ਦੇਹਰਾਦੂਨ-ਦੇਸ਼ ਵਿੱਚ ਅਜਾ਼ਦੀ ਦੇ 75 ਸਾਲਾ ਉਤਸਵ ਮਨਾਏ ਜਾ ਰਹੇ ਹਨ, ਅੰਮ੍ਰਿਤ ਮਹੋਤਸਵ ਦੇ ਨਾਮ ਹੇਠ ਭਾਰਤ ਸਰਕਾਰ ਵੱਲੋਂ ਦੇਸ਼ ਅਤੇ ਦੇਸ਼ ਵਾਸੀਆਂ ਦੀ ਤਰੱਕੀ ਲਈ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਸਕੀਮਾਂ ਤਹਿਤ ਕੇਂਦਰ ਸਰਕਾਰ ਵੱਲੋਂ ਪੂਰੇ ਦੇਸ਼ ਵਿੱਚ ਅੰਮ੍ਰਿਤ ਸਰੋਵਰ ਯੋਜਨਾ ਚਲਾਈ ਜਾ ਰਹੀ ਹੈ, ਜਿਸ ਵਿੱਚ ਬਰਸਾਤੀ ਪਾਣੀ ਨੂੰ ਸੰਭਾਲਣ ਲਈ ਛੋਟੀਆਂ-ਵੱਡੀਆਂ ਝੀਲਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਹ ਸਕੀਮ ਪਹਾੜੀ ਖੇਤਰਾਂ ਲਈ ਵਰਦਾਨ ਸਾਬਤ ਹੋ ਸਕਦੀ ਹੈ, ਜਿਸ ਨਾਲ ਇੱਥੇ ਸੈਰ ਸਪਾਟਾ ਵਧਣ ਦੇ ਨਾਲ-ਨਾਲ ਸਿੰਚਾਈ, ਕੁਦਰਤੀ ਜਲ ਸਰੋਤਾਂ ਨੂੰ ਰੀਚਾਰਜ ਕਰਨ ਅਤੇ ਪੇਂਡੂ ਖੇਤਰਾਂ ਦੇ ਲੋਕਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ। ਇਸ ਯੋਜਨਾ ਤਹਿਤ ਉੱਤਰਾਖੰਡ ਰਾਜ ਵਿੱਚ ਕੁੱਲ 1017 ਝੀਲਾਂ ਬਣਾਈਆਂ ਜਾ ਰਹੀਆਂ ਹਨ, ਜਿਸ ਵਿੱਚ ਪਿਥੌਰਾਗੜ੍ਹ ਜ਼ਿਲ੍ਹੇ ਵਿੱਚ 73 ਵੱਖ-ਵੱਖ ਪੇਂਡੂ ਖੇਤਰਾਂ ਵਿੱਚ ਝੀਲਾਂ ਬਣਾਈਆਂ ਜਾ ਰਹੀਆਂ ਹਨ। ਇਸ ਝੀਲ ਦਾ ਨਿਰਮਾਣ ਪਿਥੌਰਾਗੜ੍ਹ ਜ਼ਿਲ੍ਹੇ ਦੇ ਮੜਮਾਨਲੇ, ਲੇਲੂ, ਪੌਡ, ਕਟਿਆਨੀ, ਸੱਲਾ, ਮਝੇਡਾ, ਗੁਰਨਾ, ਬੜਤਾਯਾਕੋਟ ਮਹਾਰ, ਚਾਮੀ ਭੈਂਸਕੋਟ, ਨੈਨੀਪਾਤਲ ਸਮੇਤ 73 ਥਾਵਾਂ ‘ਤੇ ਕੀਤਾ ਜਾ ਰਿਹਾ ਹੈ। ਜਦੋਂਕਿ ਬੜਕੋਟ, ਥਰਾਲੂ ਸਮੇਤ 12 ਥਾਵਾਂ ’ਤੇ ਉਸਾਰੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਜਿਵੇਂ-ਜਿਵੇਂ ਪਹਾੜਾਂ ਵਿੱਚ ਆਧੁਨਿਕਤਾ ਵਧ ਰਹੀ ਹੈ, ਉਵੇਂ-ਉਵੇਂ ਇੱਥੋਂ ਦੇ ਕੁਦਰਤੀ ਪਾਣੀ ਦੇ ਸੋਮੇ ਸੁੱਕ ਰਹੇ ਹਨ। ਜੋ ਕਿ ਇੱਕ ਗੰਭੀਰ ਸਮੱਸਿਆ ਹੈ ਕਿਉਂਕਿ ਬਹੁਤ ਸਾਰੇ ਪੇਂਡੂ ਖੇਤਰ ਅਜੇ ਵੀ ਪਾਣੀ ਦੇ ਇਨ੍ਹਾਂ ਕੁਦਰਤੀ ਸਰੋਤਾਂ ‘ਤੇ ਨਿਰਭਰ ਹਨ। ਇਨ੍ਹਾਂ ਕੁਦਰਤੀ ਸਰੋਤਾਂ ਨੂੰ ਝੀਲਾਂ ਦੇ ਨਿਰਮਾਣ ਨਾਲ ਰੀਚਾਰਜ ਕੀਤਾ ਜਾਵੇਗਾ। ਇਸ ਸਕੀਮ ਨੂੰ ਪੂਰੇ ਦੇਸ਼ ਵਿਚ ਲਾਗੂ ਕਰਨ ਦੀ ਯੋਜਨਾ ਹੈ, ਜਿਸ ਨਾਲ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਿਚ ਮਦਦ ਮਿਲੇਗੀ।
Comment here