ਸ਼ਿੰਗਾਰਾ ਸਿੰਘ ਚਗੱਤਾ ਉਰਫ ਸ਼ੈਗੀ ਦੀ ਪਤਨੀ ਸ਼ਿੰਦੀ ਕਈ ਦਿਨਾਂ ਤੋਂ ਮਿਆਦੀ ਬੁਖ਼ਾਰ ਕਾਰਨ ਮੰਜੇ ਨਾਲ ਮੰਜਾ ਹੋਈ ਪਈ ਸੀ। ਸ਼ੈਗੀ ਸਿਟੀ ਬੱਸ ਸਰਵਿਸ ਵਿੱਚ ਡਰਾਈਵਰ ਸੀ ਤੇ ਉਸ ਦੀ ਪਤਨੀ ਏਅਰਪੋਰਟ ’ਤੇ ਕਲੀਨਿੰਗ ਦਾ ਕੰਮ ਕਰਦੀ ਸੀ। ਕੰਮ ’ਤੇ ਨਾ ਜਾਣ ਕਾਰਨ ਉਸ ਦੀਆਂ 8-10 ਦਿਹਾੜੀਆਂ ਕੱਟੀਆਂ ਜਾ ਚੁੱਕੀਆਂ ਸਨ। ਕੈਨੇਡਾ ਵਿੱਚ ਬਿਮਾਰ ਹੋਣ ਦਾ ਮਤਲਬ ਹੈ ਆਮਦਨ ਵਿੱਚ ਕਮੀ ਤੇ ਨੌਕਰੀ ਜਾਣ ਦਾ ਖ਼ਤਰਾ। ਮਕਾਨ, ਗੱਡੀ ਤੇ ਬੀਮੇ ਆਦਿ ਦੀਆਂ ਕਿਸ਼ਤਾਂ ਭਰਨੀਆਂ ਮੁਸ਼ਕਲ ਹੋ ਜਾਂਦੀਆਂ ਹਨ। ਕੰਪਨੀਆਂ ਵੀ ਘਰ ਭੇਜਣ ਦਾ ਬਹਾਨਾ ਹੀ ਭਾਲਦੀਆਂ ਹਨ। ਇੱਕ ਦਿਨ ਆਥਣੇ ਸ਼ੈਗੀ ਦਾ ਦੋਸਤ ਗੁਰਸ਼ਰਨ ਉਰਫ਼ ਸਨੀ, ਸ਼ਿੰਦੀ ਦਾ ਪਤਾ ਲੈਣ ਲਈ ਉਸ ਦੇ ਘਰ ਪਹੁੰਚ ਗਿਆ ਤੇ ਨਾਲ ਉਸ ਦੇ ਮਿੱਤਰ ਜਸਕਰਨ ਤੇ ਮਲਕੀਤ ਵੀ ਸਨ। ਰੁਝੇਵਿਆਂ ਭਰੀ ਜ਼ਿੰਦਗੀ ਕਾਰਨ ਕੈਨੇਡਾ ਵਿੱਚ ਕਿਸੇ ਦੀ ਖ਼ੁਸ਼ੀ-ਗ਼ਮੀ ਵਿੱਚ ਸਿਰਫ਼ ਛੁੱਟੀ ਵਾਲੇ ਦਿਨ ਹੀ ਸ਼ਾਮਿਲ ਹੋਇਆ ਜਾ ਸਕਦਾ ਹੈ। ਸਾਰੇ ਵਿਆਹ, ਭੋਗ, ਜਨਮ ਦਿਨ, ਵਰ੍ਹੇਗੰਢਾਂ ਅਤੇ ਅੰਤਿਮ ਸਸਕਾਰ ਵਗੈਰਾ ਸ਼ਨਿਚਰਵਾਰ ਜਾਂ ਐਤਵਾਰ ਹੀ ਹੁੰਦੇ ਹਨ। ਸਨੀ ਨੇ ਪਾਈਆ ਕੁ ਦਾ ਮੂੰਹ ਬਣਾ ਕੇ ਕਿਹਾ, ‘ਬਾਈ ਜੀ, ਕਿਵੇਂ ਆ ਫਿਰ ਭਰਜਾਈ ਹੁਣ? ਕਹਿੰਦੇ ਕਾਫ਼ੀ ਢਿੱਲੀ ਹੋਗੀ ਸੀ।’ ਸ਼ੈਗੀ ਅੱਗੋਂ ਜ਼ਿਆਦਾ ਹੀ ਫਿੱਸਿਆ ਪਿਆ ਸੀ, ‘ਕੁਝ ਨਾ ਪੁੱਛ ਭਰਾਵਾ। ਮੈਨੂੰ ਪਤੈ, ਮੈਂ ਦਸ ਦਿਨ ਕਿਵੇਂ ਕੱਢੇ ਆ। ਉਧਰੋਂ ਹਸਪਤਾਲ ਜਾਵਾਂ, ਜਵਾਕ ਸਕੂਲੇ ਛੱਡਾਂ, ਆਪੇ ਰੋਟੀਆਂ ਫੂਕਾਂ ਤੇ ਨਾਲੇ ਕੰਮ ’ਤੇ ਜਾਵਾਂ। ਬੱਸ ਨਰਕ ਹੀ ਦਿਖਾ ‘ਤਾ ਮਹਾਰਾਜ ਨੇ ਧਰਤੀ ’ਤੇ।’
ਸੰਨੀ ਨੇ ਸੋਚਿਆ ਐਵੇਂ ਪੰਗਾ ਹੀ ਲੈ ਲਿਆ। ਇਹ ਤਾਂ ਵਿਚਾਰਾ ਕੁਝ ਜ਼ਿਆਦਾ ਹੀ ਦੁਖੀ ਹੋਇਆ ਬੈਠਾ ਹੈ। ਪਰ ਐਨੀ ਦੂਰ ਤੋਂ ਸੌ ਡਾਲਰ ਦਾ ਪੈਟਰੋਲ ਫੂਕ ਕੇ ਆਏ ਸਨ, ਕੋਈ ਗੱਲ ਤਾਂ ਕਰਨੀ ਹੀ ਸੀ। ਅਜੇ ਛੇ ਹੀ ਵੱਜੇ ਸਨ। ਉਹ ਘੰਟਾ ਕੁ ਹੋਰ ਗੱਲਾਂ ਮਾਰਨੀਆਂ ਚਾਹੁੰਦੇ ਸਨ ਤਾਂ ਜੋ ਪੈੱਗ ਪਿਆਲੇ ਦਾ ਵਕਤ ਹੋ ਜਾਵੇ। ਸ਼ੈਗੀ ਦੇ ਘਰ ਦੇ ਨਜ਼ਦੀਕ ਹੀ ਬੋਸਟਨ ਪਿੱਜ਼ਾ ਸੀ। ਸਭ ਦਾ ਉੱਥੇ ਬੈਠਣ ਦਾ ਪ੍ਰੋਗਰਾਮ ਸੀ। ਜਸਕਰਨ ਕੋਰਾ ਕਰਾਰਾ ਹੋਣ ਕਾਰਨ ਗੱਲ ਅਗਲੇ ਦੇ ਮੂੰਹ ’ਤੇ ਮਾਰ ਦਿੰਦਾ ਸੀ, ‘ਨਾ ਤਾਇਆ-ਤਾਈ (ਸ਼ੈਗੀ ਦੇ ਮਾਂ ਬਾਪ) ਹੈਨੀ ਘਰੇ? ਤਾਈ ਤਾਂ ਉਂਜ ਵੀ ਡਾਊਨ ਜਿਹੀ ਆ। ਜੇ ਬਹੁਤਾ ਔਖਾ ਸੀ ਤਾਂ ਮਾਸੀ (ਸ਼ੈਗੀ ਦੀ ਸੱਸ) ਨੂੰ ਬੁਲਾ ਲੈਣਾ ਸੀ ਚਾਰ ਦਿਨ। ਜੇ ਲੋੜ ਵੇਲੇ ਬੰਦਾ ਕੰਮ ਨਾ ਆਵੇ ਤਾਂ ਕੀ ਰਗੜ ਕੇ ਗੋਡਿਆਂ ’ਤੇ ਲਾਉਣਾ?’ ਜਸਕਰਨ ਨੇ ਕੈਨੇਡਾ ਦੇ ਹਰੇਕ ਪੰਜਾਬੀ ਦੀ ਦੁਖ਼ਦੀ ਰਗ ਛੇੜ ਦਿੱਤੀ। ਸ਼ੈਗੀ ਫਿੱਸ ਪਿਆ, ‘ਉਏ ਭੋਲਿਆ ਪੰਛੀਆ, ਕਿਹੜੀ ਮਾਸੀ ਤੇ ਕਿਹੜੇ ਤਾਇਆ-ਤਾਈ? ਕੈਨੇਡਾ ਵਾਲੇ ਦੇਸੀ ਬੁੱਢੇ-ਬੁੱਢੜੀਆਂ ਤਾਂ ਸਾਰੇ ਵੱਢ ਕੇ ਚੁੱਲ੍ਹੇ ਵਿਚ ਦੇਣ ਵਾਲੇ ਆ। ਇਹ ਤਾਂ ਕੂੰਜਾਂ ਵਰਗੇ ਪਰਵਾਸੀ ਪਰਿੰਦੇ ਆ। ਗਰਮੀਆਂ ਵਿਚ ਇੰਡੀਆ ਤੋਂ ਉਡਾਰੀ ਮਾਰ ਕੇ ਕੈਨੇਡਾ। ਫਿਰ ਛੇ ਮਹੀਨੇ ਪਾਰਕਾਂ ਵਿੱਚ ਖੂੰਡੀਆਂ ਖੜਕਾਉਂਦੇ ਫਿਰਦੇ ਆ। ਬੀਬੀਆਂ ਗੁਰਦੁਆਰਿਆਂ ਦੇ ਫਰਸ਼ ਨੀਵੇਂ ਕਰ ਦਿੰਦੀਆਂ ਨੇ ਗੇੜੇ ਮਾਰ ਮਾਰ ਕੇ। ਘਰੇ ਕੰਮ ਕਰਨ ਨੂੰ ਕਹੋ ਤਾਂ ਵੱਢ ਖਾਣ ਨੂੰ ਪੈਂਦੀਆਂ ਨੇ ਪਰ ਲੰਗਰ ਵਿੱਚ ਅੱਗੇ ਹੋ-ਹੋ ਕੇ ਫੁਲਕੇ ਲਾਹੁਣਗੀਆਂ। ਨਹੀਂ ਤਾਂ ਗੈਰੇਜ ਸਾਹਮਣੇ ਕੁਰਸੀਆਂ ਡਾਹ ਕੇ ਸਾਰੀ ਦਿਹਾੜੀ ‘ਚੁਗਲੀ ਟਾਈਮਜ਼’ ਰੇਡੀਓ ਚਲਾਈ ਰੱਖਦੀਆਂ ਨੇ।’
ਸਾਰਿਆਂ ਨੇ ਉਸ ਦੀ ਹਾਂ ਵਿੱਚ ਹਾਂ ਮਿਲਾਈ। ਸ਼ੈਗੀ ਫਿਰ ਸ਼ੁਰੂ ਹੋ ਗਿਆ, ‘ਇੱਕ ਤਾਂ ਬੇੜਾ ਗਰਕਣੀ ਸਰਕਾਰ ਇਨ੍ਹਾਂ ਨੂੰ ਸਾਰਾ ਕੁਝ ਮੁਫ਼ਤ ਦਿੰਦੀ ਆ ਤੇ ਇਹ ਸਾਰੀਆਂ ਸਹੂਲਤਾਂ ਨੂੰ ਨਿੰਬੂ ਵਾਂਗ ਨਿਚੋੜ ਕੇ ਰੱਖ ਦਿੰਦੇ ਆ। ਸਵੇਰ ਦੇ ਟਾਈਮ ਸਕੂਲ ਕਾਲਜ ਆਲੇ ਜਵਾਕਾਂ ਨੇ ਪੜ੍ਹਨ ਜਾਣਾ ਹੁੰਦਾ। ਜਵਾਕ ਤਾਂ ਵਿਚਾਰੇ ਖੜ੍ਹੇ ਹੁੰਦੇ ਆ ਤੇ ਆਪਣੇ ਤਾਏ ਵਰਗੇ ਵਿਹਲੜ ਇੱਕ ਸੀਟ ’ਤੇ ਆਪ ਬੈਠੇ ਹੁੰਦੇ ਆ, ਦੂਜੀ ’ਤੇ ਖੂੰਡੀ ਤੇ ਤੀਜੀ ’ਤੇ ਅਖ਼ਬਾਰ ਟਿਕਾਈ ਹੁੰਦੀ ਆ।’ ਹੁਣ ਪੈੱਗ ਦਾ ਟਾਈਮ ਹੋ ਰਿਹਾ ਸੀ। ਇਸ ਲਈ ਗੱਲ ਵਲ੍ਹੇਟਣ ਲਈ ਸਨੀ ਬੋਲਿਆ, ‘ਉਏ ਹੁਣ ਤੂੰ ਛੱਡ ਬਜ਼ੁਰਗਾਂ ਨੂੰ, ਭਾਬੀ ਦੱਸ ਕਿਵੇਂ ਹੁਣ।’ ਸ਼ੈਗੀ ਨੇ ਗੱਲ ਸਿਰੇ ਹੀ ਲਾ ਦਿੱਤੀ, ‘ਜੇ ਇੰਡੀਆ ਹੁੰਦੇ ਫਿਰ ਤਾਂ ਚੱਲਗੀ ਸੀ। ਪਰ ਸਦਕੇ ਜਾਈਏ ਕੈਨੇਡਾ ਦੇ ਡਾਕਟਰਾਂ ਦੇ ਜਿਨ੍ਹਾਂ ਨੇ ਬਚਾ ਲੀ। ਰਾਤ ਪਾਣੀ ਫੜਾਉਣ ਲੱਗੇ ਤੇਰੇ ਭਤੀਜ ਦੇ ਚਪੇੜ ਮਾਰੀ ਆ, ਅੱਜ ਸਵੇਰੇ ਮੇਰੇ ਨਾਲ ਵੀ ਦਸ ਕੁ ਮਿੰਟ ਲੜੀ ਵੀ ਆ, ਘੰਟੇ ਕੁ ਬਾਅਦ ਸ਼ਰਾਬ ਬਣਾਉਣ ਵਾਲਿਆਂ ਨੂੰ ਜੀਅ ਭਰ ਕੇ ਗਾਲ੍ਹਾਂ ਕੱਢੀਆਂ ਨੇ ਤੇ ਵਿਚੋਲੇ ਦੇ ਪੁੱਤ ਵੀ ਪਿੱਟੇ ਆ। ਇਸ ਤੋਂ ਲੱਗਦਾ ਬਈ ਹੁਣ ਮੋੜਾ ਪੈ ਗਿਆ, ਹੋ ਜੂ ਠੀਕ ਹੁਣ।’ ਤਿੰਨੇ ਹੱਸਦੇ ਹੱਸਦੇ ਪੱਬ ਵੱਲ ਚੱਲ ਪਏ।
ਪ੍ਰੋਸੈਸਡ ਮੀਟ ਤੇ ਬੀਅਰ ਕਾਰਣ ਕੈਂਸਰ ਦੀ ਸੰਭਾਵਨਾ
ਲੰਡਨ-ਪ੍ਰੋਸੈਸਡ ਮੀਟ ਵਿੱਚ ਕਾਰਸੀਨੋਜਨਿਕ ਤੱਤ ਹੁੰਦੇ ਹਨ, ਇਹ ਪਹਿਲਾਂ ਕਈ ਅਧਿਐਨਾਂ ਵਿੱਚ ਕਿਹਾ ਗਿਆ ਹੈ। ਹੁਣ ਯੂਰਪੀ ਸਿਹਤ ਮਾਹਿਰ ਨੇ ਆਪਣੇ ਪ੍ਰਯੋਗ ਵਿੱਚ ਪਾਇਆ ਹੈ ਕਿ ਕੈਂਸਰ ਲਈ ਜ਼ਿੰਮੇਵਾਰ ਕੈਮੀਕਲ ਬੀਅਰ ਤੇ ਟ੍ਰੀਟਿਡ ਮੀਟ ਵਿੱਚ ਵੀ ਮੌਜੂਦ ਹੈ। ਵਿਗਿਆਨੀਆਂ ਨੇ ਲੋਕਾਂ ਨੂੰ ਬੀਅਰ ਤੇ ਪ੍ਰੋਸੈਸਡ ਮੀਟ ਦੀ ਸਾਵਧਾਨੀ ਨਾਲ ਵਰਤੋਂ ਕਰਨ ਦੀ ਚਿਤਾਵਨੀ ਦਿੱਤੀ ਹੈ।
ਯੂਰਪੀਅਨ ਯੂਨੀਅਨ ਦੇ ਸਿਹਤ ਮਾਹਿਰਾਂ ਨੇ ਕਿਹਾ ਹੈ ਕਿ ਕੁਝ ਪ੍ਰੋਸੈਸਡ ਮੀਟ ਤੇ ਬੀਅਰ ਵਿੱਚ ਨਾਈਟਰੋਸਾਮਾਈਨ ਵਰਗੇ ਹਾਨੀਕਾਰਕ ਰਸਾਇਣ ਪਾਏ ਗਏ ਹਨ, ਜੋ ਸਿਹਤ ਲਈ ਗੰਭੀਰ ਖਤਰਾ ਬਣ ਸਕਦੇ ਹਨ। ਨਾਈਟਰੋਸਾਮੀਨ ਇੱਕ ਅਜਿਹਾ ਖ਼ਤਰਨਾਕ ਰਸਾਇਣ ਹੈ ਜੋ ਫੇਫੜਿਆਂ, ਦਿਮਾਗ਼, ਜਿਗਰ, ਗੁਰਦੇ, ਗਲੇ ਅਤੇ ਪੇਟ ਦੇ ਕੈਂਸਰ ਦਾ ਕਾਰਨ ਬਣ ਸਕਦਾ ਹੈ। ਹਾਲਾਂਕਿ ਨਾਈਟਰੋਸਾਮਾਈਨ ਨੂੰ ਬੀਅਰ ਜਾਂ ਮੀਟ ਵਿੱਚ ਨਹੀਂ ਜੋੜਿਆ ਜਾਂਦਾ ਹੈ, ਇਹ ਨਾਈਟ੍ਰੇਟ ਅਤੇ ਸੈਕੰਡਰੀ ਐਮਾਈਨ ਦੀ ਪ੍ਰਤੀਕ੍ਰਿਆ ਦੁਆਰਾ ਬਣਦਾ ਹੈ।ਸਿਹਤ ਮਾਹਿਰਾਂ ਨੇ ਲਗਭਗ 10 ਭੋਜਨਾਂ ਤੇ ਪੀਣ ਵਾਲੇ ਪਦਾਰਥਾਂ ਵਿੱਚ 10 ਵੱਖ-ਵੱਖ ਕਿਸਮਾਂ ਦੇ ਨਾਈਟਰੋਮਾਈਨਾਂ ਦੀ ਪਛਾਣ ਕੀਤੀ ਹੈ ਜੋ ਪੂਰੇ ਯੂਰਪ ਵਿੱਚ ਆਸਾਨੀ ਨਾਲ ਉਪਲਬਧ ਹਨ। ਇਸ ਤੋਂ ਬਾਅਦ, ਯੂਰਪੀਅਨ ਯੂਨੀਅਨ ਨੇ ਇੱਕ ਸੁਰੱਖਿਆ ਚਿਤਾਵਨੀ ਜਾਰੀ ਕੀਤੀ ਹੈ, ਜਿਸ ਵਿੱਚ ਇਸਦੇ ਪ੍ਰਭਾਵ ਨੂੰ ਘੱਟ ਕਰਨ ਲਈ ਉਪਾਅ ਦੱਸੇ ਗਏ ਹਨ।
ਵਿਗਿਆਨੀਆਂ ਨੇ ਠੀਕ ਕੀਤੇ ਮੀਟ (ਜਿਵੇਂ ਕਿ ਮੀਟ ਜਿਸ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੂੰ ਲੰਬੇ ਸਮੇਂ ਤਕ ਰੱਖਣ ਲਈ ਜੋੜਿਆ ਜਾਂਦਾ ਹੈ ਜਾਂ ਮੀਟ ਤੋਂ ਕਈ ਹੋਰ ਚੀਜ਼ਾਂ ਬਣਾਈਆਂ ਜਾਂਦੀਆਂ ਹਨ), ਪ੍ਰੋਸੈਸਡ ਮੱਛੀ, ਕੋਕੋ, ਬੀਅਰ, ਦੁੱਧ, ਅਨਾਜ ਅਤੇ ਕੁਝ ਸਬਜ਼ੀਆਂ ਵਿੱਚ ਨਾਈਟਰੋਮਾਈਨ ਲੱਭਿਆ ਹੈ। ਪ੍ਰੋਸੈਸਡ ਮੀਟ ਵਿੱਚ ਨਾਈਟ੍ਰਾਈਟਸ ਸ਼ਾਮਲ ਕੀਤੇ ਜਾਂਦੇ ਹਨ ਤਾਂ ਜੋ ਇਹ ਲੰਬੇ ਸਮੇਂ ਤਕ ਚੱਲ ਸਕੇ। ਉਸੇ ਸਮੇਂ, ਹੈਮ ਨੂੰ ਵਧੇਰੇ ਸਵਾਦ ਤੇ ਗੁਲਾਬੀ ਰੰਗ ਦੇਣ ਲਈ ਨਾਈਟ੍ਰਾਈਟ ਜੋੜਿਆ ਜਾਂਦਾ ਹੈ। ਯੂਰੋਪੀਅਨ ਫੂਡ ਸੇਫਟੀ ਅਥਾਰਟੀ ਦੇ ਚੇਅਰਮੈਨ ਡਾ: ਡਾਇਟਰ ਸ਼ਰੇਂਕ ਨੇ ਕਿਹਾ ਕਿ ਅਸੀਂ ਯੂਰਪ ਵਿਚ ਹਰ ਉਮਰ ਵਰਗ ਦੇ ਲੋਕਾਂ ’ਤੇ ਨਾਈਟ੍ਰੇਟ ਦੇ ਪ੍ਰਭਾਵ ਦਾ ਵਿਸ਼ਲੇਸ਼ਣ ਕੀਤਾ ਹੈ ਅਤੇ ਪਾਇਆ ਹੈ ਕਿ ਨਾਈਟ੍ਰੇਟ ਸਾਰਿਆਂ ਦੀ ਸਿਹਤ ’ਤੇ ਬੁਰਾ ਪ੍ਰਭਾਵ ਪਾ ਰਹੇ ਹਨ।
ਯੂਰਪੀਅਨ ਯੂਨੀਅਨ ਦੇ ਸਿਹਤ ਮਾਹਿਰਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਰੀਰ ਵਿੱਚੋਂ ਨਾਈਟਰੋਸਾਮੀਨ ਟੌਕਸਿਨ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਸੰਤੁਲਿਤ ਅਤੇ ਸਿਹਤਮੰਦ ਭੋਜਨ ਖਾਣ। ਮਾਹਿਰ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਭੋਜਨ ਵਿੱਚ 10 ਹਾਨੀਕਾਰਕ ਨਾਈਟਰੋਮਾਈਨਜ਼ ਬਣੀਆਂ ਹੋਣ ਤਾਂ ਇਸ ਦੀ ਜਾਣਕਾਰੀ ਉਸ ਭੋਜਨ ਦੇ ਪੈਕੇਟ ’ਤੇ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਪ੍ਰੋਸੈਸਡ ਮੀਟ ’ਤੇ ਭਾਰੀ ਟੈਕਸ ਲਗਾਇਆ ਜਾਣਾ ਚਾਹੀਦਾ ਹੈ ਤਾਂ ਜੋ ਲੋਕ ਘੱਟ ਤੋਂ ਘੱਟ ਇਸ ਦਾ ਸੇਵਨ ਕਰਨ।
ਪ੍ਰੋਸੈਸਡ ਮੀਟ ਵਿੱਚ ਕਾਰਸੀਨੋਜਨਿਕ ਤੱਤ ਹੁੰਦੇ ਹਨ, ਇਹ ਪਹਿਲਾਂ ਕਈ ਅਧਿਐਨਾਂ ਵਿੱਚ ਕਿਹਾ ਗਿਆ ਹੈ। ਹੁਣ ਯੂਰਪੀ ਸਿਹਤ ਮਾਹਿਰ ਨੇ ਆਪਣੇ ਪ੍ਰਯੋਗ ਵਿੱਚ ਪਾਇਆ ਹੈ ਕਿ ਕੈਂਸਰ ਲਈ ਜ਼ਿੰਮੇਵਾਰ ਕੈਮੀਕਲ ਬੀਅਰ ਤੇ ਟ੍ਰੀਟਿਡ ਮੀਟ ਵਿੱਚ ਵੀ ਮੌਜੂਦ ਹੈ। ਵਿਗਿਆਨੀਆਂ ਨੇ ਲੋਕਾਂ ਨੂੰ ਬੀਅਰ ਤੇ ਪ੍ਰੋਸੈਸਡ ਮੀਟ ਦੀ ਸਾਵਧਾਨੀ ਨਾਲ ਵਰਤੋਂ ਕਰਨ ਦੀ ਚਿਤਾਵਨੀ ਦਿੱਤੀ ਹੈ।
ਯੂਰਪੀਅਨ ਯੂਨੀਅਨ ਦੇ ਸਿਹਤ ਮਾਹਿਰਾਂ ਨੇ ਕਿਹਾ ਹੈ ਕਿ ਕੁਝ ਪ੍ਰੋਸੈਸਡ ਮੀਟ ਤੇ ਬੀਅਰ ਵਿੱਚ ਨਾਈਟਰੋਸਾਮਾਈਨ ਵਰਗੇ ਹਾਨੀਕਾਰਕ ਰਸਾਇਣ ਪਾਏ ਗਏ ਹਨ, ਜੋ ਸਿਹਤ ਲਈ ਗੰਭੀਰ ਖਤਰਾ ਬਣ ਸਕਦੇ ਹਨ। ਨਾਈਟਰੋਸਾਮੀਨ ਇੱਕ ਅਜਿਹਾ ਖ਼ਤਰਨਾਕ ਰਸਾਇਣ ਹੈ ਜੋ ਫੇਫੜਿਆਂ, ਦਿਮਾਗ਼, ਜਿਗਰ, ਗੁਰਦੇ, ਗਲੇ ਅਤੇ ਪੇਟ ਦੇ ਕੈਂਸਰ ਦਾ ਕਾਰਨ ਬਣ ਸਕਦਾ ਹੈ। ਹਾਲਾਂਕਿ ਨਾਈਟਰੋਸਾਮਾਈਨ ਨੂੰ ਬੀਅਰ ਜਾਂ ਮੀਟ ਵਿੱਚ ਨਹੀਂ ਜੋੜਿਆ ਜਾਂਦਾ ਹੈ, ਇਹ ਨਾਈਟ੍ਰੇਟ ਅਤੇ ਸੈਕੰਡਰੀ ਐਮਾਈਨ ਦੀ ਪ੍ਰਤੀਕ੍ਰਿਆ ਦੁਆਰਾ ਬਣਦਾ ਹੈ।ਸਿਹਤ ਮਾਹਿਰਾਂ ਨੇ ਲਗਭਗ 10 ਭੋਜਨਾਂ ਤੇ ਪੀਣ ਵਾਲੇ ਪਦਾਰਥਾਂ ਵਿੱਚ 10 ਵੱਖ-ਵੱਖ ਕਿਸਮਾਂ ਦੇ ਨਾਈਟਰੋਮਾਈਨਾਂ ਦੀ ਪਛਾਣ ਕੀਤੀ ਹੈ ਜੋ ਪੂਰੇ ਯੂਰਪ ਵਿੱਚ ਆਸਾਨੀ ਨਾਲ ਉਪਲਬਧ ਹਨ। ਇਸ ਤੋਂ ਬਾਅਦ, ਯੂਰਪੀਅਨ ਯੂਨੀਅਨ ਨੇ ਇੱਕ ਸੁਰੱਖਿਆ ਚਿਤਾਵਨੀ ਜਾਰੀ ਕੀਤੀ ਹੈ, ਜਿਸ ਵਿੱਚ ਇਸਦੇ ਪ੍ਰਭਾਵ ਨੂੰ ਘੱਟ ਕਰਨ ਲਈ ਉਪਾਅ ਦੱਸੇ ਗਏ ਹਨ।
ਵਿਗਿਆਨੀਆਂ ਨੇ ਠੀਕ ਕੀਤੇ ਮੀਟ (ਜਿਵੇਂ ਕਿ ਮੀਟ ਜਿਸ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੂੰ ਲੰਬੇ ਸਮੇਂ ਤਕ ਰੱਖਣ ਲਈ ਜੋੜਿਆ ਜਾਂਦਾ ਹੈ ਜਾਂ ਮੀਟ ਤੋਂ ਕਈ ਹੋਰ ਚੀਜ਼ਾਂ ਬਣਾਈਆਂ ਜਾਂਦੀਆਂ ਹਨ), ਪ੍ਰੋਸੈਸਡ ਮੱਛੀ, ਕੋਕੋ, ਬੀਅਰ, ਦੁੱਧ, ਅਨਾਜ ਅਤੇ ਕੁਝ ਸਬਜ਼ੀਆਂ ਵਿੱਚ ਨਾਈਟਰੋਮਾਈਨ ਲੱਭਿਆ ਹੈ। ਪ੍ਰੋਸੈਸਡ ਮੀਟ ਵਿੱਚ ਨਾਈਟ੍ਰਾਈਟਸ ਸ਼ਾਮਲ ਕੀਤੇ ਜਾਂਦੇ ਹਨ ਤਾਂ ਜੋ ਇਹ ਲੰਬੇ ਸਮੇਂ ਤਕ ਚੱਲ ਸਕੇ। ਉਸੇ ਸਮੇਂ, ਹੈਮ ਨੂੰ ਵਧੇਰੇ ਸਵਾਦ ਤੇ ਗੁਲਾਬੀ ਰੰਗ ਦੇਣ ਲਈ ਨਾਈਟ੍ਰਾਈਟ ਜੋੜਿਆ ਜਾਂਦਾ ਹੈ। ਯੂਰੋਪੀਅਨ ਫੂਡ ਸੇਫਟੀ ਅਥਾਰਟੀ ਦੇ ਚੇਅਰਮੈਨ ਡਾ: ਡਾਇਟਰ ਸ਼ਰੇਂਕ ਨੇ ਕਿਹਾ ਕਿ ਅਸੀਂ ਯੂਰਪ ਵਿਚ ਹਰ ਉਮਰ ਵਰਗ ਦੇ ਲੋਕਾਂ ’ਤੇ ਨਾਈਟ੍ਰੇਟ ਦੇ ਪ੍ਰਭਾਵ ਦਾ ਵਿਸ਼ਲੇਸ਼ਣ ਕੀਤਾ ਹੈ ਅਤੇ ਪਾਇਆ ਹੈ ਕਿ ਨਾਈਟ੍ਰੇਟ ਸਾਰਿਆਂ ਦੀ ਸਿਹਤ ’ਤੇ ਬੁਰਾ ਪ੍ਰਭਾਵ ਪਾ ਰਹੇ ਹਨ।
ਯੂਰਪੀਅਨ ਯੂਨੀਅਨ ਦੇ ਸਿਹਤ ਮਾਹਿਰਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਰੀਰ ਵਿੱਚੋਂ ਨਾਈਟਰੋਸਾਮੀਨ ਟੌਕਸਿਨ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਸੰਤੁਲਿਤ ਅਤੇ ਸਿਹਤਮੰਦ ਭੋਜਨ ਖਾਣ। ਮਾਹਿਰ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਭੋਜਨ ਵਿੱਚ 10 ਹਾਨੀਕਾਰਕ ਨਾਈਟਰੋਮਾਈਨਜ਼ ਬਣੀਆਂ ਹੋਣ ਤਾਂ ਇਸ ਦੀ ਜਾਣਕਾਰੀ ਉਸ ਭੋਜਨ ਦੇ ਪੈਕੇਟ ’ਤੇ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਪ੍ਰੋਸੈਸਡ ਮੀਟ ’ਤੇ ਭਾਰੀ ਟੈਕਸ ਲਗਾਇਆ ਜਾਣਾ ਚਾਹੀਦਾ ਹੈ ਤਾਂ ਜੋ ਲੋਕ ਘੱਟ ਤੋਂ ਘੱਟ ਇਸ ਦਾ ਸੇਵਨ ਕਰਨ।
-ਬਲਰਾਜ ਸਿੰਘ ਸਿੱਧੂ ਐੱਸ.ਪੀ.
Comment here