ਸਿਆਸਤਖਬਰਾਂ

ਹਰੇਕ ਉਮਰ ਦੇ ਲੋਕ ਹਿੱਸਾ ਲੈ ਸਕਣਗੇ ਪ੍ਰੋਗਰਾਮ ‘ਪੈਡਲ ਫਾਰ ਪੀਸ’ ’ਚ

ਜੰਮੂ ਕਸ਼ਮੀਰ ਪੁਲਸ ਨੇ ‘ਪੈਡਲ ਫਾਰ ਪੀਸ’ ਸਾਈਕਲਿੰਗ ਪ੍ਰੋਗਰਾਮ ਦਾ ਕੀਤਾ ਆਯੋਜਨ
ਸ਼੍ਰੀਨਗਰ-ਜੰਮੂ ਕਸ਼ਮੀਰ ਪੁਲਸ ਨੇ ਖੇਡ ਗਤੀਵਿਧੀਆਂ ਨੂੰ ਉਤਸ਼ਾਹ ਦੇਣ ਅਤੇ ਨੌਜਵਾਨਾਂ ਨੂੰ ਡਰੱਗ ਤੇ ਹੋਰ ਅਸਮਾਜਿਕ ਗਤੀਵਿਧੀਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਲਈ ਸ਼੍ਰੀਨਗਰ ’ਚ ਸਾਈਕਲ ਰੇਸ ਦਾ ਆਯੋਜਨ ਕੀਤਾ। ਜੰਮੂ ਕਸ਼ਮੀਰ ਪੁਲਸ ਵਲੋਂ ਹਰ ਸਾਲ ਜੰਮੂ ਕਸ਼ਮੀਰ ਦੇ ਪੁਲਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਦਿਲਬਾਗ ਸਿੰਘ ਨੇ ਕਿਹਾ,‘‘ਸ਼੍ਰੀਨਗਰ ’ਚ ‘ਪੈਡਲ ਫਾਰ ਪੀਸ’ ਪ੍ਰੋਗਰਾਮ ਆਯੋਜਿਤ ਕੀਤਾ ਜਾਂਦਾ ਹੈ। ਇਸ ਆਯੋਜਨ ’ਚ ਸਾਰੇ ਉਮਰ ਦੇ ਲੋਕ ਹਿੱਸਾ ਲੈਂਦੇ ਹਨ ਅਤੇ ਮੇਰਾ ਮੰਨਣਾ ਹੈ ਕਿ ਖੇਡ ਨਾਲ ਸੰਬੰਧਤ ਪ੍ਰੋਗਰਾਮ ਨਾ ਸਿਰਫ਼ ਸਿਹਤ ਲਈ ਫਾਇਦੇਮੰਦ ਹਨ ਸਗੋਂ ਭਾਈਚਾਰੇ ਨੂੰ ਵੀ ਉਤਸ਼ਾਹ ਦਿੰਦੇ ਹਨ।’’ ਉਨ੍ਹਾਂ ਕਿਹਾ,‘‘ਇਕ ਪੁਰਸਕਾਰ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ ਹੈ, ਜਿਸ ਨੂੰ ਬੱਚਿਆਂ ਲਈ ਹਮਦਰਦੀ ਪੁਰਸਕਾਰ ਨਾਲ 7 ਵੱਖ-ਵੱਖ ਸ਼੍ਰੇਣੀਆਂ ’ਚ ਵੰਡਿਆ ਗਿਆ ਹੈ।’’

Comment here