ਸਿਆਸਤਖਬਰਾਂਚਲੰਤ ਮਾਮਲੇ

ਹਾਈਕਮਾਂਡ ਆਪਣੀ ਤਾਲ ‘ਤੇ ਨੱਚਣ ਵਾਲਾ ਸੀ.ਐੱਮ ਚਾਹੁੰਦੀ ਹੈ: ਸਿੱਧੂ  

ਅੰਮ੍ਰਿਤਸਰ– ਪੰਜਾਬ ਚ ਕਾਂਗਰਸ ਵੱਲੋਂ ਅਜੇ ਤੱਕ ਸੀਐਮ ਚਿਹਰਾ ਐਲਾਨ ਨਹੀਂ ਕੀਤਾ ਗਿਆ ਕਿ ਇਸਤੋਂ ਪਹਿਲਾਂ ਹੀ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਹਾਈਕਮਾਂਡ ਨੂੰ ਤਨਜ਼ ਕਸਿਆ। ਦਰਅਸਲ ਆਪਣੇ ਸਮਰਥਕਾਂ ਵਿਚਕਾਰ ਪੁੱਜੇ ਨਵਜੋਤ ਸਿੰਘ ਸਿੱਧੂ ਨੇ ਨਾਅਰੇਬਾਜ਼ੀ ਦੌਰਾਨ ਕਿਹਾ ਕਿ ਜੇਕਰ ਨਵਾਂ ਪੰਜਾਬ ਬਣਾਉਣਾ ਹੈ ਤਾਂ ਇਹ ਮੁੱਖ ਮੰਤਰੀ ਦੇ ਹੱਥ ਚ ਹੈ। ਇਸ ਵਾਰ ਤੁਹਾਨੂੰ ਮੁੱਖ ਮੰਤਰੀ ਚੁਣਨਾ ਹੈ। ਟਾਪ ਲੀਡਰਸ਼ਿਪ ਇਕ ਕਮਜ਼ੋਰ ਮੁੱਖ ਮੰਤਰੀ ਚਾਹੁੰਦੀ ਹੈ ਜੋ ਉਸ ਦੀ ਤਾਲ ਤੇ ਨੱਚ ਸਕੇ। ਕੀ ਤੁਸੀਂ ਅਜਿਹਾ ਮੁੱਖ ਮੰਤਰੀ ਚਾਹੁੰਦੇ ਹੋ? ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਕਾਂਗਰਸ ਚ ਕਾਫੀ ਹੰਗਾਮਾ ਚਲ ਰਿਹਾ ਹੈ। ਰਾਹੁਲ ਨੇ ਕਿਹਾ ਹੈ ਕਿ ਸੂਬੇ ਚ ਮੁੱਖ ਮੰਤਰੀ ਦਾ ਚਿਹਰਾ ਦਿੱਤਾ ਜਾਵੇਗਾ। ਇਸ ਦੇ ਲਈ ਪਾਰਟੀ ਸਰਵੇ ਕਰ ਰਹੀ ਹੈ ਅਤੇ ਵਰਕਰਾਂ ਤੋਂ ਰਾਏ ਵੀ ਲੈ ਰਹੀ ਹੈ। ਫਿਲਹਾਲ ਚੰਨੀ ਮੁੱਖ ਮੰਤਰੀ ਦੇ ਚਿਹਰੇ ਲਈ ਸਭ ਤੋਂ ਉਪਰ ਹਨ। ਕੱਲ੍ਹ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਕਿਹਾ ਹੈ ਕਿ ਚੰਨੀ ਨੂੰ ਚਾਰ ਮਹੀਨੇ ਦਾ ਸਮਾਂ ਮਿਲਿਆ ਹੈ ਤੇ ਉਨ੍ਹਾਂ ਨੂੰ ਹੋਰ ਸਮਾਂ ਮਿਲਣਾ ਚਾਹੀਦਾ ਹੈ। ਦੱਸਣਯੋਗ ਹੈ ਕਿ 6 ਫਰਵਰੀ ਨੂੰ ਰਾਹੁਲ ਗਾਂਧੀ ਦਾ ਪੰਜਾਬ ਦੌਰਾ ਹੈ ਤੇ ਇਸ ਵਿੱਚ ਮੁੱਖ ਮੰਤਰੀ ਦੇ ਚਿਹਰੇ ਦੇ ਐਲਾਨ ਕਰਨ ਦੀ ਆਸ ਹੈ।

Comment here