ਸਿਆਸਤਖਬਰਾਂ

ਹਰੀਸ਼ ਰਾਵਤ ਕਾਂਗਰਸ ਦੇ ਵਤੀਰੇ ਤੋਂ ਨਰਾਸ਼!

ਨਵੀਂ ਦਿੱਲੀ-ਪ੍ਰਦੇਸ਼ ਚੋਣ ਮੁਹਿੰਮ ਕਮੇਟੀ ਦੇ ਚੇਅਰਮੈਨ ਤੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਉੱਤਰਾਖੰਡ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਠੀਕ ਪਹਿਲਾਂ ਆਪਣੀ ਹੀ ਪਾਰਟੀ ਦੇ ਸੰਗਠਨ ’ਤੇ ਸਹਿਯੋਗ ਨਾ ਕਰਨ ਦਾ ਵੱਡਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਸੰਗਠਨ ਸਹਿਯੋਗ ਦੀ ਬਜਾਏ ਨਕਾਰਾਤਮਕ ਭੂਮਿਕਾ ਨਿਭਾ ਰਿਹਾ ਹੈ। ਨਿਰਾਸ਼ਾ ਜ਼ਾਹਿਰ ਕਰਦੇ ਹੋਏ ਉਨ੍ਹਾਂ ਇਹ ਤੈਅ ਕਰ ਦਿੱਤਾ ਕਿ ਉਨ੍ਹਾਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਹੁਣ ਆਰਾਮ ਕਰਨ ਦਾ ਸਮਾਂ ਆ ਗਿਆ ਹੈ।
ਹਰੀਸ਼ ਰਾਵਤ ਸੂਬੇ ਦੇ ਉਨ੍ਹਾਂ ਚੋਣਵੇ ਆਗੂਆਂ ’ਚ ਸ਼ਾਮਲ ਹਨ ਜਿਹੜੇ ਬੇਬਾਕੀ ਨਾਲ ਇੰਟਰਨੈੱਟ ਮੀਡੀਆ ਜ਼ਰੀਏ ਆਪਣੇ ਦਿਲ ਦੀ ਗੱਲ ਕਹਿ ਦਿੰਦੇ ਹਨ। ਬੁੱਧਵਾਰ ਦੁਪਹਿਰ ਨੂੰ ਵੀ ਰਾਵਤ ਦੀ ਫੇਸਬੁੱਕ ’ਤੇ ਕੀਤੀ ਗਈ ਇਕ ਪੋਸਟ ਨੇ ਸਿਆਸੀ ਗਲਿਆਰਿਆਂ ’ਚ ਹਲਚਲ ਮਚਾ ਦਿੱਤੀ ਹੈ। ਇਸ ਪੋਸਟ ਦੇ ਸਿਆਸੀ ਗਲਿਆਰਿਆਂ ’ਚ ਅਲੱਗ-ਅਲੱਗ ਮਾਅਨੇ ਵੀ ਕੱਢੇ ਜਾਣ ਲੱਗੇ ਹਨ। ਸੂਤਰਾਂ ਮੁਤਾਬਕ ਹਰੀਸ਼ ਰਾਵਤ ਕਾਂਗਰਸ ਪ੍ਰਦੇਸ਼ ਇੰਚਾਰਜ ਦੇਵੇਂਦਰ ਯਾਦਵ ਦੇ ਰੁਖ਼ ਤੋਂ ਨਾਖੁਸ਼ ਹਨ। ਰਾਵਤ ਪਿਛਲੇ ਕਈ ਮਹੀਨਿਆਂ ਤੋਂ ਖ਼ੁਦ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਦੀ ਮੰਗ ਕਰ ਰਹੇ ਹਨ, ਪਰ ਆਹਲਾ ਕਮਾਨ ਨੇ ਇਸ ਨੂੰ ਖਾਰਜ ਕਰ ਕੇ ਸਮੂਹਕ ਅਗਵਾਈ ’ਚ ਚੋਣ ਲੜਨ ਦੀ ਗੱਲ ਕਹੀ ਹੈ।
ਸਾਬਕਾ ਸੀਐਮ ਹਰੀਸ਼ ਰਾਵਤ ਨੇ ਕੀਤੀ ਇਹ ਪੋਸਟ…
ਹੈ ਨਾ ਅਜੀਬ ਜਿਹੀ ਗੱਲ, ਚੋਣ ਰੂਪੀ ਸਮੁੰਦਰ ਨੂੰ ਤੈਰਨਾ ਹੈ, ਸਹਿਯੋਗ ਲਈ ਸੰਗਠਨ ਦਾ ਢਾਂਚਾ ਜ਼ਿਆਦਾਤਰ ਥਾਵਾਂ ’ਤੇ ਸਹਿਯੋਗ ਦਾ ਹੱਥ ਅੱਗੇ ਵਧਾਉਣ ਦੀ ਬਜਾਏ ਜਾਂ ਤਾਂ ਮੂੰਹ ਮੋੜ ਕੇ ਖੜ੍ਹਾ ਹੁੰਦਾ ਜਾ ਰਿਹਾ ਹੈ ਜਾਂ ਨਾਂਹ-ਪੱਖੀ ਭੂਮਿਕਾ ਨਿਭਾ ਰਿਹਾ ਹੈ। ਜਿਸ ਸਮੁੰਦਰ ਵਿੱਚ ਤੈਰਨਾ ਹੈ, ਸੱਤਾ ਨੇ ਉੱਥੇ ਕਈ ਮਗਰਮੱਛ ਛੱਡ ਰੱਖੇ ਹਨ। ਜਿਨ੍ਹਾਂ ਦੇ ਹੁਕਮ ’ਤੇ ਤੈਰਨਾ ਹੈ, ਉਨ੍ਹਾਂ ਦੇ ਨੁਮਾਇੰਦੇ ਮੇਰੇ ਹੱਥ-ਪੈਰ ਬੰਨ੍ਹ ਰਹੇ ਹਨ। ਮਨ ਵਿਚ ਬਹੁਤ ਵਾਰ ਵਿਚਾਰ ਆ ਰਿਹਾ ਹੈ ਕਿ ਹਰੀਸ਼ ਰਾਵਤ ਹੁਣ ਬਹੁਤ ਹੋ ਗਿਆ, ਬਹਤ ਤੈਰ ਲਿਆ, ਹੁਣ ਆਰਾਮ ਕਰਨ ਦਾ ਸਮਾਂ ਹੈ। ਫਿਰ ਚੁੱਪ-ਚੁਪੀਤੇ ਮਨ ਦੇ ਇਕ ਕੋਨੇ ’ਚੋਂ ਆਵਾਜ਼ ਉੱਠ ਰਹੀ ਹੈ, ‘ਨ ਦੈਨਯਮ ਨ ਪਲਾਯਨਮ’ ਬੜੇ ਸ਼ਸ਼ੋਪੰਜ ਦੀ ਹਾਲਤ ’ਚ ਹਾਂ, ਨਵਾਂ ਸਾਲ ਸ਼ਾਇਦ ਰਸਤਾ ਦਿਖਾ ਦੇਵੇ। ਮੈਨੂੰ ਵਿਸ਼ਵਾਸ ਹੈ ਕਿ ਭਗਵਾਨ ਕੇਦਾਰਨਾਥ ਜੀ ਇਸ ਸਥਿਤੀ ’ਚ ਮੇਰਾ ਮਾਰਗ ਦਰਸ਼ਨ ਕਰਨਗੇ।

Comment here