ਸਿਆਸਤਖਬਰਾਂਦੁਨੀਆ

ਹਿੰਦ ਪ੍ਰਸ਼ਾਂਤ ਖੇਤਰ ਲਈ ਸਹਿਯੋਗ ਵਧਾਉਣਗੇ ਭਾਰਤ ਤੇ ਵੀਅਤਨਾਮ

ਨਵੀਂ ਦਿੱਲੀ-ਵਿਦੇਸ਼ ਮੰਤਰਾਲਾ ਦੇ ਬਿਆਨ ਅਨੁਸਾਰ, ਭਾਰਤ ਅਤੇ ਵੀਅਤਨਾਮ ਦੇ ਵਿਦੇਸ਼ ਮੰਤਰੀਆਂ ਦਰਮਿਆਨ 8ਵੀਂ ਰਣਨੀਤਕ ਗੱਲਬਾਤ ਅਤੇ 11ਵੇਂ ਰਾਜਨੀਤਕ ਵਿਚਾਰ-ਵਟਾਂਦਰੇ ਦੌਰਾਨ ਹਿੰਦ ਪ੍ਰਸ਼ਾਂਤ ਖੇਤਰ ’ਚ ਸਹਿਯੋਗ ਵਧਾਉਣ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਿਆ। ਬਿਆਨ ਅਨੁਸਾਰ, ਦੋਹਾਂ ਦੇਸ਼ਾਂ ਨੇ ਭਾਰਤ ਦੇ ਹਿੰਦ ਪ੍ਰਸ਼ਾਂਤ ਸਾਗਰੀਯ ਪਹਿਲ (ਆਈ.ਪੀ.ਓ.ਆਈ.) ਅਤੇ ਹਿੰਦ ਪ੍ਰਸ਼ਾਂਤ ਲਈ ਆਸੀਆਨ ਦ੍ਰਿਸ਼ਟੀ ਦੀ ਤਰਜ ’ਤੇ ਦੋ-ਪੱਖੀ ਸਹਿਯੋਗ ਵਧਾਉਣ ’ਤੇ ਸਹਿਮਤੀ ਜ਼ਾਹਰ ਕੀਤੀ, ਜਿਸ ਦਾ ਮਕਸਦ ਖੇਤਰ ’ਚ ਸਾਰਿਆਂ ਲਈ ਸੁਰੱਖਿਆ, ਖੁਸ਼ਹਾਲੀ ਅਤੇ ਵਿਕਾਸ ਦੇ ਟੀਕੇ ਨੂੰ ਹਾਸਲ ਕਰਨਾ ਹੈ। ਭਾਰਤ ਅਤੇ ਵੀਅਤਨਾਮ ਨੇ ਸ਼ੁੱਕਰਵਾਰ ਨੂੰ ਖੁੱਲ੍ਹੇ ਅਤੇ ਮੁਕਤ ਹਿੰਦ ਪ੍ਰਸ਼ਾਂਤ ਲਈ ਦੋ-ਪੱਖੀ ਸਹਿਯੋਗ ਵਧਾਉਣ ’ਤੇ ਸਹਿਮਤੀ ਜ਼ਾਹਰ ਕੀਤੀ। ਇਹ ਸਹਿਯੋਗ ਭਾਰਤ ਅਤੇ 10 ਦੇਸ਼ਾਂ ਦੇ ਆਸੀਆਨ ਸਮੂਹ ਦੀ ਖੇਤਰ ਲਈ ਤਿਆਰ ਦ੍ਰਿਸ਼ਟੀ ’ਤੇ ਆਧਾਰਤ ਹੈ।
ਦੱਸਣਯੋਗ ਹੈ ਕਿ ਸਾਲ 2019 ’ਚ ਬੈਂਕਾਕ ’ਚ ਪੂਰਬੀ ਏਸ਼ੀਆ ਸਿਖਰ ਬੈਠਕ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਈ.ਪੀ.ਓ.ਆਈ. ਸਥਾਪਤ ਕਰਨ ਦਾ ਪ੍ਰਸਤਾਵ ਕੀਤਾ ਸੀ ਤਾਂ ਕਿ ਨੌਵਹਿਨ ਖੇਤਰ ਨੂੰ ਸੁਰੱਖਿਅਤ ਬਣਾਉਣ ਲਈ ਸਾਰਥਕ ਕੋਸ਼ਿਸ਼ ਕੀਤੀ ਜਾ ਸਕੇ। ਇਸ ਤੋਂ ਬਾਅਦ ਕਈ ਦੇਸ਼ ਇਸ ਦੇ ਸਮਰਥਨ ’ਚ ਅੱਗੇ ਆਏ। ਆਸੀਆਨ ਹਿੰਦ ਪ੍ਰਸ਼ਾਂਤ ਖੇਤਰ ’ਚ ਇਕ ਮਹੱਤਵਪੂਰਨ ਹਿੱਸੇਦਾਰ ਹੈ। ਭਾਰਤ ਅਤੇ ਵੀਅਤਨਾਮ ਦਰਮਿਆਨ ਇਸ ਬੈਠਕ ’ਚ ਭਾਰਤ ਦਾ ਪ੍ਰਤੀਨਿਧੀਤੱਵ ਡਿਜ਼ੀਟਲ ਮਾਧਿਅਮ ਨਾਲ ਮੰਤਰਾਲਾ ’ਚ ਸਕੱਤਰ ਰੀਵਾ ਗਾਂਗੁਲੀ ਦਾਸ ਅਤੇ ਵੀਅਤਨਾਮ ਦਾ ਪ੍ਰਤੀਨਿਧੀਤੱਵ ਉੱਥੋਂ ਦੇ ਵਿਦੇਸ਼ ਉੱਪ ਮੰਤਰੀ ਐੱਨ. ਕੋਂਕ ਜੁੰਗ ਨੇ ਕੀਤਾ। ਮੰਤਰਾਲਾ ਅਨੁਸਾਰ,‘‘ਦੋਹਾਂ ਪੱਖਾਂ ਨੇ ਭਾਰਤ ਵੀਅਤਨਾਮ ਵਿਆਪਕ ਰਣਨੀਤਕ ਭਾਈਵਾਲੀ ਨਾਲ ਜੁੜੇ ਹਾਲ ਦੇ ਘਟਨਾਕ੍ਰਮਾਂ ਦੀ ਸਮੀਖਿਆ ਕੀਤੀ ਜੋ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵਲੋਂ ਦਸੰਬਰ 2020 ’ਚ ਡਿਜ਼ੀਟਲ ਮਾਧਿਅਮ ਨਾਲ ਹੋਈ ਬੈਠਕ ’ਚ ਅੰਗੀਕਾਰ ਕੀਤੇ ਗਏ ਸ਼ਾਂਤੀ, ਖੁਸ਼ਹਾਲੀ ਅਤੇ ਜਨ (ਪੀਪੁਲ) ਸੰਬੰਧੀ ਸੰਯੁਕਤ ਦ੍ਰਿਸ਼ਟੀ ਦੇ ਅਧੀਨ ਮਾਰਗਦਰਸ਼ਿਤ ਹੈ।’

Comment here