ਦਿੱਲੀ-ਭਾਰਤ ਦੇ ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਨੇ ਬੁੱਧਵਾਰ ਨੂੰ ਦਿੱਲੀ ਦੇ ਏਮਜ਼ ‘ਚ ਆਖ਼ਰੀ ਸਾਹ ਲਿਆ। 10 ਅਗਸਤ ਨੂੰ ਜਿੰਮ ‘ਚ ਵਰਕਆਊਟ ਕਰਦੇ ਸਮੇਂ ਰਾਜੂ ਸ਼੍ਰੀਵਾਸਤਵ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਦਿੱਲੀ ਦੇ ਏਮਜ਼ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਜ਼ਿੰਦਗੀ ਅਤੇ ਮੌਤ ਵਿਚਕਾਰ 42 ਦਿਨਾਂ ਦੀ ਲੜਾਈ ਲੜਨ ਤੋਂ ਬਾਅਦ ਅੱਜ ਕਾਮੇਡੀਅਨ ਦਾ ਦਿਹਾਂਤ ਹੋ ਗਿਆ। ਜਾਣਕਾਰੀ ਲਈ ਦੱਸ ਦੇਈਏ ਕਿ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੇ ਦਿਹਾਂਤ ਬਾਰੇ ਉਨ੍ਹਾਂ ਦੇ ਪਰਿਵਾਰ ਨੇ ਪੁਸ਼ਟੀ ਕੀਤੀ ਹੈ। ਇਹ ਦੁੱਖਦ ਖਬਰ ਨੂੰ ਸੁਣ ਕੇ ਉੱਤਰ ਪ੍ਰਦੇਸ਼ ਦੇ ਰੈਜ਼ੀਡੈਂਟ ਕਮਿਸ਼ਨਰ ਰਿਗਜਿਅਨ ਸੈਂਪਲ ਹਸਪਤਾਲ ਪਹੁੰਚ ਰਹੇ ਹਨ। ਇਸ ਦੌਰਾਨ ਪਰਿਵਾਰ ਦੀ ਹਰ ਸਹੂਲਤ ਲਈ ਉੱਤਰ ਪ੍ਰਦੇਸ਼ ਸਰਕਾਰ ਕਰ ਰਹੀ ਹੈ।
ਕਾਬਿਲੇਗੌਰ ਹੈ ਕਿ ਰਾਜੂ ਸ਼੍ਰੀਵਾਸਤਵ ਨੇ ਆਪਣੇ ਸਟੈਂਡ-ਅੱਪ ਕਾਮੇਡੀ ਅਤੇ ਚੁਟਕਲਿਆਂ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਵੱਖਰੀ ਜਗ੍ਹਾ ਬਣਾਈ। ਉਨ੍ਹਾਂ ਨੇ ਆਪਣੇ ਸਮੇਂ ਵਿੱਚ ਪਹਿਲੇ ਸਟੈਂਡ-ਅੱਪ ਕਾਮੇਡੀ ਟੇਲੇਂਟ ਹੰਟ ਸ਼ੋਅ ‘ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ’ ਨਾਲ ਦੁਨੀਆ ਭਰ ਵਿੱਚ ਨਾਮ ਕਮਾਇਆ। ਜਿਸ ਦੇ ਪਹਿਲੇ ਸੀਜ਼ਨ ਦੇ ਪ੍ਰੀਮੀਅਰ ਸਾਲ 2005 ਵਿੱਚ ਹੋਇਆ ਸੀ। ਉਹ ਹਿੰਦੀ ਫਿਲਮਾਂ ਜਿਵੇਂ ਕਿ “ਮੈਨੇ ਪਿਆਰ ਕੀਆ”, “ਬਾਜ਼ੀਗਰ”, “ਬੰਬੇ ਟੂ ਗੋਆ” (ਰੀਮੇਕ) ਅਤੇ “ਆਮਦਨੀ ਅਠਨੀ ਖਰਚਾ ਰੁਪਈਆ” ਵਿੱਚ ਨਜ਼ਰ ਆਏ। ਉਹ “ਬਿੱਗ ਬੌਸ” ਸੀਜ਼ਨ 3 ਦੇ ਪ੍ਰਤੀਯੋਗੀਆਂ ਵਿੱਚੋਂ ਇੱਕ ਸੀ। ਉਹ ਉੱਤਰ ਪ੍ਰਦੇਸ਼ ਫਿਲਮ ਵਿਕਾਸ ਕੌਂਸਲ ਦੇ ਚੇਅਰਮੈਨ ਵੀ ਸਨ। ਕਲਾਕਾਰ ਦਾ 58 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਜਾਣਾ ਸਿਨੇਮਾ ਜਗਤ ਲਈ ਬਹੁਤ ਦੁੱਖਦ ਖਬਰ ਹੈ।
ਸਿਆਸਤਦਾਨਾਂ ਵਲੋਂ ਦੁੱਖ ਦਾ ਪ੍ਰਗਟਾਵਾ
* ਪੀ. ਐੱਮ. ਮੋਦੀ ਨੇ ਟਵੀਟ ਕਰਕੇ ਕਿਹਾ, ”ਰਾਜੂ ਸ਼੍ਰੀਵਾਸਤਵ ਨੇ ਸਾਡੀ ਜ਼ਿੰਦਗੀ ਨੂੰ ਹਾਸੇ ਅਤੇ ਸਕਾਰਾਤਮਕਤਾ ਨਾਲ ਰੌਸ਼ਨ ਕੀਤਾ। ਉਹ ਬਹੁਤ ਜਲਦੀ ਸਾਨੂੰ ਛੱਡ ਕੇ ਚਲਾ ਗਿਆ ਪਰ ਉਹ ਆਪਣੇ ਸ਼ਾਨਦਾਰ ਕੰਮ ਦੁਆਰਾ ਅਣਗਿਣਤ ਲੋਕਾਂ ਦੇ ਦਿਲਾਂ ‘ਚ ਸਾਲਾਂ ਤੱਕ ਜਿਊਂਦਾ ਰਹੇਗਾ। ਉਸ ਦੀ ਮੌਤ ਦੁਖਦਾਈ ਹੈ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਹਮਦਰਦੀ। ਓਮ ਸ਼ਾਂਤੀ।”
ਰਾਜਨਾਥ ਸਿੰਘ ਨੇ ਕਿਹਾ- ”ਇਕ ਜੀਵੰਤ ਵਿਅਕਤੀ ਸੀ”
* ਰਾਜਨਾਥ ਸਿੰਘ ਨੇ ਟਵੀਟ ਕਰਕੇ ਕਿਹਾ, ”ਪ੍ਰਸਿੱਧ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਜੀ ਦੇ ਦਿਹਾਂਤ ਨਾਲ ਮੈਂ ਬਹੁਤ ਦੁਖੀ ਹਾਂ। ਉਹ ਇੱਕ ਨਿਪੁੰਨ ਕਲਾਕਾਰ ਹੋਣ ਦੇ ਨਾਲ-ਨਾਲ ਇੱਕ ਬਹੁਤ ਹੀ ਜੀਵੰਤ ਵਿਅਕਤੀ ਵੀ ਸੀ। ਉਹ ਸਮਾਜਿਕ ਖ਼ੇਤਰ ‘ਚ ਵੀ ਬਹੁਤ ਸਰਗਰਮ ਸਨ। ਮੈਂ ਉਨ੍ਹਾਂ ਦੇ ਦੁਖੀ ਪਰਿਵਾਰ ਅਤੇ ਪ੍ਰਸ਼ੰਸਕਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ। ਸ਼ਾਂਤੀ!”
* ਅਮਿਤ ਸ਼ਾਹ ਨੇ ਕਿਹਾ- ”ਕਲਾ ਜਗਤ ਲਈ ਇਹ ਵੱਡਾ ਘਾਟਾ ਹੈ”
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ‘ਚ ਲਿਖਿਆ ਹੈ ਕਿ, ”ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਜੀ ਦਾ ਵਿਲੱਖਣ ਅੰਦਾਜ਼ ਸੀ, ਉਨ੍ਹਾਂ ਨੇ ਆਪਣੀ ਸ਼ਾਨਦਾਰ ਪ੍ਰਤਿਭਾ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਉਨ੍ਹਾਂ ਦੀ ਮੌਤ ਕਲਾ ਜਗਤ ਨੂੰ ਵੱਡਾ ਘਾਟਾ ਹੈ। ਮੈਂ ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ। ਪ੍ਰਮਾਤਮਾ ਉਨ੍ਹਾਂ ਨੂੰ ਇਹ ਦੁੱਖ ਸਹਿਣ ਦਾ ਬਲ ਬਖਸ਼ੇ।”
* ਯੋਗੀ ਆਦਿਤਿਆਨਾਥ
ਰਾਜੂ ਸ਼੍ਰੀਵਾਸਤਵ ਨੇ ਯੂ. ਪੀਯ ਖੇਲੋ ਵਿਕਾਸ ਕੌਂਸਲ ਦੇ ਪ੍ਰਧਾਨ ਵਜੋਂ ਆਪਣੀ ਸ਼ਲਾਘਾਯੋਗ ਸੇਵਾ ਨਿਭਾਈ ਸੀ। ਉਹ ਇੱਕ ਚੰਗਾ ਕਲਾਕਾਰ ਸੀ। ਸਾਰੀ ਉਮਰ ਆਪਣੇ ਦਰਦ ਨੂੰ ਦਬਾਉਂਦੇ ਹੋਏ, ਉਹ ਬਿਨਾਂ ਕਿਸੇ ਭੇਦਭਾਵ ਦੇ ਸਭ ਦਾ ਮਨੋਰੰਜਨ ਕਰਦੇ ਰਹੇ। ਅੱਜ ਉਹ ਸਾਡੇ ‘ਚ ਨਹੀਂ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਵਲੋਂ ਮੈਂ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦਾ ਹਾਂ। ਮੈਂ ਦੁਖੀ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ। ਪ੍ਰਮਾਤਮਾ ਉਨ੍ਹਾਂ ਦਾ ਭਲਾ ਕਰੇ।”
* ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਜੀ ਦਾ ਦਿਹਾਂਤ ਬਹੁਤ ਦੁਖਦਾਈ। ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ੇ। ਦੁੱਖ ਦੀ ਇਸ ਘੜੀ ‘ਚ ਉਨ੍ਹਾਂ ਦੇ ਪਰਿਵਾਰ ਅਤੇ ਉਨ੍ਹਾਂ ਦੇ ਸਾਰੇ ਪ੍ਰਸ਼ੰਸਕਾਂ ਨਾਲ ਮੇਰੀਆਂ ਸੰਵੇਦਨਾਵਾਂ ਹਨ।
* ਪੰਜਾਬ ਦੇ ਸੀਐਮ ਮਾਨ ਨੇ ਟਵੀਟ ਕਰਦੇ ਹੋਏ ਲਿਖਿਆ, #ਰਾਜੂ ਸ਼੍ਰੀਵਾਸਤਵ ਜੀ ਨੇ ਆਪਣੀ ਜ਼ਿੰਦਗੀ ਵਿੱਚ ਸਾਨੂੰ ਬਹੁਤ ਹਸਾਇਆ ਪਰ ਅੱਜ ਇਹ ਖਬਰ ਸੁਣ ਕੇ ਬਹੁਤ ਦੁੱਖ ਹੋਇਆ…ਉਨ੍ਹਾਂ ਨਾਲ ਬਹੁਤ ਕੰਮ ਕੀਤਾ ਅਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ… ਰਾਜੂ ਜੀ ਭਾਵੇਂ ਸਰੀਰਕ ਤੌਰ ‘ਤੇ ਸਾਡੇ ਵਿੱਚ ਨਾ ਹੋਣ ਪਰ ਉਨ੍ਹਾਂ ਦੀ ਕਾਰਗੁਜ਼ਾਰੀ ਸਾਡੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਰਹੇਗੀ। “ਗਜੋਧਰ ਭਈਆ” ਅਸੀਂ ਤੁਹਾਨੂੰ ਯਾਦ ਕਰਾਂਗੇ।
* ਯੂ. ਪੀ. ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਰਾਜੂ ਸ਼੍ਰੀਵਾਸਤਵ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕੀਤਾ, ”ਸਾਡੇ ਪਿਆਰੇ ਭਾਜਪਾ ਨੇਤਾ ਰਾਜੂ ਸ਼੍ਰੀਵਾਸਤਵ ਦੇ ਬੇਵਕਤੀ ਦਿਹਾਂਤ ਤੋਂ ਦੁਖੀ ਹਾਂ, ਇੱਕ ਮਸ਼ਹੂਰ ਕਾਮੇਡੀਅਨ, ਜਿਸ ਨੇ ਆਪਣੇ ਸਾਦੇ ਹਾਸੇ ਨਾਲ ਫ਼ਿਲਮੀ ਦੁਨੀਆ ‘ਚ ਇੱਕ ਪਛਾਣ ਬਣਾਈ ਹੈ। ਉਨ੍ਹਾਂ ਦੀ ਮੌਤ ਕਲਾ ਅਤੇ ਫ਼ਿਲਮ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੈ।
* ਸਾਬਕਾ ਸੀ. ਐੱਮ ਅਤੇ ਸਪਾ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ, “ਇਹ ਅਫਸੋਸਜਨਕ ਹੈ ਕਿ ਰਾਜੂ ਸ਼੍ਰੀਵਾਸਤਵ ਜੀ ਸਾਡੇ ‘ਚ ਨਹੀਂ ਹਨ। ਉਹ ਇੱਕ ਗਰੀਬ ਪਰਿਵਾਰ ਤੋਂ ਸੀ ਪਰ ਆਪਣੀ ਮਿਹਨਤ ਅਤੇ ਸੰਘਰਸ਼ ਨਾਲ ਦੇਸ਼ ਅਤੇ ਦੁਨੀਆ ‘ਚ ਆਪਣੀ ਪਛਾਣ ਬਣਾਈ। ਬਹੁਤ ਘੱਟ ਅਜਿਹੇ ਕਾਮੇਡੀਅਨ ਅਤੇ ਅਜਿਹੀ ਪ੍ਰਤਿਭਾ ਵਾਲੇ ਲੋਕ ਪੈਦਾ ਹੁੰਦੇ ਹਨ। ਉਨ੍ਹਾਂ ਦੀ ਸ਼ਖ਼ਸੀਅਤ ਬਹੁਤ ਸਾਦੀ ਸੀ।”
* ਕਵੀ ਕੁਮਾਰ ਵਿਸ਼ਵਾਸ ਨੇ ਟਵੀਟ ਕੀਤਾ, ”ਰਾਜੂ ਭਾਈ ਨੇ ਆਖ਼ਰਕਾਰ ਪ੍ਰਮਾਤਮਾ ਦੇ ਲੋਕਾਂ ਦੀ ਉਦਾਸੀ ਨਾਲ ਲੜਨ ਲਈ ਸੰਸਾਰਕ ਯਾਤਰਾ ਤੋਂ ਬ੍ਰੇਕ ਲੈ ਲਿਆ ਹੈ। ਸੰਘਰਸ਼ ਦੇ ਦਿਨਾਂ ਤੋਂ ਲੈ ਕੇ ਪ੍ਰਸਿੱਧੀ ਦੇ ਸਿਖ਼ਰ ਤੱਕ ਦੇ ਸਫ਼ਰ ਦੀਆਂ ਸੈਂਕੜੇ ਯਾਦਾਂ ਉਸ ਦੀਆਂ ਅੱਖਾਂ ਸਾਹਮਣੇ ਤੈਰ ਰਹੀਆਂ ਹਨ। ਦੁਖੀ ਲੋਕਾਂ ਨੂੰ ਮੁਸਕਰਾਹਟ ਦਾ ਰੱਬੀ ਤੋਹਫ਼ਾ ਦੇਣ ਵਾਲੇ ਸਿਕੰਦਰ ਭਰਾ ਨੂੰ ਆਖ਼ਰੀ ਸਲਾਮ।”
Comment here