ਚੰਡੀਗੜ੍ਹ-ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਡਹਾਕ ਕਮੇਟੀ ਗਠਿਤ ਕਰ ਦਿੱਤੀ ਹੈ। ਸਰਕਾਰ ਨੇ ਇਸ ਕਮੇਟੀ ਵਿਚ 38 ਮੈਂਬਰ ਬਣਾਏ ਹਨ ਜੋ ਕਿ ਵੱਧ ਤੋਂ ਵੱਧ 18 ਮਹੀਨੇ ਜਾਂ ਨਵੀਂ ਕਮੇਟੀ ਦੇ ਗਠਨ ਤਕ ਗੁਰਦੁਆਰਿਆਂ ਦੀਆਂ ਜਾਇਦਾਦਾਂ ਦੇ ਪ੍ਰਬੰਧ ਤੇ ਨਿਗਰਾਨੀ ਕਰਨਗੇ।
ਗ੍ਰਹਿ ਸਕੱਤਰ ਟੀਵੀਐੱਸਐੱਨ ਪ੍ਰਸਾਦ ਨੇ ਐਡਹਾਕ ਕਮੇਟੀ ਦੇ ਮੈਂਬਰਾਂ ਦੀ ਨਿਯੁਕਤੀ ਦੇ ਹੁਕਮ ਜਾਰੀ ਕਰ ਦਿੱਤੇ ਹਨ। ਮੁੱਖ ਮੰਤਰੀ ਮਨੋਹਰ ਲਾਲ ਨੇ ਲੰਘੇ ਦਿਨੀਂ ਗੁਰਦੁਆਰਿਆਂ ਦੇ ਰੱਖ-ਰਖਾਅ ਲਈ ਐਡਹਾਕ ਕਮੇਟੀ ਬਣਾਉਣ ਦਾ ਐਲਾਨ ਕੀਤਾ ਸੀ। ਅਜਿਹਾ ਇਸ ਲਈ ਕੀਤਾ ਗਿਆ ਸੀ ਕਿਉਂਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਿਚਾਲੇ ਵਿਵਾਦ ਚੱਲ ਰਿਹਾ ਸੀ।
ਐੱਚਐੱਸਜੀਪੀਸੀ ਦੀ ਐਡਹਾਕ ਕਮੇਟੀ ਵਿਚ ਸਿਰਸਾ ਦਾ ਦਬਦਬਾ ਹੈ, ਜਿੱਥੋਂ ਸਭ ਤੋਂ ਵੱਧ (ਛੇ) ਮੈਂਬਰ ਨਾਮਜ਼ਦ ਕੀਤੇ ਗਏ ਹਨ। ਯਮੁਨਾਨਗਰ ਤੋਂ 5 ਅਤੇ ਅੰਬਾਲਾ, ਕਰਨਾਲ ਤੇ ਕੈਥਲ ਤੋਂ ਚਾਰ-ਚਾਰ ਮੈਂਬਰਾਂ ਨੂੰ ਥਾਂ ਮਿਲੀ ਹੈ। ਸਿਰਸਾ ਤੋਂ ਬਲਜੀਤ ਸਿੰਘ ਦਾਦੂਵਾਲ, ਗੁਰਮੀਤ ਸਿੰਘ, ਜਗਸੀਰ ਸਿੰਘ ਮਾਂਗੇਆਣਾ, ਮਲਕ ਸਿੰਘ ਤੇ ਪਰਮਜੀਤ ਸਿੰਘ ਨੂੰ ਮੈਂਬਰ ਲਿਆ ਹੈ।
ਅੰਬਾਲਾ ਤੋਂ ਭੁਪਿੰਦਰ ਸਿੰਘ ਬਿੰਦਰਾ, ਸੁਦਰਸ਼ਨ ਸਿੰਘ ਸਹਿਗਲ, ਤਲਵਿੰਦਰਪਾਲ ਸਿੰਘ ਤੇ ਵਿਨਰ ਸਿੰਘ ਲਏ ਹਨ। ਇਵੇਂ ਹੀ ਭਿਵਾਨੀ ਤੋਂ ਸੁਦਰਸ਼ਨ ਸਿੰਘ ਗਾਵਰੀ, ਫ਼ਰੀਦਾਬਾਦ ਤੋਂ ਰਾਣਾ ਭੱਟੀ, ਫ਼ਤਿਹਾਬਾਦ ਤੋਂ ਬਲਦੇਵ ਸਿੰਘ ਖ਼ਾਲਸਾ, ਹਿਸਾਰ ਤੋਂ ਸੁੱਖਸਾਗਰ ਸਿੰਘ, ਜੀਂਦ ਤੋਂ ਪਰਮਿੰਦਰ ਕੌਰ ਤੇ ਕੈਥਲ ਤੋਂ ਅੰਗਰੇਜ ਸਿੰਘ, ਗੁਰਦੀਪ ਸਿੰਘ, ਗੁਰਮੀਤ ਸਿੰਘ ਤੇ ਸਾਹਿਬ ਸਿੰਘ ਨੂੰ ਮੈਂਬਰ ਲਿਆ ਗਿਆ ਹੈ। ਕਰਨਾਲ ਤੋਂ ਭੁਪਿੰਦਰ ਸਿੰਘ, ਗ਼ੁਲਾਬ ਸਿੰਘ, ਗੁਰਵਿੰਦਰ ਸਿੰਘ ਧਮੀਜਾ ਤੇ ਜਗਦੀਸ਼ ਸਿੰਘ ਝੀਂਡਾ, ਕੁਰੂਕਸ਼ੇਤਰ ਤੋਂ ਦੀਦਾਰ ਸਿੰਘ ਨਲਵੀ, ਜਸਵੰਤ ਸਿੰਘ ਤੇ ਰਵਿੰਦਰ ਕੌਰ ਅਜਰਾਣਾ, ਮਹਿੰਦਰਗਡ ਤੋਂ ਤਜਿੰਦਰ ਸਿੰਘ, ਨੂਹ ਤੋਂ ਜੀਐੱਸ ਮਲਿਕ, ਪੰਚਕੂਲਾ ਤੋਂ ਰਮਣੀਕ ਸਿੰਘ ਮਾਨ, ਸੁਜਿੰਦਰ ਸਿੰਘ, ਪਾਣੀਪਤ ਤੋਂ ਮਲਕੀਤ ਸਿੰਘ ਤੇ ਮੋਹਣਜੀਤ ਸਿੰਘ, ਰੋਹਤਕ ਤੋਂ ਹਰਭਜਨ ਸਿੰਘ ਰਾਠੌਰ ਤੇ ਯਮੁਨਾਨਗਰ ਤੋਂ ਕਰਮਜੀਤ ਸਿੰਘ, ਗੁਰਬਖ਼ਸ਼ ਸਿੰਘ, ਹਰਬੰਸ ਸਿੰਘ, ਹਰਪ੍ਰੀਤ ਸਿੰਘ ਤੇ ਸੁਖਵਿੰਦਰ ਸਿੰਘ ਨੂੰ ਐਡਹਾਕ ਕਮੇਟੀ ਵਿਚ ਮੈਂਬਰ ਲਿਆ ਹੈ।
ਹਰਿਆਣਾ ਸਰਕਾਰ ਨੇ ਸੂਬੇ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਦੇਖ-ਰੇਖ ਤੇ ਸੇਵਾ ਸੰਭਾਲ ਲਈ ਜੋ 38 ਮੈਂਬਰੀ ਐਡਹਾਕ ਕਮੇਟੀ ਬਣਾਈ ਹੈ, ਉਹ ਅਜੇ ਅਧੂਰੀ ਲੱਗ ਰਹੀ ਹੈ, ਇਸ ਵਿਚ ਹੋਰ ਤਿੰਨ ਮੈਂਬਰ ਲਏ ਜਾਣ ਦੀ ਸੰਭਾਵਨਾ ਹੈ। ਇਹ ਅਨੁਮਾਨ ਜਗਦੀਸ਼ ਝੀਂਡਾ ਦਾ ਹੈ। ਇਸ ਤੋਂ ਪਿੱਛੋਂ ਨਵੀਂ ਬਣਾਈ ਕਮੇਟੀ ਪ੍ਰਧਾਨ ਤੇ ਦੂਜੇ ਅਹੁਦੇਦਾਰ ਬਣਾਏ ਜਾਣਗੇ। ਉਨ੍ਹਾਂ ਪ੍ਰਗਟਾਵਾ ਕੀਤਾ ਕਿ ਬਲਬੀਰ ਸਿੰਘ ਦਾਦੂਵਾਲ ਨੂੰ ਨਵੀਂ ਐਡਹਾਕ ਕਮੇਟੀ ਵਿਚ ਆਉਣ ’ਤੇ ਕਈ ਸਿੱਖਾਂ ਅਕਾਲ ਤਖ਼ਤ ਦੇ ਜਥੇਦਾਰ ਕੋਲ ਇਤਰਾਜ਼ ਕੀਤਾ। ਇਸ ਦੌਰਾਨ ਪਤਾ ਲੱਗਾ ਹੈ ਕਿ ਪ੍ਰਧਾਨਗੀ ਲਈ ਸ, ਝੀਂਡਾ, ਸ. ਨਕਵੀ ਤੇ ਸ. ਦਾਦੂਵਾਲ ਦਾ ਨਾਂਅ ਚੱਲ ਰਿਹਾ ਹੈ ਕਿ ਇਨ੍ਹਾਂ ’ਵਿਚੋਂ ਹੀ ਕਿਸੇ ਨੂੰ ਪ੍ਰਧਾਨਗੀ ਸੰਭਾਲੀ ਜਾਵੇ। ਸੰਭਾਵਨਾ ਹੈ ਕਿ ਪ੍ਰਧਾਨਗੀ ਲਈ ਮੀਟਿੰਗ ਛੇਤੀ ਹੀ ਬੁਲਾਈ ਜਾਵੇਗੀ।
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਡਹਾਕ ਕਮੇਟੀ ਦਾ ਹੋਇਆ ਗਠਨ

Comment here