ਨਿਊਯਾਰਕ-ਸ਼ੇਰਵੁੱਡ ਦੇ ਪੁਲਿਸ ਮੁਖੀ ਜੈਫ ਹੇਗਰ ਨੇ ਕਿਹਾ ਕਿ ਲਿਟਲ ਰੌਕ ਇਲਾਕੇ ਦੇ ਇਕ ਹਸਪਤਾਲ ‘ਚ ਬੁੱਧਵਾਰ ਸਵੇਰੇ ਇਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਨੇ ਗੋਲੀਬਾਰੀ ਦੇ ਸਬੰਧ ਵਿੱਚ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ। ਜੈਫ ਹੇਗਰ ਨੇ ਕਿਹਾ ਕਿ ਪੁਲਿਸ ਨੂੰ ਸ਼ੇਰਵੁੱਡ ਦੇ ਸੀਐਚਆਈ ਸੇਂਟ ਵਿਨਸੈਂਟ ਨੌਰਥ ਵਿਖੇ ਇੱਕ ਵਿਅਕਤੀ ਦੀ ਮੌਤ ਹੋਈ ਹੈ। ਹਸਪਤਾਲ ਵਿੱਚ ਗੋਲੀਬਾਰੀ ਤੋਂ ਬਾਅਦ ਅਧਿਕਾਰੀਆਂ ਨੇ ਸ਼ੇਰਵੁੱਡ ਵਿੱਚ ਤਾਲਾਬੰਦੀ ਲਗਾ ਦਿੱਤੀ। ਹੇਗਰ ਨੇ ਮ੍ਰਿਤਕ ਜਾਂ ਹਿਰਾਸਤ ਵਿਚ ਲਏ ਵਿਅਕਤੀ ਦਾ ਨਾਂ ਨਹੀਂ ਦੱਸਿਆ। ਪੁਲਿਸ ਨੇ ਇਹ ਵੀ ਨਹੀਂ ਦੱਸਿਆ ਕਿ ਜਾਨ ਗੁਆਉਣ ਵਾਲਾ ਵਿਅਕਤੀ ਮਰੀਜ਼ ਸੀ ਜਾਂ ਹਸਪਤਾਲ ਦਾ ਕਰਮਚਾਰੀ ਸੀ ਜਾਂ ਉਥੇ ਕਿਸੇ ਨੂੰ ਮਿਲਣ ਗਿਆ ਸੀ।
Comment here