ਸਿਆਸਤਖਬਰਾਂ

ਹਾਈਕੋਰਟ ਨੇ ਸਿੱਧੂ ਖਿਲਾਫ਼ ਆਮਦਨ ਦੀ ਗਲਤ ਰਿਪੋਰਟ ਕੀਤੀ ਖਾਰਜ

ਚੰਡੀਗੜ੍ਹ-ਆਮਦਨ ਟੈਕਸ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਹਾਈਕੋਰਟ ਨੇ ਆਮਦਨ ਟੈਕਸ ਕਮਿਸ਼ਨਰ ਦੇ ਸਾਲ 2016-17 ਦੀ ਆਮਦਨ ਦਾ ਗਲਤ ਮੁਲਾਂਕਣ ਕਰਨ ਦੇ ਹੁਕਮਾਂ ਨੂੰ ਖਾਰਜ ਕਰ ਦਿੱਤਾ ਹੈ ਅਤੇ ਇਸ ਦੇ ਖ਼ਿਲਾਫ਼ ਸਿੱਧੂ ਦੇ ਪੁਨਰ ਜਵਾਬ ਨੂੰ ਖ਼ਾਰਜ ਕਰਦੇ ਹੋਏ ਮੁੜ ਵਿਚਾਰ ਕਰਨ ਦੇ ਹੁਕਮ ਦਿੱਤੇ ਹਨ।
ਦੱਸਣਯੋਗ ਹੈ ਕਿ ਸਾਲ 2016-17 ’ਚ ਨਵਜੋਤ ਸਿੱਧੂ ਦੀ ਆਮਦਨ 9 ਕਰੋੜ, 66 ਲੱਖ, 28 ਹਜ਼ਾਰ, 470 ਸੀ ਪਰ ਆਮਦਨ ਟੈਕਸ ਵਿਭਾਗ ਵੱਲੋਂ ਉਨ੍ਹਾਂ ਦੀ ਆਮਦਨ 13 ਕਰੋੜ, 19 ਲੱਖ, 66 ਹਜ਼ਾਰ, 530 ਦੱਸੀ ਜਾ ਰਹੀ ਸੀ। ਆਮਦਨ ਟੈਕਸ ਵਿਭਾਗ ਨੇ ਉਨ੍ਹਾਂ ਨੂੰ 13 ਮਾਰਚ 2019 ਨੂੰ ਸੂਚਿਤ ਕੀਤਾ ਅਤੇ ਦੱਸਿਆ ਕਿ ਇਸ ਸਮੇਂ ਦੌਰਾਨ ਉਨ੍ਹਾਂ ਦੀ ਆਮਦਨ 13 ਕਰੋੜ 19 ਲੱਖ 66 ਹਜ਼ਾਰ 530 ਰੁਪਏ ਹੈ। ਇਸ ਤਰ੍ਹਾਂ ਆਮਦਨ ਟੈਕਸ ਵਿਭਾਗ ਨੇ ਉਨ੍ਹਾਂ ਦੀ ਆਮਦਨ ਵਿੱਚ 3 ਕਰੋੜ 53 ਲੱਖ 38 ਹਜ਼ਾਰ 67 ਰੁਪਏ ਹੋਰ ਜੋੜ ਦਿੱਤੇ। ਸਿੱਧੂ ਨੇ ਆਮਦਨ ਟੈਕਸ ਵਿਭਾਗ ਨੂੰ ਅਪੀਲ ਕੀਤੀ ਸੀ ਕਿ ਉਹ ਆਪਣੀ ਆਮਦਨ ਦੇ ਗਲਤ ਮੁਲਾਂਕਣ ਖ਼ਿਲਾਫ਼ ਆਮਦਨ ਟੈਕਸ ਕਮਿਸ਼ਨਰ (ਅਪੀਲ) ਦੇ ਸਾਹਮਣੇ ਰਵਿਜ਼ਨ ਦਾਇਰ ਕਰਕੇ ਇਸ ਨੂੰ ਠੀਕ ਕਰਨ ਪਰ ਬਾਅਦ ’ਚ ਸਿੱਧੂ ਦੀ ਇਸ ਮੰਗ ਨੂੰ ਦੇਖਦੇ ਹੋਏ ਨਵਜੋਤ ਸਿੱਧੂ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ।

Comment here