ਖਬਰਾਂਚਲੰਤ ਮਾਮਲੇਦੁਨੀਆ

ਹਵਾਈ ’ਚ ਜਵਾਲਾਮੁਖੀ ਫੱਟਿਆ, ਆਸ ਪਾਸ ਇਲਾਕਿਆਂ ’ਚ ਡਿੱਗਣ ਲੱਗਾ ਮਲਬਾ

ਕੈਲੀਫੋਰਨੀਆ-ਅਮਰੀਕੀ ਭੂ-ਵਿਗਿਆਨਕ ਸਰਵੇਖਣ ਨੇ ਦੱਸਿਆ ਕਿ ਹਵਾਈ ਦੇ ਮੌਨਾਲਾਓ ’ਚ ਸਥਿਤ ਜਵਾਲਾਮੁਖੀ ’ਚ ਧਮਾਕਾ ਹੋਣਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਆਸ-ਪਾਸ ਦੇ ਇਲਾਕਿਆਂ ’ਚ ਰਾਖ ਅਤੇ ਮਲਬਾ ਡਿੱਗਣਾ ਸ਼ੁਰੂ ਹੋ ਗਿਆ ਹੈ। ਵਿਸਫੋਟ ਐਤਵਾਰ ਦੇਰ ਰਾਤ ਬਿਗ ਆਈਲੈਂਡ ’ਤੇ ਜਵਾਲਾਮੁਖੀ ਦੇ ਸਿਖ਼ਰ ਕੈਲਡੇਰਾ ਤੋਂ ਸ਼ੁਰੂਆਤ ਹੋਈ। ਉਨ੍ਹਾਂ ਨੇ ਕਿਹਾ ਕਿ ਸੋਮਵਾਰ ਤੜਕੇ ਲਾਵਾ ਸਿਖਰ ਤੱਕ ਸੀਮਤ ਸੀ ਅਤੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਲਈ ਖ਼ਤਰਾ ਨਹੀਂ ਸੀ। ਏਜੰਸੀ ਨੇ ਚੇਤਾਵਨੀ ਦਿੱਤੀ ਕਿ ਮੌਨਾਲੋਆ ਦੇ ਲੋਕਾਂ ਨੂੰ ਲਾਵੇ ਦੇ ਵਹਾਅ ਤੋਂ ਖ਼ਤਰਾ ਹੈ। ਜਵਾਲਾਮੁਖੀ ’ਚ ਆਖ਼ਰੀ ਵਿਸਫੋਟ 1984 ’ਚ ਹੋਇਆ ਸੀ। ਮੌਨਾਲੋਆ ਸਮੁੰਦਰ ਤਲ ਤੋਂ 13,679 ਫੁੱਟ ਉੱਪਰ ਹੈ। ਜਵਾਲਾਮੁਖੀ ਦੇ ਸਿਖ਼ਰ ’ਤੇ ਹਾਲ ਹੀ ’ਚ ਵਾਰ-ਵਾਰ ਭੂਚਾਲ ਆਉਣ ਤੋਂ ਬਾਅਦ ਵਿਗਿਆਨੀ ਅਲਰਟ ਹਨ।

Comment here