ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਹਿੰਦੂ ਨੌਜਵਾਨ ਨੂੰ ਧਰਮ ਤਬਦੀਲੀ ਤੋਂ ਇਨਕਾਰ ਕਰਨ ਦੇ ਗੋਲੀ ਮਾਰੀ

ਇਸਲਾਮਾਬਾਦ- ਪਾਕਿਸਤਾਨ ਵਿੱਚ ਇੱਕ ਵਾਰ ਫੇਰ ਧਰਮ ਪਰਿਵਰਤਨ ਦੇ ਨਾਮ ਤੇ ਘੱਟਗਿਣਤੀ ਸ਼ਖਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਧਰਮ ਪਰਿਵਾਰਤਨ ਤੋਂ ਇਨਕਾਰ ਕਰਨ ਵਾਲੇ ਹਿੰਦੂ ਨੌਜਵਾਨ ਨੂੰ ਕੱਟੜਪੰਥੀਆਂ ਵਲੋਂ ਗੋਲੀ ਮਾਰ ਦਿੱਤੀ ਗਈ। ਚਿੰਤਾਜਨਕ ਹਾਲਤ ਵਿਚ ਉਸ ਨੂੰ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਸੂਤਰਾਂ ਅਨੁਸਾਰ ਰਾਜ ਕੁਮਾਰ ਵਾਸੀ ਘੋਤਕੀ ਦੀ ਲੱਤ ਵਿਚ ਗੋਲੀ ਲੱਗੀ ਹੈ, ਜੋ ਕੱਟੜਪੰਥੀਆਂ ਨੇ ਉਸ ਨੂੰ ਉਦੋਂ ਮਾਰੀ, ਜਦ ਉਹ ਬੀਤੀ ਸ਼ਾਮ ਨੂੰ ਘਰ ਜਾ ਰਿਹਾ ਸੀ। ਰਾਜ ਕੁਮਾਰ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਕਸਬੇ ਦੇ ਕੁਝ ਮੁਸਲਿਮ ਨੌਜਵਾਨ ਉਸ ’ਤੇ ਕੁਝ ਦਿਨਾਂ ਤੋਂ ਧਰਮ ਪਰਿਵਰਤਣ ਕਰਕੇ ਇਸਲਾਮ ਕਬੂਲ ਕਰਨ ਅਤੇ ਕੁਝ ਹੋਰ ਹਿੰਦੂ ਪਰਿਵਾਰਾਂ ਨੂੰ ਇਸਲਾਮ ਕਬੂਲ ਕਰਵਾਉਣ ਲਈ ਦਬਾਅ ਪਾ ਰਹੇ ਸਨ। ਉਹ ਇਨ੍ਹਾਂ ਨੌਜਵਾਨਾਂ ’ਤੇ ਟਾਲ ਮਟੋਲ ਦੀ ਨੀਤੀ ਅਪਣਾ ਰਿਹਾ ਸੀ। ਬੀਤੀ ਸ਼ਾਮ ਉਹ ਨੌਜਵਾਨ ਉਸ ਨੂੰ ਕਸਬੇ ਦੀ ਮਸਜਿਦ ਵਿਚ ਲੈ ਗਏ। ਉੱਥੇ ਮਸਜਿਦ ਦੇ ਮੌਲਵੀਂ ਨੇ ਵੀ ਉਸ ’ਤੇ ਧਰਮ ਪਰਿਵਰਤਣ ਕਰਨ ਲਈ ਦਬਾਅ ਪਾਇਆ ਪਰ ਉਸ ਨੇ ਧਰਮ ਪਰਿਵਰਤਣ ਕਰਨ ਤੋਂ ਇਨਕਾਰ ਕਰ ਦਿੱਤਾ। ਜਦ ਉਹ ਮਸਜਿਦ ਤੋਂ ਵਾਪਸ ਘਰ ਜਾ ਰਿਹਾ ਸੀ ਤਾਂ ਅਣਪਛਾਤੇ ਲੋਕਾਂ ਨੇ ਉਸ ’ਤੇ ਫਾਇਰਿੰਗ ਕੀਤੀ।

Comment here