ਉਮਰਕੋਟ-ਔਰਤਾਂ ਨਾਲ ਅਪਰਾਧਾਂ ਦੇ ਮਾਮਲੇ ਚ ਪਾਕਿਸਤਾਨ ਸੁਰਖੀਆਂ ਵਿੱਚ ਰਹਿੰਦਾ ਹੈ, ਹੁਣ ਇੱਥੋਂ ਦੇ ਸਿੰਧ ਸੂਬੇ ਦੇ ਕਸਬਾ ਉਮਰਕੋਟ ਵਾਸੀ ਇਕ ਨਾਬਾਲਿਗ ਗਰੀਬ ਹਿੰਦੂ ਕੁੜੀ ਦਾ ਅਗਵਾ ਕਰ ਕੇ ਉਸ ਦਾ ਅਗਵਾ ਕਰਨ ਵਾਲੇ ਨਾਲ ਹੀ ਨਿਕਾਹ ਕਰਵਾਇਆ ਗਿਆ। 16 ਸਾਲਾ ਸੁਨੀਤਾ ਵਾਸੀ ਉਮਰਕੋਟ ਨੂੰ ਉਸ ਦੇ ਘਰੋਂ ਉਸ ਸਮੇਂ ਅਗਵਾ ਕੀਤਾ ਗਿਆ, ਜਦੋਂ ਉਹ ਘਰ ’ਚ ਇਕੱਲੀ ਸੀ। ਉਸ ਦਾ ਪਿਤਾ ਕਾਲਾ ਰਾਮ ਰਿਕਸ਼ਾ ਚਲਾਉਂਦਾ ਹੈ। ਉਸ ਦੀ ਮਾਂ ਲੋਕਾਂ ਦੇ ਘਰਾਂ ਦਾ ਕੰਮਕਾਜ ਕਰ ਕੇ ਪੈਸੇ ਕਮਾ ਕੇ ਪਰਿਵਾਰ ਪਾਲਦੇ ਹਨ। ਮੁਲਜ਼ਮ ਅਹਿਮਦ ਅਲੀ ਵਾਸੀ ਉਮਰਕੋਟ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸੁਨੀਤਾ ਨੂੰ ਜ਼ਬਰਦਸਤੀ ਅਗਵਾ ਕਰ ਲਿਆ। 3 ਦਿਨ ਬਾਅਦ ਸੁਨੀਤਾ ਦੇ ਪਰਿਵਾਰ ਵਾਲਿਆਂ ਨੂੰ ਪੁਲਸ ਨੇ ਸੂਚਿਤ ਕੀਤਾ ਕਿ ਸੁਨੀਤਾ ਨੇ ਆਪਣੀ ਮਰਜ਼ੀ ਨਾਲ ਧਰਮ ਪਰਿਵਰਤਨ ਕਰ ਕੇ ਅਹਿਮਦ ਅਲੀ ਨਾਲ ਨਿਕਾਹ ਕਰ ਲਿਆ ਹੈ। ਸੁਨੀਤਾ ਦਾ ਨਵਾਂ ਨਾਮ ਮਰਿਅਮ ਹੈ, ਇਸ ਲਈ ਪੁਲਸ ਹੁਣ ਕੁਝ ਨਹੀਂ ਕਰ ਸਕਦੀ। ਪਹਿਲਾਂ ਵੀ ਅਜਿਹੇ ਕਈ ਮਾਮਲੇ ਇੱਥੇ ਵਾਪਰ ਚੁੱਕੇ ਹਨ, ਜਿਹਨਾਂ ਚ ਪੁਲਸ ਦਾ ਕਹਿਣਾ ਹੁੰਦਾ ਹੈ ਕਿ ਕੁੜੀ ਦੀ ਮਰਜ਼ੀ ਸੀ।
ਹਿੰਦੂ ਨਬਾਲਗ ਕੁੜੀ ਨੂੰ ਅਗਵਾ ਕਰਕੇ ਕੀਤਾ ਨਿਕਾਹ

Comment here