ਵੱਖ-ਵੱਖ ਸਮਾਗਮਾਂ ਅਨੁਸਾਰ ਬੋਲਣ ਵਾਲੇ ਬੁਲਾਰਿਆਂ ਦੀ ਗਿਣਤੀ ਕਰਨੀ ਤਾਂ ਬੜੀ ਭਾਰੀ ਹੈ, ਪਰ ਸ਼ਰਧਾ ਦੇ ਫੁੱਲ ਤੇ ਸ਼ਰਧਾਂਜਲੀਆਂ ਭੇਟ ਕਰਨ ਵਾਲਿਆਂ ਦੇ ਬੜੇ ਅਸਚਰਜ ਕਿੱਸੇ ਸੁਣਨ ਤੇ ਵੇਖਣ ਨੂੰ ਮਿਲਦੇ ਹਨ। ਹੋਇਆ ਇਸ ਤਰ੍ਹਾਂ ਕਿ ਨਿਮਾਣਾ ਸਿਹੁੰ ਦੇ ਇਕ ਸਾਥੀ ਦੀ ਪਤਨੀ ਸਵਰਗਵਾਸ ਹੋ ਗਈ। ਦੋਹਾਂ ਜੀਆਂ ਦਾ ਆਪਸ ਵਿਚ ਅਥਾਹ ਪਿਆਰ ਹੋਣ ਕਰਕੇ ਨਿਮਾਣੇ ਦੇ ਸਾਥੀ ਨੇ ਆਪਣੀ ਪਤਨੀ ਦੀ ਬਰਸੀ ਹਰ ਸਾਲ ਮਨਾਇਆ ਕਰਨੀ। ਸ਼ਰਧਾ ਦੇ ਫੁੱਲ ਤੇ ਸ਼ਰਧਾਂਜਲੀਆਂ ਭੇਟ ਕਰਨ ਵਾਲੇ ਸਜ-ਫੱਬ ਸਾਉਣ ਦੇ ਮਹੀਨੇ ਨਿਕਲਣ ਵਾਲ਼ੇ ਡੱਡੂਆਂ ਵਾਂਗ ਆਣ ਸਿਰੀਆਂ ਕੱਢਦੇ। ਨਿਮਾਣਾ ਸੲੳਰਚਹ ਵੀ ਇਕ ਸ਼ਰਧਾਂਜਲੀ ਸਮਾਗਮ ਵਿਚ ਹਾਜ਼ਰ ਸੀ। ਸਟੇਜ ਸਕੱਤਰ ਨੇ ਪੰਦਰਾਂ ਵੀਹ ਮਿੰਟ ਆਪਣੇ ਸੋਹਲੇ ਗਾਉਣ ਤੋਂ ਬਾਅਦ ਨਾਲ ਹੀ ਬੇਨਤੀ ਕੀਤੀ ਕਿ ਬੁਲਾਰਿਆਂ ਦੀ ਲਿਸਟ ਲੰਮੀ ਹੋਣ ਕਰਕੇ ਦੋ ਤਿੰਨ ਮਿੰਟ ਤੋਂ ਵੱਧ ਸਮਾਂ ਨਾ ਲਾਇਆ ਜਾਵੇ। ਫਿਰ ਉਸ ਨੇ ਪਹਿਲੇ ਬੁਲਾਰੇ ਨੂੰ ਸੱਦਾ ਦਿੱਤਾ। ਉਹ ਉਦਾਸੀ ਭਰਿਆ ਮੂੰਹ ਬਣਾ ਕੇ ਬੋਲਿਆ ’ਵੇਖੋ ਜੀ! ਜਾਣਾ ਤੇ ਦੁਨੀਆਂ ਤੋਂ ਸਾਰਿਆਂ ਨੇ ਹੈ, ਪਰ ਆਪਣੀ ਪਤਨੀ ਦੀ ਬਰਸੀ ਮਨਾਉਣ ਦਾ ਸੁਭਾਗ ਬਹੁਤ ਘੱਟ ਲੋਕਾਂ ਨੂੰ ਪ੍ਰਾਪਤ ਹੁੰਦਾ। ਸੰਸਾਰ ਵਿਚ ਇਨ੍ਹਾਂ ਵਰਗੇ ਕਰਮਾਂ- ਭਾਗਾਂ ਵਾਲੇ ਬਹੁਤ ਘੱਟ ਲੋਕ ਹਨ ਜਿਹੜੇ ਆਪਣੀਆਂ ਪਤਨੀਆਂ ਦੀਆਂ ਬਰਸੀਆਂ ਮਨਾਉਂਦੇ ਹਨ। ਪਰਮਾਤਮਾ ਇਨ੍ਹਾਂ ਨੂੰ ਤੰਦਰੁਸਤੀ ਬਖ਼ਸ਼ੇ ਤੇ ਇਹ ਹਰ ਸਾਲ ਆਪਣੀ ਪਤਨੀ ਦੀ ਬਰਸੀ ਇਸੇ ਤਰ੍ਹਾਂ ਮਨਾਉਂਦੇ ਰਹਿਣ। ਆਓ ਪ੍ਰਣ ਕਰੀਏ ਕਿ ਅਸੀਂ ਸੲੳਰਚਹ ਵੀ ਇਨ੍ਹਾਂ ਦੇ ਪਾਏ ਪੂਰਨਿਆਂ ਤੇ ਚੱਲਣ ਯੋਗ ਹੋਈਏ।’ ਨਿਮਾਣਾ ਵਿਸ਼ਲੇਸ਼ਣ ਕਰਦਾ ਸੋਚਦਾ ਕਿ ਇਹ ਬੁਲਾਰਾ ਬੋਲ ਕੀ ਗਿਆ? ਪਰ ਤੁਰੰਤ ਸਟੇਜ ਸਕੱਤਰ ਨੇ ਬੁਲਾਰੇ ਦੀ ਸਿਫ਼ਤ ਕਰਦਾ ਇਕ ਸ਼ੇਅਰ ਸੁਣਾ ਕੇ ਨਿਮਾਣੇ ਦੀ ਸੋਚ ਦਾ ਰੁਖ਼ ਬਦਲ ਦਿੱਤਾ। ਇਕ ਹੋਰ ਬੁਲਾਰੇ ਨੇ ਸ਼ਰਧਾਂਜਲੀ ਸਮਾਗਮ ਨਾਲੋਂ ਹਟ ਕੇ ਹੀ ਕੋਈ ਵੱਖਰੀ ਜਿਹੀ ਕਹਾਣੀ ਸੁਣਾਉਣੀ ਸ਼ੁਰੂ ਕਰ ਦਿੱਤੀ। ਜਿਸ ਦਾ ਸਮਾਗਮ ਨਾਲ ਕੋਈ ਲੈਣ-ਦੇਣ ਨਹੀਂ ਸੀ। ਬੋਲਣ ਵਾਲਾ ਪਤਾ ਨਹੀਂ ਕਿਹੜਾ ਰਾਗ ਅਲਾਪਦਾ ਰਿਹਾ। ਭਾਰਤ-ਪਾਕਿ ਵੰਡ ਦੇ ਸਮੇਂ ਆਪਣੇ ਬਚਪਨ ਦੀਆਂ ਯਾਦਾਂ ਸਾਂਝੀਆਂ ਕਰ ਗਿਆ। ਸਟੇਜ ਸਕੱਤਰ ਹਰ ਵਾਰ ਆਪਣੇ ਆਪ ਨੂੰ ਨਾਚੀਜ਼ ਜਿਹਾ ਕਹਿ ਕਿ ਬੁਲਾਰੇ ਦੇ ਪੁਲ ਬੰਨ੍ਹ 10 ਮਿੰਟ ਖਾ ਜਾਂਦਾ। ਨਵਾਂ ਬੁਲਾਰਾ ਕਿਸੇ ਯੂਨੀਅਨ ਦਾ ਲੀਡਰ ਜਾਪਦਾ ਸੀ ਉਹ ਆਪਣੀ ਯੂਨੀਅਨ ਦੀਆਂ ਪਿਛਲੀਆਂ 50 ਸਾਲ ਪੁਰਾਣੀਆਂ ਗੱਲਾਂ ਤੇ ਪ੍ਰਾਪਤੀਆਂ ਦੀ ਝੜੀ ਲਾ ਬੈਠਾ। ਧਰਨਿਆਂ ਤੋਂ ਜੇਲ੍ਹਾਂ ਦੀਆਂ ਕਹਾਣੀਆਂ ਸੁਣਾਉਣ ਤੋਂ ਬਾਅਦ ਇਕ ਸਤਰ ਬੋਲੀ, ਮੈਂ ਆਪਣੇ ਤੇ ਆਪਣੀ ਪਾਰਟੀ ਵਲੋਂ ਇਨ੍ਹਾਂ ਦੀ ਪਤਨੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ। ਪਰਮਾਤਮਾ ਇਨ੍ਹਾਂ ਨੂੰ ਆਪਣੇ ਚਰਨਾਂ ’ਚ ਨਿਵਾਸ ਬਖ਼ਸ਼ਣ। ਇਹ ਬੋਲ ਸੁਣ ਕੇ ਤਾਂ ਨਿਮਾਣੇ ਦੀ ਰੂਹ ਝੰਜੋੜੀ ਗਈ। ਇਕ ਬੁਲਾਰੇ ਨੇ ਤਾਂ ਰੰਗ ਹੀ ਲਾ ਦਿੱਤਾ। ਕਹਿਣ ਲੱਗਾ, ਕਿ ਇਹੋ ਜਿਹੇ ਪਤੀ ਰੱਬ ਸਾਰਿਆਂ ਨੂੰ ਦੇਵੇ ਜਿਹੜੇ ਆਪਣੀ ਪਤਨੀ ਨੂੰ ਦੁਨੀਆ ਤੋਂ ਤੁਰ ਜਾਣ ਬਾਅਦ ਸੲੳਰਚਹ ਵੀ ਸਾਲ ਬਾਅਦ ਸਮਾਗਮ ਕਰਵਾ ਕੇ ਯਾਦ ਕਰਦੇ ਰਹਿੰਦੇ ਹਨ। ਉਹ ਪਤੀ ਸੱਚੀ-ਮੁੱਚੀ ਵਧਾਈ ਦੇ ਪਾਤਰ ਹਨ ਜਿਹੜੇ ਆਪਣੀਆਂ ਪਤਨੀਆਂ ਦੀ ਯਾਦ ’ਚ ਸਮਾਗਮ ਕਰਵਾ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ, ਉਨ੍ਹਾਂ ਨੂੰ ਮੁਬਾਰਕਬਾਦ! ਆਓ ਅੱਜ ਪ੍ਰਣ ਕਰੀਏ ਕਿ ਅਸੀਂ ਸੲੳਰਚਹ ਵੀ ਇਨ੍ਹਾਂ ਦੇ ਨਕਸ਼ੇ ਕਦਮਾਂ ’ਤੇ ਚੱਲਾਂਗੇ। ਬੁਲਾਰੇ ਤਾਂ ਬੋਲਣ ਵਾਲੇ ਬਹੁਤ ਸਨ ਪਰ ਸਮੇਂ ਦੀ ਘਾਟ ਤੇ ਰੋਟੀ ਲੱਗ ਜਾਣ ਕਾਰਨ ਉਹ ਵਿੱਸ ਘੋਲਣ ਲੱਗੇ। ਲੋਕ ਪੰਡਾਲ ਵਿਚੋਂ ਉੱਠਣੇ ਸ਼ੁਰੂ ਹੋ ਗਏ। ਸਟੇਜ ਸਕੱਤਰ ਵਲੋਂ ਰਹਿ ਗਏ ਬੁਲਾਰਿਆਂ ਕੋਲੋਂ ਮੁਆਫ਼ੀ ਮੰਗਦਿਆਂ ਉਨ੍ਹਾਂ ਨੂੰ ਆਉਂਦੇ ਸਾਲ ਪਹਿਲ ਦੇ ਅਧਾਰ ’ਤੇ ਬੋਲਣ ਦਾ ਮੌਕਾ ਦੇਣ ਦਾ ਵਾਅਦਾ ਕਰਦਿਆਂ ਸਮਾਗਮ ਨੂੰ ਸਮਾਪਤ ਕਰ ਦਿੱਤਾ। ਨਿਮਾਣਾ ਰੋਟੀ ਖਾਣ ਤੋਂ ਬਾਅਦ ਸਾਈਕਲ ਦੇ ਪੈਡਲ ਮਾਰਦਾ ਘਰ ਨੂੰ ਆਉਂਦਾ ਸੋਚਦਾ ਕਿ ਇਨ੍ਹਾਂ ਕਿਹੋ ਜਿਹੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ। ਸ਼ਰਧਾਂਜਲੀਆਂ ਸੁਣ ਕੇ ਨਿਮਾਣੇ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਹਾਜ਼ਰੀਨ ਨੂੰ ਅੰਦਰੋ-ਅੰਦਰੀ ਕੋਈ ਅਜੀਬੋ-ਗ਼ਰੀਬ ਜਿਹਾ ਭੈਅ ਤੇ ਇਕ ਵੱਖਰੀ ਜਿਹੀ ਕਿਸਮ ਦੀ ਚਿੰਤਾ ਲੱਗਣੀ ਸ਼ੁਰੂ ਹੋ ਗਈ ਹੋਵੇ…।
-ਸੁਖਬੀਰ ਸਿੰਘ ਖੁਰਮਣੀਆਂ

Comment here