ਅਪਰਾਧਸਿਆਸਤਖਬਰਾਂਦੁਨੀਆ

ਹਿੰਦੂ ਮੁੰਡੇ ਦੀ ਦਰੱਖ਼ਤ ਨਾਲ ਲਟਕਦੀ ਲਾਸ਼ ਦਾ ਮਾਮਲਾ ਭਖਿਆ

ਕਰਾਚੀ-ਪਾਕਿਸਤਾਨ ਵਿਚ ਲਾਪਤਾ ਹਿੰਦੂ ਮੁੰਡੇ ਦੀ ਦਰੱਖ਼ਤ ਨਾਲ ਲਟਕਦੀ ਲਾਸ਼ ਕਾਰਨ ਮਾਮਲਾ ਭੱਖ ਗਿਆ ਹੈ। 15 ਸਾਲਾ ਰਮੇਸ਼ ਕੁਮਾਰ ਦੀ ਲਾਸ਼ ਬੀਤੇ ਦਿਨ ਦੁਪਹਿਰ ਦੇ ਸਮੇਂ ਸਾਦੀ ਟਾਊਨ ਦੇ ਕੋਲ ਇਕ ਨਿੰਮ ਦੇ ਦਰੱਖ਼ਤ ਨਾਲ ਲਟਕਦੀ ਹੋਈ ਮਿਲਣ ’ਤੇ ਹਿੰਦੂ ਫਿਰਕੇ ਦੇ ਲੋਕਾਂ ’ਚ ਰੋਸ ਪਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਕਰਾਚੀ ਵਾਸੀ ਰਮੇਸ਼ ਕੁਮਾਰ ਪੁੱਤਰ ਰਾਮ ਲਾਲ ਅਚਾਨਕ ਲਾਪਤਾ ਹੋ ਗਿਆ ਸੀ। ਉਸ ਦੇ ਗੁੰਮ ਹੋਣ ਸਬੰਧੀ ਸ਼ਿਕਾਇਤ ਸ਼ਨੀਵਾਰ ਨੂੰ ਹੀ ਸੱਚਲ ਪੁਲਸ ਸਟੇਸ਼ਨ ’ਚ ਦਿੱਤੀ ਗਈ ਸੀ। ਬੀਤੇ ਦਿਨ ਦੁਪਹਿਰ ਨੂੰ ਰਮੇਸ਼ ਦੀ ਲਾਸ਼ ਸਾਦੀ ਟਾਊਨ ਦੇ ਕੋਲ ਇਕ ਨਿੰਮ ਦੇ ਦਰੱਖਤ ਨਾਲ ਲਟਕਦੀ ਹੋਈ ਮਿਲੀ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਕਿ ਰਮੇਸ਼ ਦੀ ਲਾਸ਼ ’ਤੇ ਸੱਟਾਂ ਦੇ ਨਿਸ਼ਾਨ ਹਨ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਸ ਨਾਲ ਕੁੱਟਮਾਰ ਕਰਨ ਤੋਂ ਬਾਅਦ ਹੱਤਿਆ ਕਰ ਕੇ ਲਾਸ਼ ਨੂੰ ਦਰੱਖਤ ’ਤੇ ਲਟਕਾ ਕੇ ਆਤਮ ਹੱਤਿਆ ਦਾ ਕੇਸ ਬਣਾਇਆ ਜਾ ਰਿਹਾ ਹੈ, ਜਦਕਿ ਇਹ ਹੱਤਿਆ ਦਾ ਕੇਸ ਹੈ।

Comment here