ਕਾਬੁਲ – ਤਾਲਿਬਾਨੀ ਕਹਿਰ ਚ ਕਿੰਨੇ ਲੋਕ ਉੱਜੜੇ ਇਸ ਦਾ ਅੰਦਾਜ਼ਾ ਹੀ ਲਾਇਆ ਜਾ ਸਕਦਾ ਹੈ, ਹਜ਼ਾਰਾਂ ਦੀ ਗਿਣਤੀ ਤਾਂ ਛੋਟੀ ਪੈ ਜਾਵੇਗੀ, ਇਹ ਗਿਣਤੀ ਲੱਖਾਂ ਚ ਹੋਵੇਗੀ, ਦੋ ਹਾਲਾਤਾਂ ਦੀ ਭਿਆਨਕਤਾ ਦਰਸਾਉੰਦੀ ਹੈ। ਗਜ਼ਨੀ ਸੂਬੇ ਦੇ ਮਲਿਸਤਾਨ ਜ਼ਿਲ੍ਹੇ ’ਚ ਤਾਲਿਬਾਨ ਵਲੋਂ ਆਮ ਲੋਕਾਂ ਦਾ ਜਾਣਬੁਝ ਕੇ ਤੇ ਗੈਰ-ਕਾਨੂੰਨੀ ਤਰੀਕੇ ਨਾਲ ਕਤਲ ਕੀਤੇ ਜਾਣ ਦੇ ਮਾਮਲੇ ਦੇ ਕੁਝ ਚਸ਼ਮਦੀਦ ਗਵਾਹ ਸਾਹਮਣੇ ਆਏ ਹਨ। ਅਫਗਾਨਿਸਤਾਨ ਮਨੁੱਖੀ ਅਧਿਕਾਰ ਕਮਿਸ਼ਨ ਦੀ ਰਿਪੋਰਟ ਮੁਤਾਬਕ ਤਾਲਿਬਾਨ ਨੇ ਕੇਂਦਰ ਤੇ ਮਲਿਸਤਾਨ ਜ਼ਿਲ੍ਹੇ ਦੇ ਕੁਝ ਹਿੱਸਿਆਂ ’ਤੇ ਕਬਜ਼ਾ ਕਰਨ ਤੋਂ ਬਾਅਦ ਆਮ ਲੋਕਾਂ ਨੂੰ ਮਾਰ ਦਿੱਤਾ। ਲੋਕਾਂ ਨਾਲ ਹਿੰਸਾ ਤੇ ਗੈਰ-ਮਨੁੱਖੀ ਵਿਵਹਾਰ ਆਮ ਲੋਕਾਂ ਦੀ ਸੰਪਤੀ ਦੀ ਲੁੱਟ, ਘਰਾਂ ਤੇ ਦੁਕਾਨਾਂ ਨੂੰ ਤਬਾਹ ਕਰਨ ਤੇ ਡਰ ਦਾ ਮਾਹੌਲ ਪੈਦਾ ਕਰਨ ਤੋਂ ਇਲਾਵਾ ਤਾਲਿਬਾਨ ਨੇ ਬੀਬੀਆਂ ਤੇ ਬੱਚਿਆਂ ਸਮੇਤ ਹਜ਼ਾਰਾਂ ਪਰਿਵਾਰਾਂ ਨੂੰ ਇਸ ਜ਼ਿਲ੍ਹੇ ਤੇ ਹੋਰ ਆਲੇ-ਦੁਆਲੇ ਤੇ ਦੂਰ ਦੇ ਇਲਾਕਿਆਂ ’ਚ ਬੇਘਰ ਕਰਕੇ ਸੁੱਟ ਦਿੱਤਾ ਹੈ। ਤਾਲਿਬਾਨ ਦੂਰ ਸੰਚਾਰ ਨੈੱਟਵਰਕ ਨੂੰ ਤਬਾਹ ਕਰਨ ’ਚ ਲੱਗਾ ਹੋਇਆ ਹੈ। ਉਨ੍ਹਾਂ ਨੇ ਸਲਾਮ ਟੈਲੀਕਮਿਊਨੀਕੇਸ਼ਨ ਨੈੱਟਵਰਕ ਨਾਲ ਸਬੰਧਤ ਇਕ ਅੰਟੀਨਾ ਬੇਸ ਨੂੰ ਤਬਾਹ ਕਰ ਦਿੱਤਾ ਤੇ ਇਸ ਦੇ ਉਪਕਰਨ ਨੂੰ ਅਜਿਸਤਾਨ ਜ਼ਿਲ੍ਹੇ ’ਚ ਟਰਾਂਸਫਰ ਕਰ ਦਿੱਤਾ । ਉਨ੍ਹਾਂ ਨੇ ਸਰਕਾਰੀ ਮੁਲਾਜ਼ਮਾਂ ਤੇ ਸਥਾਨਕ ਵਿਰੋਧੀ ਸਮੂਹ ’ਚ ਸ਼ਾਮਲ ਲੋਕਾਂ ਦੀ ਪਛਾਣ ਕਰਨ ਲਈ ਜਰਦਕ, ਸ਼ਿਰਦਾਗ, ਪਾਸ਼ੀ, ਮਿਰਾਦਿਨਾ ਤੇ ਨੇਯਕੁਲ ਸਮੇਤ ਕੁਝ ਇਲਾਕਿਆਂ ’ਚ ਲੋਕਾਂ ਦੇ ਘਰਾਂ ਦੀ ਤਲਾਸ਼ੀ ਲਈ। ਇਸ ਜ਼ਿਲ੍ਹੇ ਦੇ ਲੋਕਾਂ ਦੇ ਕਈ ਵਾਹਨਾਂ ਤੇ ਮੋਟਰਸਾਈਕਲਾਂ ਨੂੰ ਜਬਰਨ ਲੈ ਗਏ।
ਹਰੇਕ ਜ਼ਿਲ੍ਹੇ ਚੋਂ ਹਜ਼ਾਰਾਂ ਲੋਕਾਂ ਨੂੰ ਬੇਘਰੇ ਕਰ ਰਹੇ ਨੇ ਤਾਲਿਬਾਨੀ ਅੱਤਵਾਦੀ

Comment here