ਸਿਹਤ-ਖਬਰਾਂਖਬਰਾਂਦੁਨੀਆ

ਹਾਂਗਕਾਂਗ ਦੇ ਨੇਤਾ ਜੌਨ ਲੀ ਨੂੰ ਹੋਇਆ ਕੋਰੋਨਾ

ਹਾਂਗਕਾਂਗ-ਹਾਂਗਕਾਂਗ ਸਰਕਾਰ ਦੀ ਜਾਣਕਾਰੀ ਅਨੁਸਾਰ ਨੇਤਾ ਜਾਨ ਲੀ ਦੇ ਕੋਰੋਨਾ ਪਾਜ਼ੇਟਿਵ ਹੋਣ ਦਾ ਸਮਾਚਾਰ ਹੈ। ਲੀ ਬੈਕਾਂਕ ’ਚ ਏਸ਼ੀਆ-ਪ੍ਰਸ਼ਾਂਕ ਆਰਥਿਕ ਸਹਿਯੋਗ ਫੋਰਮ ਦੇ ਹਾਲ ਹੀ ਵਿਚ ਆਯੋਜਿਤ ਸੰਮੇਲਨ ਵਿਚ ਸ਼ਾਮਲ ਹੋਣ ਤੋਂ ਬਾਅਦ ਹਾਂਗਕਾਂਗ ਪਰਤੇ ਸਨ। ਸਰਕਾਰ ਦੇ ਮੁਤਾਬਕ ਬੈਂਕਾਂਕ ਦੀ ਚਾਰ ਦਿਨ ਦੀ ਇਸ ਯਾਤਰਾ ਦੌਰਾਨ ਲੀ ਦੇ ਕੋਰੋਨਾ ਸਬੰਧੀ ਟੈਸਟ ਨੈਗੇਟਿਵ ਆਉਂਦੇ ਰਹੇ ਪਰ ਜਦੋਂ ਉਹ ਐਤਵਾਰ ਨੂੰ ਹਾਂਗਕਾਂਗ ਦੇ ਹਵਾਈ ਅੱਡੇ ਪਹੁੰਚੇ ਤਾਂ ਉਨ੍ਹਾਂ ਦਾ ਟੈਸਟ ਪਾਜੇਟਿਵ ਆਇਆ।
ਚੀਫ ਐਗਜ਼ੀਕਿਊਟਿਵ ਦੇ ਦਫ਼ਤਰ ਦੇ ਬੁਲਾਰੇ ਮੁਤਾਬਰ ਲੀ ਹੁਣ ਇਕੱਲੇ ਰਹਿ ਕੇ ਕੰਮ ਕਰਨਗੇ। ਇਸ ਯਾਤਰਾ ਦੌਰਾਨ ਲੀ ਨੇ ਇੰਡੋਨੇਸ਼ੀਆਂ ਦੀ ਰਾਸ਼ਟਰਪਤੀ ਜੋਕੋ ਵਿਡੋਡੋ ਅਤੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਹਸੀਨ ਲੂਂਗ ਸਮੇਤ ਕਈ ਵਿਸ਼ਵ ਨੇਤਾਵਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੱਸਿਆ ਕਿ ਕੁਝ ਬੰਦ ਕਮਰਾ ਮੀਟਿੰਗਾਂ ਦੌਰਾਨ ਚੀਨੀ ਰਾਸ਼ਤਰਪਤੀ ਸ਼ੀ ਜਿਨਪਿੰਗ ਦੇ ਬਹੁਤ ਨੇੜੇ ਬੈਠੇ ਸਨ।

Comment here