ਸਿਆਸਤਖਬਰਾਂ

ਹਿੰਦੂਓ ਸ਼ਸਤਰਧਾਰੀ ਹੋਵੋ-ਬਜਰੰਗ ਦਲ

ਬਰਨਾਲਾ: ਦੁਸਹਿਰੇ ਦੇ ਨੇੜੇ ਹਰ ਸਾਲ ਬਜਰੰਗ ਦਲ ਵਲੋਂ ਸ਼ਸਤਰਾਂ ਦੀ ਪੂਜਾ ਕੀਤੀ ਹੈ, ਇਸ ਵਾਰ ਵੀ ਇਹ ਸਮਾਗਮ ਹੋ ਰਹੇ ਹਨ। ਇਸ ਦੌਰਾਨ ਬਰਨਾਲਾ ‘ਚ ਬਜਰੰਗ ਦਲ ਵੱਲੋਂ ਹਰ ਸਾਲ ਦੀ ਤਰ੍ਹਾਂ ਵਿਜੈ ਦਸਮੀਂ ਦੇ ਸ਼ੁਭ ਦਿਹਾੜ੍ਹੇ ਮੌਕੇ ਸ਼ਸਤਰ ਪੂਜਾ ਪ੍ਰੋਗਰਾਮ ਕੀਤਾ ਗਿਆ। ਬਰਨਾਲਾ ਸ਼ਹਿਰ ਵਿੱਚ ਰੱਖੇ ਇਸ ਸਮਾਗਮ ਦੌਰਾਨ ਜਿੱਥੇ ਸ਼ਸਤਰ ਪੂਜਾ ਕੀਤੀ ਗਈ, ਉਥੇ ਹਿੰਦੂਆਂ ਨੂੰ ਸ਼ਸਤਰਧਾਰੀ ਹੋਣ ਦਾ ਸੱਦਾ ਦਿੱਤਾ ਗਿਆ। ਸੂਬਾ ਆਗੂ ਨੀਲਮਨੀਸ ਸਮਾਧੀਆ ਨੇ ਕਿਹਾ ਕਿ ਹਰ ਸਾਲ ਵਿਜੇਦਸ਼ਮੀ ਦੇ ਮੌਕੇ ‘ਤੇ ਬਜਰੰਗ ਦਲ ਵੱਲੋਂ ਪੂਰੇ ਦੇਸ਼ ਵਿੱਚ ਹਥਿਆਰਾਂ ਦੀ ਪੂਜਾ ਕੀਤੀ ਜਾਂਦੀ ਹੈ। ਇਸ ਕਾਰਨ ਅੱਜ ਬਰਨਾਲਾ ਵਿੱਚ ਵੱਖ-ਵੱਖ ਹਥਿਆਰਾਂ ਦੀ ਪੂਜਾ ਕੀਤੀ ਗਈ। ਉਨ੍ਹਾਂ ਸਨਾਤਨ ਧਰਮ ਦੇ ਲੋਕਾਂ ਨੂੰ ਸ਼ਾਸਤਰਾਂ ਦੇ ਨਾਲ-ਨਾਲ ਸ਼ਸਤਰ ਧਾਰਨ ਕਰਨ ਲਈ ਪ੍ਰੇਰਿਆ। ਨੀਲਾਮਣੀ ਸਮਾਧੀਆ ਨੇ ਕਿਹਾ ਕਿ ਸਾਡੇ ਹਰੇਕ ਦੇਵੀ ਦੇਵਤੇ ਨੇ ਸ਼ਸਤਰ ਪਾਏ ਹੋਏ ਹਨ। ਅੱਜ ਦੇ ਦੌਰ ਵਿੱਚ ਸਨਾਤਨ ਧਰਮ ਦੇ ਲੋਕ ਸ਼ਾਸਤਰਾਂ ਤੋਂ ਦੂਰ ਹੁੰਦੇ ਜਾ ਰਹੇ ਹਨ। ਜਦਕਿ ਹਰ ਕਿਸੇ ਨੂੰ ਸ਼ਾਸਤਰਾਂ ਦੇ ਨਾਲ-ਨਾਲ ਸ਼ਸਤਰ ਵੀ ਪਹਿਨਣੇ ਚਾਹੀਦੇ ਹਨ। ਇਹ ਹਥਿਆਰ ਕਿਸੇ ਨੂੰ ਡਰਾਉਣ ਲਈ ਨਹੀਂ ਸਗੋਂ ਆਪਣੀ ਸੁਰੱਖਿਆ ਲਈ ਰੱਖੇ ਜਾਣੇ ਚਾਹੀਦੇ ਹਨ।

Comment here