ਖਬਰਾਂਚਲੰਤ ਮਾਮਲੇਪ੍ਰਵਾਸੀ ਮਸਲੇ

ਹਿੰਦੂ ਪਰਿਵਾਰ ਵੱਲੋਂ ਟਾਕਾਨਿਨੀ ਗੁਰਦੁਆਰਾ ਸਾਹਿਬ ‘ਚ ਸੋਨੇ ਦੇ ਦੋ ਚੌਰ ਸਾਹਿਬ ਭੇਟ

ਨਿਊਜ਼ੀਲੈਂ-ਵਿਸਾਖੀ ਮੌਕੇ ਇਕ ਹਿੰਦੂ ਪਰਿਵਾਰ ਨੇ ਸ਼ਰਧਾ ਭਾਵਨਾ ਦੇ ਤਹਿਤ ਸੋਨੇ ਦੇ 2 ਚੌਰ ਸਾਹਿਬ ਭੇਂਟ ਕੀਤੇ ਹਨ। ਹਿੰਦੂ ਪਰਿਵਾਰ ਨੇ ਨਿਊਜ਼ੀਲੈਂਡ ਵਿਖੇ ਸਥਿਤ ਟਾਕਾਨਿਨੀ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਇਹ ਸੇਵਾ ਨਿਭਾਈ। ਇਸ ਹਿੰਦੂ ਪਰਿਵਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਸੋਨੇ ਦੇ 2 ਚੌਰ ਸਾਹਿਬ ਭੇਂਟ ਕੀਤੇ, ਜੋ 70-90 ਹਜਾਰ ਡਾਲਰ ਕੀਮਤ ਨਾਲ ਬਣੇ ਹਨ। ਪਰਿਵਾਰ ਵੱਲੋਂ ਹੀ ਸ੍ਰੀ ਅਖੰਡਪਾਠ ਦੀ ਸੇਵਾ ਵੀ ਕਰਵਾਈ ਗਈ। ਜਾਣਕਾਰੀ ਮੁਤਾਬਕ ਇੰਦਰਾ ਅਤੇ ਮਨਾਸਾ ਦੋਵੇਂ ਆਪ ਦਰਬਾਰ ਸਾਹਿਬ ਗਏ। ਉਹ ਚੌਰ ਸਾਹਿਬ ਦਾ ਮਾਡਲ ਲੈ ਕੇ ਗੁਜਰਾਤ ਵਿਚ ਗਏ ਅਤੇ ਉੱਥੇ ਜਾ ਕੇ ਇਹ ਚੌਰ ਸਾਹਿਬ ਬਣਵਾਏ। ਬੀਤੇ ਦਿਨ ਹੀ ਕਸਟਮ ਨੇ ਇਹਨਾਂ ਨੂੰ ਕਲੀਅਰ ਕੀਤਾ ਤੇ ਅੱਜ ਭੋਗ ਉਪਰੰਤ ਪਰਿਵਾਰ ਨੇ ਗੁਰੂ ਘਰ ਗੁਰੂ ਸਾਹਿਬ ਨੂੰ ਭੇਂਟ ਕੀਤੇ। ਟਾਕਾਨਿਨੀ ਗੁਰਦੁਆਰਾ ਕਲਗੀਧਰ ਸਾਹਿਬ ਨੇ ਇਸ ਸਬੰਧੀ ਜਾਣਕਾਰੀ ਆਪਣੇ ਫੇਸਬੁੱਕ ਪੇਜ ‘ਤੇ ਵੀ ਸ਼ੇਅਰ ਕੀਤੀ ਹੈ।

Comment here