ਸਾਊਦੀ ਅਰਬ-ਇਥੋਂ ਦੇ ਦੱਖਣੀ ਸ਼ਹਿਰ ਜਿਜ਼ਾਨ ਦੇ ਕਿੰਗ ਅਬਦੁੱਲਾ ਹਵਾਈ ਅੱਡੇ ’ਤੇ ਵਿਸਫੋਟਕਾਂ ਨਾਲ ਭਰੇ ਡਰੋਨ ਰਾਹੀਂ ਹਮਲਾ ਕੀਤਾ ਗਿਆ। ਇਸ ਹਮਲੇ ’ਚ 10 ਲੋਕਾਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਜਿਨ੍ਹਾਂ ਵਿਚ 6 ਸਾਊਦੀ, ਤਿੰਨ ਬੰਗਲਾਦੇਸ਼ੀ ਨਾਗਰਿਕ ਤੇ ਇੱਕ ਸੁਡਾਨੀ ਦਾ ਨਾਗਰਿਕ ਜ਼ਖਮੀ ਹੋਇਆ ਹੈ। ਗੱਠਜੋੜ ਦੇ ਬੁਲਾਰੇ ਨੇ ਅੱਗੇ ਦੱਸਿਆ ਕਿ ਹਮਲੇ ਵਿਚ ਹਵਾਈ ਅੱਡੇ ਦੀਆਂ ਕੁਝ ਅਗਲੀਆਂ ਖਿੜਕੀਆਂ ਵੀ ਟੁੱਟ ਗਈਆਂ ਹਨ। ਸਾਊਦੀ ਅਰਬ ਦੀ ਅਗਵਾਈ ਵਾਲੇ ਫ਼ੌਜੀ ਗੱਠਜੋੜ ਨੇ 2015 ਵਿਚ ਯਮਨ ਵਿਚ ਦਖਲ ਦਿੱਤਾ ਸੀ, ਜਿਸ ਨੇ ਰਾਸ਼ਟਰਪਤੀ ਅਬਦਰਾਬੂਹ ਮਨਸੂਰ ਹਾਦੀ ਦੀ ਸੱਤਾਧਾਰੀ ਫ਼ੌਜਾਂ ਦਾ ਸਮਰਥਨ ਕੀਤਾ ਤੇ ਈਰਾਨ ਨਾਲ ਜੁੜੇ ਹੋਠੀ ਸਮੂਹ ਨਾਲ ਲੜਿਆ।
ਹਵਾਈ ਅੱਡੇ ’ਤੇ ਡਰੋਨ ਹਮਲੇ ’ਚ 10 ਲੋਕ ਜ਼ਖ਼ਮੀ

Comment here