ਖਬਰਾਂਖੇਡ ਖਿਡਾਰੀ

ਹਾਕੀ ਖਿਡਾਰਨ ਲਿਲਿਮਾ ਨੇ ਲਿਆ ਸੰਨਿਆਸ

ਨਵੀਂ ਦਿੱਲੀ-ਭਾਰਤ ਦੀ ਮਹਿਲਾ ਹਾਕੀ ਖਿਡਾਰਨ ਲਿਲਿਮਾ ਮਿੰਜ ਨੇ ਸ਼ਾਨਦਾਰ ਖੇਡ ਖੇਡੀ ਹੈ, ਕੱਲ ਉਸ ਖੇਡ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਕਰਕੇ ਖੇਡ ਪ੍ਰੇਮੀਆਂ ਨੂੰ ਉਦਾਸ ਕਰ ਦਿੱਤਾ। 2011 ਵਿਚ ਅਰਜਨਟੀਨਾ ਵਿਚ ਕਰਵਾਏ ਗਏ ਚਾਰ ਦੇਸ਼ਾਂ ਦੇ ਮਹਿਲਾ ਹਾਕੀ ਟੂਰਨਾਮੈਂਟ ਵਿਚ ਰਾਸ਼ਟਰੀ ਟੀਮ ਲਈ ਸ਼ੁਰੂਆਤ ਕਰਨ ਵਾਲੀ ਲਿਲਿਮਾ ਭਾਰਤੀ ਮਹਿਲਾ ਹਾਕੀ ਟੀਮ ਦੇ ਨਾਲ ਕਈ ਸ਼ਾਨਦਾਰ ਪਲ਼ਾਂ ਦਾ ਹਿੱਸਾ ਰਹੀ ਹੈ। ਇਸ ਮਿਡਫੀਲਡਰ ਨੇ ਭਾਰਤ ਲਈ 156 ਮੈਚਾਂ ਵਿਚ 12 ਗੋਲ ਕੀਤੇ ਹਨ। ਉਹ ਏਸ਼ਿਆਈ ਖੇਡ 2014 ਵਿਚ ਕਾਂਸੇ ਦਾ ਮੈਡਲ ਜਿੱਤਣ ਵਾਲੀ ਮੁਹਿੰਮ, 2018 ਏਸ਼ਿਆਈ ਖੇਡਾਂ ਵਿਚ ਸਿਲਵਰ ਮੈਡਲ ਜਿੱਤਣ ਤੇ 2019 ‘ਚ ਹੀਰੋਸ਼ਿਮਾ ਵਿਚ ਐੱਫਆਈਐੱਚ ਮਹਿਲਾ ਸੀਰੀਜ਼ ਫਾਈਨਲ ਵਿਚ ਗੋਲਡ ਮੈਡਲ ਜਿੱਤਣ ਵਾਲੀ ਟੀਮ ਦਾ ਹਿੱਸਾ ਸੀ। ਲਿਲਿਮਾ ਉਸ ਸਮੇਂ ਟੀਮ ਦਾ ਹਿੱਸਾ ਸੀ ਜਦ ਭਾਰਤੀ ਮਹਿਲਾਵਾਂ ਨੇ 36 ਸਾਲ ਬਾਅਦ ਪਹਿਲੀ ਵਾਰ ਓਲੰਪਿਕ ਲਈ ਕੁਆਲੀਫਾਈ ਕੀਤਾ ਤੇ 2016 ਵਿਚ ਰੀਓ ਓਲੰਪਿਕ ਖੇਡਾਂ ਵਿਚ ਹਿੱਸਾ ਲਿਆ। ਹਾਕੀ ਇੰਡੀਆ ਦੇ ਪ੍ਰਧਾਨ ਗਿਆਨੇਂਦਰੋ ਨਿੰਗੋਮਬਮ ਨੇ ਭਾਰਤੀ ਹਾਕੀ ਵਿਚ ਲਿਲਿਮਾ ਦੇ ਯੋਗਦਾਨ ਲਈ ਵਧਾਈ ਦਿੱਤੀ।

Comment here