ਦਿੱਲੀ-ਹਵਾਈ ਅੱਡੇ ‘ਤੇ ਯਾਤਰੀਆਂ ਦੀ ਅਕਸਰ ਸੁਰੱਖਿਆ ਦੇ ਨਾਂ ‘ਤੇ ਜਾਂਚ ਕੀਤੀ ਜਾਂਦੀ ਹੈ, ਜਿਸ ਕਰਕੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਦਾ ਤਰ੍ਹਾਂ ਦਾ ਮਾਮਲਾ ਭਾਰਤ ਤੋਂ ਅਮਰੀਕਾ ਜਾਣ ਵਾਲੀ ਕੌਮਾਂਤਰੀ ਉਡਾਣ ਤੋਂ ਪਹਿਲਾਂ ਯਾਤਰੀਆਂ ਨੂੰ ਸੁਰੱਖਿਆ ਜਾਂਚ ਦੇ ਨਾਂ ‘ਤੇ ਦਿੱਲੀ ਕੌਮਾਂਤਰੀ ਹਵਾਈ ਅੱਡੇ ‘ਤੇ ਘੰਟਿਆਂਬੱਧੀ ਇੰਤਜ਼ਾਰ ਕਰਕੇ ਮਾਨਸਿਕ ਤਣਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੌਮਾਂਤਰੀ ਹਵਾਈ ਅੱਡੇ ‘ਤੇ ਖਾਸ ਤੌਰ ‘ਤੇ ਪ੍ਰਵਾਸੀ ਭਾਰਤੀਆਂ ਅਤੇ ਹੋਰ ਨਾਗਰਿਕਾਂ ‘ਚ ਕਾਫੀ ਗੁੱਸਾ ਹੈ।
ਅਮਰੀਕਾ ਦੇ ਰਹਿਣ ਵਾਲੇ ਮੁਨੀਸ਼ ਕੁਮਾਰ ਤੇ ਅਜੇ ਜੋ ਕਿ ਕੌਮਾਂਤਰੀ ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ਦੀ ਉਡੀਕ ਕਰ ਰਹੇ ਸਨ, ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਇਕ ਵਾਰ ਸੁਰੱਖਿਆ ਜਾਂਚ ਹੋਈ ਤਾਂ ਉਨ੍ਹਾਂ ਦੇ ਨਿਯਮਾਂ ਮੁਤਾਬਕ ਉਨ੍ਹਾਂ ਨੂੰ ਸਕਿਓਰਿਟੀ ਚੈੱਕ ਦੇ ਨਾਂ ‘ਤੇ ਮੁੜ ਡੇਢ ਤੋਂ ਦੋ ਘੰਟੇ ਤੱਕ ਇੰਤਜ਼ਾਰ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਸੈਂਕੜੇ ਲੋਕ ਫਿਰ ਤੋਂ ਸੁਰੱਖਿਆ ਜਾਂਚ ਲਈ ਲਾਈਨਾਂ ਚ ਲੱਗ ਕੇ ਇੰਤਜ਼ਾਰ ਕਰਦੇ ਰਹੇ, ਜਦਕਿ ਸੁਰੱਖਿਆ ਜਾਂਚ ਅਮਲਾ ਡਿਊਟੀ ਤੇ ਨਜ਼ਰ ਨਹੀਂ ਆਇਆ। ਇਸ ਤਰ੍ਹਾਂ ਲੋਕ ਮਾਨਸਿਕ ਤਣਾਅ ਅਤੇ ਪ੍ਰੇਸ਼ਾਨੀ ਚੋਂ ਲੰਘ ਰਹੇ ਹਨ।
ਇਸ ਦੇ ਨਾਲ ਹੀ ਬੱਚਿਆਂ ਅਤੇ ਬਜ਼ੁਰਗਾਂ ਦੀ ਸਮੱਸਿਆ ਜ਼ਿਆਦਾ ਹੈ, ਜੋ ਸਕਿਓਰਿਟੀ ਚੈੱਕ ਦੇ ਨਾਂ ਤੇ ਫਿਰ ਤੋਂ ਬੇਵੱਸ ਹੋ ਰਹੇ ਹਨ। ਯਾਤਰੀਆਂ ਨੇ ਸੁਰੱਖਿਆ ਜਾਂਚ ‘ਤੇ ਹੀ ਸਵਾਲ ਖੜ੍ਹੇ ਕਰ ਦਿੱਤੇ ਕਿ ਜਦੋਂ ਪਹਿਲੀ ਸੁਰੱਖਿਆ ਜਾਂਚ ਕੀਤੀ ਗਈ ਹੈ, ਤਾਂ ਕੀ ਇਹ ਭਰੋਸੇਯੋਗ ਨਹੀਂ ਹੈ ਕਿ ਉਨ੍ਹਾਂ ਨੂੰ ਵਾਰ-ਵਾਰ ਸੁਰੱਖਿਆ ਜਾਂਚ ਤੋਂ ਲੰਘਣਾ ਪੈਂਦਾ ਹੈ। ਪ੍ਰਵਾਸੀ ਭਾਰਤੀਆਂ ਨੇ ਖਾਸ ਤੌਰ ‘ਤੇ ਕਿਹਾ ਕਿ ਸੁਰੱਖਿਆ ਚੈੱਕਾਂ ਦੇ ਨਾਂ ‘ਤੇ ਯਾਤਰੀਆਂ ਨੂੰ ਵਾਰ-ਵਾਰ ਪ੍ਰੇਸ਼ਾਨ ਕਰਨ ਨਾਲ ਸੁਰੱਖਿਆ ਜਾਂਚ ਦੀ ਭਰੋਸੇਯੋਗਤਾ ‘ਤੇ ਵੀ ਅਸਰ ਪੈਂਦਾ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਯਾਤਰੀਆਂ ਦੇ ਮਾਨਸਿਕ ਤਣਾਅ ਅਤੇ ਸਰੀਰਕ ਪ੍ਰੇਸ਼ਾਨੀ ਵੱਲ ਧਿਆਨ ਦੇਣ।
Comment here