ਅਪਰਾਧਖਬਰਾਂਚਲੰਤ ਮਾਮਲੇ

ਹਿੰਦੂ ਨੌਜਵਾਨ ਦੇ ਗਲੇ ‘ਚ ਪਟਾ ਬੰਨ੍ਹ ਕੁੱਤੇ ਵਾਂਗ ਸੜਕ ‘ਤੇ ਘੁੰਮਾਇਆ

ਭੋਪਾਲ-ਇੱਥੇ ਧਰਮ ਪਰਿਵਰਤਨ ਦਾ ਦਬਾਅ ਪਾਉਣ ਲਈ ਇੱਕ ਹਿੰਦੂ ਨੌਜਵਾਨ ਨੂੰ ਕੁੱਤਾ ਬਣਾ ਕੇ ਉਸ ਨੂੰ ਕੁੱਤੇ ਵਾਂਗ ਭੌਂਕਣ ਲਈ ਮਜਬੂਰ ਕੀਤਾ ਗਿਆ। ਇੰਨਾ ਹੀ ਨਹੀਂ ਹਿੰਦੂ ਨੌਜਵਾਨ ਦੇ ਗਲੇ ‘ਚ ਪਟਾ ਬੰਨ੍ਹ ਕੇ ਉਸ ਨੂੰ ਕੁੱਤੇ ਵਾਂਗ ਸੜਕ ‘ਤੇ ਘੁੰਮਾਇਆ ਗਿਆ। ਇਸ ਮਾਮਲੇ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੀ ਇਸ ਵੀਡੀਓ ‘ਚ ਕੁਝ ਮੁਸਲਿਮ ਨੌਜਵਾਨ ਹਿੰਦੂ ਨੌਜਵਾਨ ਦੀ ਕੁੱਟਮਾਰ ਕਰਦੇ ਵਿਖਾਈ ਦੇ ਰਹੇ ਹਨ।
ਇਸ ਦੌਰਾਨ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਦੋਸ਼ੀ ਨੌਜਵਾਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਭੋਪਾਲ ਪੁਲਸ ਕਮਿਸ਼ਨਰ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇਸ ਮਾਮਲੇ ਦੀ ਜਾਂਚ ਕਰਨ ਅਤੇ ਇਸ ਮਾਮਲੇ ਦੇ ਦੋਸ਼ੀਆਂ ਨੂੰ 24 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰਨ। ਦੂਜੇ ਪਾਸੇ ਪੁਲਸ ਨੇ ਇਕ ਹਿੰਦੂ ਨੌਜਵਾਨ ਦੇ ਗਲੇ ‘ਚ ਪਟਾ ਪਾ ਕੇ ਕੁੱਤਾ ਬਣਾਉਣ ਦੇ ਮਾਮਲੇ ਦੀ ਤੁਰੰਤ ਕਾਰਵਾਈ ਕਰਦੇ ਹੋਏ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਦੋਸ਼ੀਆਂ ਦੇ ਨਾਂ ਸਮੀਰ, ਸਾਜਿਦ ਅਤੇ ਫੈਜ਼ਾਨ ਹਨ। ਇਹ ਕਾਰਵਾਈ ਪੀੜਤ ਵਿਜੇ ਰਾਮਚੰਦਾਨੀ ਦੀ ਸ਼ਿਕਾਇਤ ‘ਤੇ ਕੀਤੀ ਗਈ ਹੈ।

Comment here