ਸਿਆਸਤਖਬਰਾਂਦੁਨੀਆ

ਹਾਦਸੇ ‘ਚ ਜ਼ਖਮੀਆਂ ਨੂੰ ਬਚਾਉਣ ਗਈ ਬੱਸ ਪਲਟੀ, 29 ਜ਼ਖਮੀ

ਤੁਰਕੀ-ਇੱਥੋਂ ਦੇ ਗਾਜ਼ੀਅਨਟਾਪ ਸ਼ਹਿਰ ਵਿੱਚ ਇੱਕ ਕਾਰ ਪਲਟ ਗਈ। ਇਸ ‘ਚ ਚਾਰ ਲੋਕ ਜ਼ਖਮੀ ਹੋ ਗਏ। ਐਂਬੂਲੈਂਸ ਅਤੇ ਪੁਲਸ ਟੀਮ ਮੌਕੇ ‘ਤੇ ਪਹੁੰਚ ਗਈ। ਆਲੇ-ਦੁਆਲੇ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਸਨ। ਕਾਰ ਹਾਦਸੇ ਵਿੱਚ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਐਂਬੂਲੈਂਸ ਵਿੱਚ ਲਿਜਾਣ ਦੀ ਤਿਆਰੀ ਕੀਤੀ ਗਈ। ਇਸੇ ਦੌਰਾਨ ਇੱਕ ਹੋਰ ਭਿਆਨਕ ਹਾਦਸਾ ਵਾਪਰ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਪੁਲਸ ਅਤੇ ਮੈਡੀਕਲ ਟੀਮ ਨੇ ਕਾਰ ‘ਚ ਬੈਠੇ ਲੋਕਾਂ ਨੂੰ ਬਾਹਰ ਕੱਢਿਆ ਸੀ ਅਤੇ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਣ ਦੀ ਤਿਆਰੀ ਕੀਤੀ ਜਾ ਰਹੀ ਸੀ। ਮੌਕੇ ‘ਤੇ ਵੱਡੀ ਗਿਣਤੀ ‘ਚ ਲੋਕ ਮੌਜੂਦ ਸਨ। ਇਸੇ ਦੌਰਾਨ ਦੂਰੋਂ ਆ ਰਹੀ ਇੱਕ ਨੀਲੀ ਬੱਸ ਬੇਕਾਬੂ ਹੋ ਗਈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬੱਸ ਲੋਕਾਂ ਨੂੰ ਲਤਾੜਦੀ ਗਈ। ਹੁਣ ਤੱਕ 34 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। 29 ਲੋਕ ਜ਼ਖਮੀ ਦੱਸੇ ਜਾ ਰਹੇ ਹਨ।

Comment here