ਸਿਆਸਤਖਬਰਾਂਚਲੰਤ ਮਾਮਲੇ

ਹਾਂ, ਪਾਰਟੀ ਦੀ ਹਾਰ ਲਈ ਮੈਂ ਜ਼ਿਮੇਵਾਰ ਹਾਂ-ਚੰਨੀ

ਚੰਡੀਗੜ੍ਹ – ਪੰਜਾਬ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਹਿਲੀ ਵਾਰ ਟਿਪਣੀ ਕੀਤੀ ਹੈ, ਅਸਲ ਵਿਚ ਨਵਜੋਤ ਸਿਧੂ ਵਲੋਂ ਵਾਰ ਵਾਰ ਚੰਨੀ ਨੂੰ ਹਾਰ ਲਈ ਜਿ਼ਮੇਵਾਰ ਕਹਿਣ ਤੋਂ ਚੰਨੀ ਨਰਾਜ਼ ਹਨ। ਉਹਨਾਂ ਨੇ ਖੁਦ ਹੁਣ ਕਾਂਗਰਸ ਦੀ ਹੋਈ ਹਾਰ ਦੀ ਜ਼ਿੰਮੇਵਾਰੀ ਲਈ ਹੈ। ਚੰਨੀ ਨੇ ਆਖਿਆ ਹੈ ਕਿ ਉਹ ਮੁੱਖ ਮੰਤਰੀ ਸਨ ਅਤੇ ਅਖੀਰ ਵਿਚ ਵੀ ਕਾਂਗਰਸ ਨੇ ਉਨ੍ਹਾਂ ਨੂੰ ਹੀ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਿਆ ਸੀ, ਲਿਹਾਜ਼ਾ ਉਹ ਕਾਂਗਰਸ ਦੀ ਹਾਰ ਦੀ ਜ਼ਿੰਮੇਵਾਰੀ ਲੈਂਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਗੱਲਾਂ-ਗੱਲਾਂ ਵਿਚ ਨਵਜੋਤ ਸਿੱਧੂ ਨੂੰ ਵੀ ਜਵਾਬ ਦਿੰਦਿਆਂ ਆਖਿਆ ਕਿ ਭਾਵੇਂ ਉਹ ਮੁੱਖ ਮੰਤਰੀ ਦੇ ਤੌਰ ’ਤੇ ਹਾਰ ਦੀ ਜ਼ਿੰਮੇਵਾਰੀ ਲੈਂਦੇ ਹਨ ਪਰ ਪਾਰਟੀ ਪ੍ਰਧਾਨ ਦੀਆਂ ਕੀ ਜ਼ਿੰਮੇਵਾਰੀਆਂ ਹੁੰਦੀਆਂ ਹਨ, ਇਸ ਬਾਰੇ ਉਹ ਗੱਲ ਨਹੀਂ ਕਰਨਗੇ।
ਦਰਅਸਲ ਇਸ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਕਿਹਾ ਸੀ ਕਿ ਹਰ ਵਿਅਕਤੀ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ ਪਰ ਚੋਣਾਂ ’ਚ ਹਾਰ ਤੋਂ ਬਾਅਦ ਉਹ ਅੱਜ ਤੱਕ ਨਹੀਂ ਬੋਲੇ ਪਰ ਅੱਜ ਉਹ ਡੰਕੇ ’ਤੇ ਚੋਟ ’ਤੇ ਆਖ ਰਹੇ ਹਨ ਕਿ ਪੰਜ ਸਾਲ ਦੇ ਮਾਫੀਆ ਰਾਜ ਕਰਕੇ ਕਾਂਗਰਸ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਹੈ। ਮੈਂ ਇਤਸ ਮਾਫੀਏ ਖ਼ਿਲਾਫ਼ ਲੜਦਾ ਰਿਹਾ, ਇਹ ਮਾਫੀਆ ਪੰਜਾਬ ਨੂੰ ਘੁੰਣ ਵਾਂਗ ਖਾ ਗਿਆ ਅਤੇ ਇਸ ਵਿਚ ਮੁੱਖ ਮੰਤਰੀ ਵੀ ਸ਼ਾਮਲ ਸਨ।

Comment here