ਖਬਰਾਂਖੇਡ ਖਿਡਾਰੀ

ਹਾਰ ਤੋਂ ਭਾਵੁਕ ਹੋਈਆਂ ਹਾਕੀ ਖਿਡਾਰਨਾਂ ਨੂੰ ਪੀ ਐਮ ਨੇ ਦਿੱਤਾ ਹੌਸਲਾ

ਕੋਚ ਸ਼ੋਰਡ ਮਾਰਿਨ ਦਾ ਹਾਕੀ ਟੀਮ ਨਾਲ ਸੀ ਆਖਰੀ ਮੈਚ

ਨਵੀਂ ਦਿੱਲੀ – ਟੋਕੀਓ ਉਲੰਪਿਕ ਵਿੱਚ ਬ੍ਰਿਟੇਨ ਦੀ ਟੀਮ ਤੋਂ ਹਾਕੀ ਚ ਹਾਰ ਗਈਆਂ ਭਾਰਤੀ ਖਿਡਾਰਨਾਂ ਹਾਰ ਮਗਰੋਂ ਬੁਰੀ ਤਰਾਂ ਨਿਰਾਸ਼ ਹੋ ਗਈਆਂ ਤੇ ਭਾਵੁਕਤਾ ਵੱਸ ਰੋਂਦੀਆਂ ਰਹੀਆਂ, ਦੇਸ਼ ਦੀਆਂ ਇਹਨਾਂ ਹੋਣਹਾਰ ਧੀਆਂ ਨੂੰ ਪੀਐੱਮ ਨਰਿੰਦਰ ਮੋਦੀ ਨੇ ਫੋਨ ਤੇ ਗੱਲ ਕਰਦਿਆਂ ਹੌਸਲਾ ਦਿੱਤਾ। ਕਪਤਾਨ ਰਾਣੀ ਰਾਮਪਾਲ ਤੇ ਬਾਕੀ ਟੀਮ ਨਾਲ ਗੱਲ ਕਰਦੇ ਹੋਏ ਪੀਐੱਮ ਨੇ ਕਿਹਾ, ‘ਬੇਟੀ… ਤੁਸੀਂ ਲੋਕ ਬਹੁਤ ਚੰਗਾ ਖੇਡਿਆ। ਤੁਸੀਂ ਬਹੁਤ ਪਸੀਨਾ ਵਹਾਇਆ ਪਿਛਲੇ ਪੰਜ-ਛੇ ਸਾਲ ਤੋਂ ਸਭ ਛੱਡ ਕੇ ਤੁਸੀਂ ਇਸ ਦੀ ਸਾਧਨਾ ਕਰ ਰਹੇ ਸੀ। ਤੁਹਾਡਾ ਪਸੀਨਾ ਪਦਕ ਨਹੀਂ ਲੈ ਸਕਿਆ ਪਰ ਇਹ ਦੇਸ਼ ਦੀਆਂ ਕਰੋੜਾਂ ਲੜਕੀਆਂ ਲਈ ਪ੍ਰੇਰਣਾ ਬਣ ਗਿਆ ਹੈ। ‘ਪ੍ਰਧਾਨ ਮੰਤਰੀ ਨੇ ਕਿਹਾ, ‘ਮੈਂ ਟੀਮ ਦੇ ਸਾਰੇ ਸਾਥੀਆਂ ਨੂੰ ਵਧਾਈ ਦਿੰਦਾ ਹਾਂ। ਮੈਂ ਦੇਖ ਰਿਹਾ ਸੀ ਨਵਨੀਤ ਦੀਆਂ ਅੱਖਾਂ ’ਤੇ ਕੁਝ ਸੱਟਾਂ ਆਈਆਂ ਹਨ।’ ਇਸ ’ਤੇ ਕਪਤਾਨ ਨੇ ਉਨ੍ਹਾਂ ਨੂੰ ਦੱਸਿਆ ਕਿ ਨਵਨੀਤ ਦੀਆਂ ਅੱਖਾਂ ’ਤੇ ਟਾਂਕੇ ਲੱਗੇ ਹਨ।

ਇਸ ਦੌਰਾਨ ਹਾਕੀ ਪ੍ਰੇਮੀਆਂ ਲਈ ਨਿਰਾਸ਼ ਕਰਨ ਵਾਲੀ ਖਬਰ ਵੀ ਆਈ ਹੈ ਕਿ ਭਾਰਤੀ ਮਹਿਲਾ ਹਾਕੀ ਟੀਮ ਨੂੰ ਉਲੰਪਿਕ ਚ ਇਸ ਸ਼ਾਨਦਾਰ ਮੁਕਾਮ ਤੇ ਪੁਚਾਉਣ ਵਾਲੇ ਮੁੱਖ ਕੋਚ ਸ਼ੋਰਡ ਮਾਰਿਨ ਨੇ ਐਲਾਨ ਕੀਤਾ ਹੈ ਕਿ ਓਲੰਪਿਕ ਗੇਮਸ ’ਚ ਗਰੇਟ ਬ੍ਰਿਟੇਨ ਖ਼ਿਲਾਫ਼  ਪਲੇ ਆਫ ਮੁਕਾਬਲਾ ਇਸ ਟੀਮ ਨਾਲ ਉਨ੍ਹਾਂ ਦੀ ਆਖਰੀ ਜ਼ਿੰਮੇਵਾਰੀ ਸੀ। 47 ਸਾਲ ਦੇ ਕੋਚ ਸੋਰਡ ਮਾਰਿਨ ਦੀ ਦੇਖ-ਰੇਖ ’ਚ ਭਾਰਤੀ ਮਹਿਲਾ ਹਾਕੀ ਟੀਮ ਨੇ ’ਚ ਆਪਣਾ ਚੰਗਾ ਪ੍ਰਦਰਸ਼ਨ ਕੀਤਾ। ਸੂਤਰਾਂ ਦਾ ਕਹਿਣਾ ਹੈ  ਕਿ ਹੁਣ ਜਾਨੇਕਾ ਸ਼ੋਪਮੈਨ ਵਲੋਂ ਅਹੁਦਾ ਸੰਭਾਲਣ ਦੀ ਉਮੀਦ ਹੈ। ਮਾਰਿਨ ਨੂੰ 2017 ’ਚ ਭਾਰਤੀ ਮਹਿਲਾ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੂੰ ਇਸ ਤੋਂ ਬਾਅਦ ਪੁਰਸ਼ ਟੀਮ ਦਾ ਕੋਚ ਬਣਾਇਆ ਗਿਆ ਸੀ।

Comment here