ਸਿਆਟਲ-ਅਮਰੀਕਾ ਵਿੱਚ 23 ਸਾਲਾ ਭਾਰਤੀ ਵਿਦਿਆਰਥਣ ਜਾਹਨਵੀ ਕੰਦੂਲਾ ਦੀ ਜਨਵਰੀ ਵਿਚ ਉਸ ਸਮੇਂ ਮੌਤ ਹੋ ਗਈ ਸੀ ਜਦੋਂ ਉਸ ਨੂੰ ਅਧਿਕਾਰੀ ਕੇਵਿਨ ਡੇਵ ਵਲੋਂ ਚਲਾਏ ਜਾ ਰਹੇ ਇਕ ਪੁਲਿਸ ਵਾਹਨ ਨੇ ਟੱਕਰ ਮਾਰ ਦਿਤੀ ਸੀ। ਸਿਆਟਲ ਵਿਚ ਸੜਕ ਪਾਰ ਕਰਦੇ ਸਮੇਂ ਇਕ ਤੇਜ਼ ਰਫਤਾਰ ਪੁਲਸ ਕਾਰ ਦੀ ਲਪੇਟ ਵਿਚ ਆਉਣ ਨਾਲ ਆਪਣੀ ਜਾਨ ਗਵਾਉਣ ਵਾਲੀ ਜਾਹਨਵੀ ਕੰਦੂਲਾ ਲਈ ਹਿੰਦੂ ਭਾਈਚਾਰੇ ਦੇ ਮੈਂਬਰਾਂ ਨੇ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ। ਸਿਆਟਲ ਟਾਈਮਜ਼ ਦੀ ਖ਼ਬਰ ਮੁਤਾਬਕ ਐਤਵਾਰ ਦੁਪਹਿਰ ਨੂੰ ਡੇਨੀ ਪਾਰਕ ਵਿਖੇ ਸ਼ਾਂਤੀ ਪ੍ਰਾਰਥਨਾ ਲਈ ਲਗਭਗ 25 ਲੋਕ ਇਕੱਠੇ ਹੋਏ। ਇਹ ਇੱਕ ਹਿੰਦੂ ਪ੍ਰਾਰਥਨਾ ਸਮਾਰੋਹ ਹੈ, ਜੋ ਵਿਛੜੀ ਆਤਮਾ ਦੀ ਸ਼ਾਂਤੀ ਲਈ ਕੀਤਾ ਜਾਂਦਾ ਹੈ। ਦੱਖਣੀ ਏਸ਼ੀਆਈ ਲੋਕਾਂ ਨੂੰ ਸਥਾਨਕ ਭਾਈਚਾਰੇ ਨਾਲ ਜੋੜਨ ਦੇ ਉਦੇਸ਼ ਨਾਲ ਬਣਾਏ ਗਏ ਸੰਗਠਨ ‘ਉਤਸਵ’ ਦੇ ਸੰਸਥਾਪਕ ਅਰੁਣ ਸ਼ਰਮਾ ਨੇ ਕਿਹਾ, “ਤੁਸੀਂ ਵਿਰੋਧ ਦੇ ਨਾਲ ਇਕ ਸੰਦੇਸ਼ ਦਿੰਦੇ ਹੋ, ਪਰ ਤੁਸੀਂ ਸ਼ਾਂਤੀ ਨਾਲ ਇੱਕ ਹੋਰ ਵੀ ਮਜ਼ਬੂਤ ਸੰਦੇਸ਼ ਦੇ ਸਕਦੇ ਹੋ।”
Comment here