ਅਜਬ ਗਜਬਸਿਆਸਤਖਬਰਾਂ

ਹਰਿਆਣਾ ਸਰਕਾਰ ਨੇ ਮੰਦਰਾਂ, ਮਸਜਿਦਾਂ ਤੇ ਗੁਰਦੁਆਰਿਆਂ ਨੂੰ ‘ਅਲਾਰਮ’ ਵਜਾਉਣ ਲਈ ਆਖਿਆ

ਹਰਿਆਣਾ-ਆਗਾਮੀ ਮਾਰਚ ਵਿਚ ਪ੍ਰਸਤਾਵਿਤ ਬੋਰਡ ਪ੍ਰੀਖਿਆਵਾਂ ਦੇ ਮੱਦੇਨਜ਼ਰ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ ਨੂੰ ਸੁਧਾਰਨ ਲਈ ਹਰਿਆਣਾ ਸਰਕਾਰ ਨੇ ਮੰਦਰਾਂ, ਮਸਜਿਦਾਂ ਅਤੇ ਗੁਰਦੁਆਰਿਆਂ ਨੂੰ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਜਲਦੀ ਜਗਾਉਣ ਲਈ ‘ਅਲਾਰਮ’ ਵਜਾਉਣ ਲਈ ਆਖਿਆ ਹੈ।
ਰਾਜ ਦੇ ਸਿੱਖਿਆ ਵਿਭਾਗ ਨੇ ਸਬੰਧਤ ਸਕੂਲ ਅਧਿਕਾਰੀਆਂ ਨੂੰ ਵੀ ਕਿਹਾ ਹੈ ਕਿ ਉਹ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਵੇਰੇ 4:30 ਵਜੇ ਜਗਾਉਣ ਲਈ ਕਹਿਣ, ਤਾਂ ਜੋ ਸਵੇਰ ਦੇ ਸਮੇਂ ਨੂੰ ਬੋਰਡ ਪ੍ਰੀਖਿਆ ਦੀ ਤਿਆਰੀ ਲਈ ਵਰਤਿਆ ਜਾ ਸਕੇ। ਸਾਰੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਭੇਜੇ ਪੱਤਰ ਵਿੱਚ ਵਿਭਾਗ ਨੇ ਜ਼ੋਰ ਦੇ ਕੇ ਕਿਹਾ ਕਿ ਮਾਪਿਆਂ ਅਤੇ ਅਧਿਆਪਕਾਂ ਵੱਲੋਂ ਸਾਂਝੀ ਯੋਜਨਾ ਬਣਾਈ ਜਾਵੇ ਤਾਂ ਜੋ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਕੁਝ ਵਾਧੂ ਘੰਟੇ ਮਿਲ ਸਕਣ।
ਇਸ ਵਿਚ ਕਿਹਾ ਗਿਆ ਹੈ ਕਿ ਅਧਿਆਪਕ ਵਟਸਐਪ ਗਰੁੱਪ ਰਾਹੀਂ ਇਹ ਵੀ ਪੁੱਛਗਿੱਛ ਕਰਨਗੇ ਕਿ ਵਿਦਿਆਰਥੀ ਜਾਗ ਰਹੇ ਹਨ ਅਤੇ ਪੜ੍ਹ ਰਹੇ ਹਨ ਜਾਂ ਨਹੀਂ। ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਮਾਪੇ ਸਹਿਯੋਗ ਨਹੀਂ ਦੇ ਰਹੇ ਤਾਂ ਇਸ ਨੂੰ ਸਕੂਲ ਪ੍ਰਬੰਧਕ ਕਮੇਟੀ ਦੇ ਧਿਆਨ ਵਿੱਚ ਲਿਆਂਦਾ ਜਾਵੇ।

Comment here