਦਮਦਾਰ ਸ਼ਾਇਰੀ ਤੇ ਬ੍ਰਿਟਿਸ਼ ਹਕੂਮਤ ਖ਼ਿਲਾਫ਼ ਕ੍ਰਾਂਤੀ ਦੀ ਅਲਖ ਜਗਾਉਣ ਵਾਲੇ ਅਕਬਰ ਇਲਾਹਾਬਾਦੀ ਦਾ ਨਾਂ ਬਦਲ ਕੇ ਅਕਬਰ ਪ੍ਰਯਾਗਰਾਜੀ ਕਰ ਦਿੱਤਾ ਹੈ। ਅਕਬਰ ਦਾ ਨਾਂ ਬਦਲਣ ਤੋਂ ਇਲਾਵਾ ਸੁਮਿਤਰਾਨੰਦਨ ਪੰਤ, ਸੂਰਿਆਕਾਂਤ ਤ੍ਰਿਪਾਠੀ ਨਿਰਾਲਾ, ਮਹਾਦੇਵੀ ਵਰਮਾ, ਡਾ. ਹਰਿਵੰਸ਼ ਰਾਏ ਬੱਚਨ ਦਾ ਜਨਮ ਸਥਾਨ ਵੀ ਬਦਲ ਦਿੱਤਾ ਗਿਆ ਹੈ। ਕਮਿਸ਼ਨ ਦੀ ਵੈਬਸਾਈਟ ’ਚ ਇਨ੍ਹਾਂ ਰਚਨਾਕਾਰਾਂ ਦਾ ਜਨਮ ਸਥਾਨ ਪ੍ਰਯਾਗਰਾਜ ਦੱਸਿਆ ਜਾ ਰਿਹਾ ਹੈ, ਜਦਕਿ ਸਾਰੇ ਦੂਜੀਆਂ ਥਾਵਾਂ ’ਤੇ ਪੈਦਾ ਹੋਏ ਹਨ। ਗੜਬੜੀ ਇੱਥੇ ਹੀ ਖ਼ਤਮ ਨਹੀਂ ਹੋਈ, ਇਲਾਬਾਦ ਹਾਈ ਕੋਰਟ ਦਾ ਨਾਂ ‘ਪ੍ਰਯਾਗਰਾਜ ਉੱਚ ਨਿਆਲਿਆ’ ਲਿਖਿਆ ਹੈ। ਹਾਇਰ ਸੈਕੰਡਰੀ ਸਿੱਖਿਆ ਸੇਵਾ ਕਮਿਸ਼ਨ ਨੇ ਅੰਗਰੇਜ਼ੀ ਤੇ ਹਿੰਦੀ ਭਾਸ਼ਾ ’ਚ ਵੈਬਸਾਈਟ ਬਣਾਈ ਹੈ। ਅੰਗਰੇਜ਼ੀ ’ਚ ਬਣੀ ਵੈਬਸਾਈਟ ਦੇ u\phesc.org ‘ਅਬਾਉਟ ਅਸ’ ਕਾਲਮ ’ਚ ਅਬਾਉਟ ਇਲਹਾਬਾਦ ਸਬ ਕਾਲਮ ਹੈ। ਇਸ ’ਚ ਕਲਿਕ ਕਰਨ ’ਤੇ ਅਬਾਉਟ ਇਲਾਹਾਬਾਦ ਲਿਖਿਆ ਹੈ। ਇਸ ’ਚ ਕਲਿੱਕ ਕਰਨ ’ਤੇ ਇਕ ਪੇਜ ਖੁੱਲ੍ਹਦਾ ਹੈ। ਇਸ ’ਚ ਅਕਬਰ ਇਲਾਹਾਬਾਦੀ ਨੂੰ ਅਕਬਰ ਪ੍ਰਯਾਗਰਾਜੀ, ਤੇਜ ਇਲਾਹਾਬਾਦੀ ਨੂੰ ਤੇਗ ਪ੍ਰਯਾਗਰਾਜ ਤੇ ਰਾਸ਼ਿਦ ਇਲਾਹਾਬਾਦੀ ਨੂੰ ਰਾਸ਼ਿਦ ਪ੍ਰਯਾਗਰਾਜ ਲਿਖਿਆ ਹੈ। ਹਿੰਦੀ ’ਚ ਬਣੀ ਵੈਬਸਾਈਟ ’ਚ ਰਚਨਾਕਾਰਾਂ ਦਾ ਜਨਮ ਸਥਾਨ ਗ਼ਲਤ ਦੱਸਣ ਦੇ ਨਾਲ ਹੀ ਕਈ ਗ਼ਲਤੀਆਂ ਹਨ। ਸਮਾਲੋਚਕ ਰਵੀਨੰਦਨ ਸਿੰਘ ਕਹਿੰਦੇ ਹਨ ਕਿ ਹਾਇਰ ਐਜੁਕੇਸ਼ਨ ਕਮਿਸ਼ਨ ਦੀ ਵੈਬਸਾਈਟ ’ਚ ਗ਼ਲਤ ਜਾਣਕਾਰੀ ਦੇਣਾ ਬਹੁਤ ਦੁੱਖਦਾਈ ਹੈ। ਇਸ ’ਚ ਰਚਨਾਕਾਰਾਂ ਦੀਆਂ ਭਾਵਨਾਵਾਂ ਵੀ ਆਹਤ ਹੋਈਆਂ ਹਨ। ਸ਼ਾਇਰ ਇਮਤਿਆਜ਼ ਅਹਿਮਦ ਗਾਜ਼ੀ ਕਹਿੰਦੇ ਹਨ ਕਿ ਰਚਨਾਕਾਰਾਂ ਤੇ ਨਾਂ ਤੇ ਜਨਮ ਸਥਾਨ ਬਦਲਣਾ ਅਪਰਾਧ ਹੈ। ਕਮਿਸ਼ਨ ਮਾਫ਼ੀ ਮੰਗ ਕੇ ਗੜਬੜੀ ਦਰੁਸਤ ਕਰੇ।
ਅਕਬਰ ਇਲਾਹਾਬਾਦੀ ਦਾ ਜਨਮ 16 ਨਵੰਬਰ 1846 ’ਚ ਪ੍ਰਯਾਗਰਾਜ ਦੇ ਬਾਰਾ ’ਚ ਹੋਇਆ ਸੀ। ਇਨ੍ਹਾਂ ਦਾ ਨਾਂ ਸਈਅਦ ਅਕਬਰ ਹੁਸੈਨ ਸੀ। ਸ਼ਾਇਰ ਬਣਨ ’ਤੇ ਅਕਬਰ ਇਲਾਹਾਬਾਦੀ ਨਾਂ ਰੱਖ ਲਿਆ। ਸੂਰੀਆਕਾਂਤ ਤ੍ਰਿਪਾਠੀ ਨਿਰਾਲਾ ਦਾ ਜਨਮ 21 ਫਰਵਰੀ, 1891 ਨੂੰ ਬੰਗਾਲ ਦੇ ਮੇਦਨੀਪੁਰ ’ਚ ਹੋਇਆ ਹੈ। ਛਾਇਆਵਾਦੀ ਯੁੱਗ ਦੀ ਪ੍ਰਮੁੱਖ ਥੰਮ ਮਹਾਦੇਵੀ ਵਰਮਾ ਦਾ ਜਨਮ ਸਥਾਨ 26 ਮਾਰਚ, 1907 ਨੂੰ ਫਰੁਖਾਬਾਦ ’ਚ ਹੋਇਆ। ਉੱਥੇ ਹੀ ਸੁੁਮਿਤਰਾਨੰਦਨ ਪੰਤ ਨੇ 20 ਮਈ 1900 ਨੂੰ ਉੱਤਰਾਖੰਡ ਦੇ ਕੌਸਾਨੀ ’ਚ ਜਨਮ ਲਿਆ। ਉਨ੍ਹਾਂ ਨੂੰ ਪਦਮ ਵਿਭੂਸ਼ਣ, ਗਿਆਨਪੀਠ ਆਦਿ ਸਨਮਾਨ ਪ੍ਰਾਪਤ ਹੋਇਆ। ਡਾ. ਹਰਿਵੰਸ਼ ਰਾਏ ਬੱਚਨ ਦਾ ਜਨਮ 27 ਨਵੰਬ, 1907 ਨੂੰ ਪ੍ਰਤਾਪਗੜ੍ਹ ਦੀ ਬਾਬੂ ਪੱਟੀ ਤਹਿਸੀਲ ’ਚ ਹੋਇਆ। ਉੱਤੇ ਤੇਗ ਇਲਾਹਾਬਾਦੀ 10 ਅਕਤੂਬਰ, 1930 ਨੂੰ ਪ੍ਰਯਾਗਰਾਜ ’ਚ ਪੈਦਾ ਹੋਏ ਸਨ। ਅਸਲੀ ਨਾਂ ਮੁਸਤਫ਼ਾ ਜੈਦੀ ਹੈ। ਦੇਸ਼ ਦੀ ਵੰਡ ਹੋਣ ’ਤੇ ਪਾਕਿਸਤਾਨ ਚਲੇ ਗਏ। ਕਰਾਚੀ ’ਚ ਰਹਿ ਕੇ ਤੇਗ ਇਲਾਹਾਬਾਦੀ ਨਾਂ ਤੋਂ ਸ਼ਾਇਰੀ ਕਰਦੇ ਸਨ। ਰਾਸ਼ਿਦ ਇਲਾਹਾਬਾਦੀ ਦਾ ਜਨਮ ਜਨਵਰੀ, 1944 ਨੂੰ ਪ੍ਰਯਾਗਰਾਜ ਦੇ ਲਾਲਗੋਪਾਲਗੰਜ ’ਚ ਹੋਇਆ।
ਮੁਗ਼ਲ ਸ਼ਾਸਨਕਾਲ ’ਚ ਪ੍ਰਯਾਗਰਾਜ ਦਾ ਨਾਂ ਬਦਲ ਕੇ ਇਲਾਹਾਬਾਦ ਕੀਤਾ ਗਿਆ ਸੀ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅਕਤੂਬਰ 2018 ’ਚ ਇਲਾਹਾਬਾਦ ਦਾ ਨਾਂ ਬਦਲ ਕੇ ਮੁੜ ਪ੍ਰਯਾਗਰਾਜ ਕਰ ਦਿੱਤਾ। ਖ਼ਾਸ ਗੱਲ ਇਹ ਹੈ ਕਿ ਯੂਪੀਐੱਚਈਐੱਸਸੀ ਦੀ ਵੈਬਸਾਈਟ ’ਤੇ ਅਜੇ ਕਈ ਥਾਂ ਜ਼ਿਲ੍ਹੇ ਦਾ ਨਾਂ ਇਲਾਹਾਬਾਦ ਲਿਖਿਆ ਹੈ।

Comment here