ਲੰਡਨ-ਵਿਸ਼ਵ ਪੱਧਰ ਉੱਤੇ ਚਰਚਿਤ ਸਮੱਸਿਆਵਾਂ ਅਤੇ ਮੁੱਦਿਆਂ ਬਾਰੇ ਸੰਜੀਗਦੀ ਨਾਲ ਵਿਚਾਰ ਚਰਚਾ ਕਰਾਉਣ ਲਈ ਦਿ ਡੈਮੋਕਰੇਸੀ ਫੋਰਮ ਵਲੋਂ ਅਕਸਰ ਸੈਮੀਨਾਰ, ਵੈਬੀਨਾਰ ਆਦਿ ਆਯੋਜਿਤ ਕੀਤੇ ਜਾਂਦੇ ਹਨ। ਸਭ ਜਾਣਦੇ ਹਨ ਕਿ ਵਿਸ਼ਵ ਭਰ ਵਿੱਚ ਆਉਣ ਵਾਲਾ ਵੱਡਾ ਸੰਕਟ ਪਾਣੀ ਨਾਲ ਸੰਬੰਧਤ ਹੋਵੇਗਾ। ਇਸੇ ਨਾਲ ਸੰਬੰਧਤ “ਆਉਣ ਵਾਲਾ ਹਿਮਾਲਿਅਨ ਜਲ ਸੰਕਟ-ਕਾਰਨ ਤੇ ਪ੍ਰਭਾਵ” ਵਿਸ਼ੇ ‘ਤੇ ਵੈਬੀਨਾਰ 22 ਜੂਨ, 2022 ਨੂੰ ਇੰਗਲੈਂਡ ਦੇ ਸਮੇਂ ਅਨੁਸਾਰ 2-4 ਵਜੇ ਬਾਅਦ ਦੁਪਹਿਰ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਬਾਰੇ ਹੋਰ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦਿ ਡੈਮੋਕਰੇਸੀ ਫੋਰਮ ਦੇ ਮੁਖੀ ਲਾਰਡ ਬਰੂਸ ਨੇ ਦੱਸਿਆ ਕਿ ਇਸ ਵੈਬੀਨਾਰ ਦੇ ਸੰਚਾਲਕ ਹੰਫਰੀ ਹਾਕਸਲੇਅ, ਲੇਖਕ ਅਤੇ ਬੀਬੀਸੀ ਏਸ਼ੀਆ ਦੇ ਸਾਬਕਾ ਪੱਤਰਕਾਰ ਹੋਣਗੇ। ਵਿਚਾਰ ਚਰਚਾ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਡਾ ਪ੍ਰੋਮਿਤਾ ਘੋਸ਼ (ਵਿਗਿਆਨੀ-ਗੋਵਿੰਦ ਬਲਭ ਪੰਤ ਨੈਸ਼ਨਲ ਇੰਸਟੀਚਿਊਟ ਆਫ ਹਿਮਾਲਿਅਨ ਐਨਵਾਇਰਮੈਂਟ), ਚਾਰਲਸ ਆਈਸਲੈਂਡ (ਗਲੋਬਲ ਡਾਇਰੈਕਟਰ ਵਾਟਰ ਵਰਲਡ ਰਿਸੋਰਸਿਜ਼ ਇੰਸਟੀਚਿਊਟ), ਡਾ ਅਨਿਲ ਕੁਲਕਰਨੀ (ਸਾਇੰਟਿਸਟ ਦਿਵੇਚਾ ਸੈਂਟਰ ਫਾਰ ਕਲਾਈਮੇਟ ਚੇਂਜ, ਇੰਡੀਅਨ ਇੰਸਟੀਚਿਊਟ ਆਫ ਸਾਇੰਸ), ਡਾ ਅਦਿਤੀ ਮੁਖਰਜੀ (ਪ੍ਰਿੰਸੀਪਲ ਰਿਸਰਚਰ, ਇੰਟਰਨੈਸ਼ਨਲ ਵਾਟਰ ਮੈਨੇਜਮੈਂਟ ਇੰਸਟੀਚਿਊਟ ਨਵੀਂ ਦਿੱਲੀ), ਦੀਪਕ ਗਯਾਵਲੀ (ਅਕੈਡਸ਼ੀਅਨ, ਨੇਪਾਲ ਅਕੈਡਮੀ ਆਫ ਸਾਇੰਸ ਐਂਡ ਟੈਕਨਾਲੋਜੀ, ਫਾਰਮਰ ਚੇਅਰ, ਨੇਪਾਲ ਵਾਟਰ ਕੰਜ਼ਰਵੇਸ਼ਨ ਫਾਊੰਡੇਸ਼ਨ, ਫਾਰਮਰ ਮਨਿਸਟਰ ਆਫ ਵਾਟਰ ਰਿਸੋਰਸਿਜ਼ ਆਫ ਨੇਪਾਲ), ਧੁੰਦੁਪ ਵਾਂਗਮੋ (ਰਿਸਰਚ ਫੈਲੋਅ, ਐਨਵਾਇਰਮੈਂਟ ਐਂਡ ਡਿਵੈਲਪਮੈਂਟ ਡੈਸਕ, ਤਿੱਬਤ ਪਾਲਿਸੀ ਇੰਸਟੀਚਿਊਟ) ਸ਼ਾਮਲ ਹਨ, ਜੋ ਆਪਣੇ ਵਿਚਾਰ ਸਾਂਝੇ ਕਰਨਗੇ। ਵੈਬੀਨਾਰ ਦੀ ਵਿਚਾਰ ਚਰਚਾ ਨੂੰ ਬੇਰੀ ਗਾਰਡੀਨਰ ਐਮ ਪੀ (ਚੇਅਰ ਆਫ ਦਿ ਡੈਮੋਕਰੇਸੀ ਫੋਰਮ) ਆਪਣੇ ਵਿਚਾਰਾਂ ਨਾਲ ਸਮੇਟਣਗੇ।
“ਹਿਮਾਲਿਅਨ ਜਲ ਸੰਕਟ-ਕਾਰਨ ਤੇ ਪ੍ਰਭਾਵ” ਵਿਸ਼ੇ ‘ਤੇ ਵੈਬੀਨਾਰ 22 ਨੂੰ

Comment here