ਅਪਰਾਧਸਿਆਸਤਖਬਰਾਂ

ਹਾਈਕੋਰਟ ਨੇ ਦਲੇਰ ਮਹਿੰਦੀ ਦੇ ਪਾਸਪੋਰਟ ਰੀਨਿਊ ਕਰਨ ਦੇ ਦਿੱਤੇ ਹੁਕਮ

ਚੰਡੀਗੜ੍ਹ-ਬਾਲੀਵੁੱਡ ਗਾਇਕ ਦਲੇਰ ਮਹਿੰਦੀ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਪੰਜਾਬ ਹਰਿਆਣਾ ਹਾਈ ਕੋਰਟ ਨੇ ਦਲੇਰ ਮਹਿੰਦੀ ਦਾ ਪਾਸਪੋਰਟ ਰੀਨਿਊ ਕਰ ਕੇ ਅਤੇ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਹਾਈ ਕੋਰਟ ਨੇ ਦਲੇਰ ਮਹਿੰਦੀ ਨੂੰ ਇਹ ਵੀ ਕਿਹਾ ਹੈ ਕਿ ਜਦੋਂ ਵੀ ਅਦਾਲਤ ਉਨ੍ਹਾਂ ਨੂੰ ਪੇਸ਼ ਹੋਣ ਲਈ ਬੁਲਾਵੇ ਤਾਂ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ। ਹਾਈਕੋਰਟ ਨੇ ਪਾਸਪੋਰਟ ਮਹਿੰਦੀ ਨੂੰ ਲੈ ਕੇ ਕੇਂਦਰ ਸਮੇਤ ਪਾਸਪੋਰਟ ਅਥਾਰਟੀ ਨੂੰ ਇਹ ਹੁਕਮ ਦਿੱਤੇ ਹਨ।
ਦੱਸ ਦੇਈਏ ਕਿ ਗਾਇਕ ਦਲੇਰ ਮਹਿੰਦੀ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਆਪਣਾ ਪਾਸਪੋਰਟ ਰਿਨਿਊ ਅਤੇ ਦੁਬਾਰਾ ਜਾਰੀ ਦੀ ਮੰਗ ਕੀਤੀ ਸੀ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਵਿਦੇਸ਼ ਵਿਚ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਣਾ ਹੈ, ਜਿੱਥੇ ਅੰਤਰਰਾਸ਼ਟਰੀ ਸੂਫੀ ਅਤੇ ਪੌਪ ਗਾਇਕ ਸ਼ਾਮਲ ਹੋ ਰਹੇ ਹਨ। ਉਨ੍ਹਾਂ ਦੇ ਪਾਸਪੋਰਟ ਦੀ ਮਿਆਦ 16 ਮਾਰਚ ਨੂੰ ਖਤਮ ਹੋ ਰਹੀ ਹੈ। ਇਸ ਲਈ ਦਲੇਰ ਮਹਿੰਦੀ ਨੇ ਆਪਣੇ ਪਾਸਪੋਰਟ ਨੂੰ ਮੁੜ ਜਾਰੀ ਕਰਨ ਅਤੇ ਰਿਨਿਊ ਕਰਵਾਉਣ ਲਈ ਅਰਜ਼ੀ ਦਿੱਤੀ ਹੈ, ਜੋ ਕਿ ਹਾਲੇ ਤੱਕ ਲੰਬਿਤ ਹੈ। ਅਜਿਹੇ ‘ਚ ਉਨ੍ਹਾਂ ਦੀ ਅਰਜ਼ੀ ‘ਤੇ ਤੁਰੰਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਜਾਣ। ਹਾਈਕੋਰਟ ‘ਚ ਕਈ ਸੁਣਵਾਈਆਂ ਤੋਂ ਬਾਅਦ ਆਖਿਰਕਾਰ ਦਲੇਰ ਮਹਿੰਦੀ ਨੂੰ ਰਾਹਤ ਮਿਲ ਗਈ ਹੈ।
ਦੱਸ ਦੇਈਏ ਕਿ 19 ਸਾਲ ਪੁਰਾਣੇ ਕਬੂਤਰ ਬਾਜੀ ਦੇ ਮਾਮਲੇ ਵਿੱਚ ਪਟਿਆਲਾ ਦੀ ਹੇਠਲੀ ਅਦਾਲਤ ਨੇ ਦਲੇਰ ਦੋਸ਼ੀ ਠਹਿਰਾਉਂਦਿਆਂ ਦੋ ਸਾਲ ਦੀ ਸਜ਼ਾ ਸੁਣਾਈ ਸੀ। ਮਹਿੰਦੀ ਨੇ ਸਜ਼ਾ ਵਿਰੁੱਧ ਪੰਜਾਬ ਹਰਿਆਣਾ ਦਾ ਰੁਖ ਕੀਤਾ ਸੀ ਅਤੇ ਹਾਈ ਕੋਰਟ ਤੋਂ ਰਾਹਤ ਦੀ ਮੰਗ ਕੀਤੀ ਸੀ। ਪਿਛਲੇ ਸਾਲ ਹਾਈ ਕੋਰਟ ਨੇ ਦਲੇਰ ਮਹਿੰਦੀ ਦੀ ਸਜ਼ਾ ਨੂੰ ਮੁਅੱਤਲ ਕਰ ਕੇ ਜ਼ਮਾਨਤ ਦੇ ਦਿੱਤੀ ਸੀ।

Comment here