ਸਿਆਸਤਖਬਰਾਂਖੇਡ ਖਿਡਾਰੀ

ਹਰਿਆਣਾ ਦੀ ਮਿੱਟੀ ਚ ਪਲ਼ੇ ਖਿਡਾਰੀਆਂ ਤੋਂ ਪੀ ਐੱਮ ਵੀ ਪ੍ਰਭਾਵਿਤ

ਚੰਡੀਗੜ– ਹਰਿਆਣਾ ਦੇ ਖਿਡਾਰੀਆਂ ਦੀ ਹਰ ਮੈਦਾਨ ਵਿੱਚ ਧਾਂਕ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹਰਿਆਣਵੀ ਖਿਡਾਰੀਆਂ ਤੋਂ ਬੇਹਦ ਖੁਸ਼ ਹਨ, ਉਹਨਾਂ ਨੇ ਥਾਮਸ ਕੱਪ ਬੈਡਮਿੰਟਨ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਕੇ ਇਤਿਹਾਸ ਰਚਣ ਵਾਲੀ ਭਾਰਤੀ ਟੀਮ ਦੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਇਹ ਕੋਈ ਛੋਟੀ ਉਪਲੱਬਧੀ ਨਹੀਂ ਹੈ। ਤੁਸੀਂ ਕਰ ਕੇ ਵਿਖਾਇਆ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘‘ਮੈਂ ਦੇਸ਼ ਵਲੋਂ ਪੂਰੀ ਟੀਮ ਨੂੰ ਵਧਾਈ ਦਿੰਦਾ ਹਾਂ। ਇਸ ਦੇ ਨਾਲ ਹੀ ਖੇਡ ਦੇ ਖੇਤਰ ’ਚ ਦੇਸ਼ ਨੂੰ ਅੱਗੇ ਲੈ ਕੇ ਜਾਣ ਲਈ ਵੀ ਪ੍ਰੇਰਿਤ ਕੀਤਾ। ਥਾਮਸ ਕੱਪ ਜੇਤੂ ਖਿਡਾਰੀਆਂ ਨਾਲ ਗੱਲਬਾਤ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਦੀ ਨੌਜਵਾਨ ਖਿਡਾਰਣ ਉੱਨਤੀ ਹੁੱਡਾ ਨਾਲ ਵੀ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਉੱਨਤੀ ਨੂੰ ਸਵਾਲ ਪੁੱਛਿਆ ਕਿ ਹਰਿਆਣਾ ਦੀ ਮਿੱਟੀ ’ਚ ਅਜਿਹਾ ਕੀ ਹੈ ਕਿ ਉੱਥੋਂ ਇਕ ਤੋਂ ਵੱਧ ਕੇ ਇਕ ਖਿਡਾਰੀ ਨਿਕਲ ਰਹੇ ਹਨ? ਇਸ ਸਵਾਲ ਦੇ ਜਵਾਬ ’ਚ ਉੱਨਤੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਦੁੱਧ, ਦਹੀਂ ਦਾ ਖਾਣਾ ਹੈ। ਇਸ ’ਤੇ ਪ੍ਰਧਾਨ ਮੰਤਰੀ ਮੋਦੀ ਨੇ ਉੱਨਤੀ ਦੀ ਤਾਰੀਫ਼ ਕਰਦੇ ਹੋਏ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।  ਪ੍ਰਧਾਨ ਮੰਤਰੀ ਦੇ ਸਾਹਮਣੇ ਉੱਨਤੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਇੱਥੇ ਹਾਂ, ਇਸ ਗੱਲ ਦੀ ਮੈਨੂੰ ਬਹੁਤ ਖੁਸ਼ੀ ਹੈ। ਨੌਜਵਾਨ ਖਿਡਾਰੀ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਮੈਨੂੰ ਇਹ ਚੀਜ਼ ਬਹੁਤ ਪ੍ਰੇਰਿਤ ਕਰਦੀ ਹੈ ਕਿ ਤੁਸੀਂ ਮੈਡਲ ਜਿੱਤਣ ਵਾਲੇ ਅਤੇ ਮੈਡਲ ਨਾ ਜਿੱਤਣ ਵਾਲੇ ਖਿਡਾਰੀਆਂ ਨਾਲ ਭੇਦਭਾਵ ਨਹੀਂ ਕਰਦੇ। ਪ੍ਰਧਾਨ ਮੰਤਰੀ ਨੇ ਖੁਸ਼ ਹੋ ਕੇ ਕਿਹਾ- ਵਾਹ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇੰਨੀ ਛੋਟੀ ਉਮਰ ’ਚ ਇੰਨੇ ਸੀਨੀਅਰ ਲੋਕਾਂ ਦੀ ਟੀਮ ’ਚ ਜਾਣਾ ਟੀਮ ’ਚ ਓਲਪਿੰਕ ਜੇਤੂ ਵੀ ਰਹੇ ਹਨ, ਅਜਿਹੇ ’ਚ ਤੁਹਾਡੇ ਮਨ ਨੂੰ ਕੀ ਲੱਗ ਰਿਹਾ ਸੀ? ਇਸ ’ਤੇ ਉੱਨਤੀ ਨੇ ਕਿਹਾ ਕਿ ਇਸ ਟੂਰਨਾਮੈਂਟ ਨਾਲ ਬਹੁਤ ਤਜ਼ਰਬਾ ਮਿਲਿਆ ਅਤੇ ਮੈਂ ਬਹੁਤ ਕੁਝ ਸਿੱਖਿਆ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਨੂੰ ਅਤੇ ਪੂਰੇ ਦੇਸ਼ ਨੂੰ ਭਰੋਸਾ ਹੈ ਕਿ ਤੁਸੀਂ ਆਪਣੇ ਨਾਂ ਨੂੰ ਜ਼ਰੂਰ ਸਾਰਥਕ ਕਰੋਗੇ। ਇੰਨੀ ਛੋਟੀ ਉਮਰ ’ਚ ਤੁਹਾਨੂੰ ਮੌਕਾ ਮਿਲਿਆ ਹੈ, ਤੁਸੀਂ ਇਸ ਨੂੰ ਸ਼ੁਰੂਆਤ ਸਮਝੋ। ਮੋਦੀ ਨੇ ਕਿਹਾ ਕਿ ਬਹੁਤ ਕੁਝ ਕਰਨਾ ਬਾਕੀ ਹੈ। ਕਦੇ ਵੀ ਮਨ ’ਚ ਜਿੱਤ ਹਾਵੀ ਨਾ ਹੋਣ ਦਿਓ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਫਲਤਾ ਨੂੰ ਪਚਾਉਣਾ ਅਤੇ ਅੱਗੇ ਪਹੁੰਚਾਉਣਾ ਇਹ ਦੋਵੇਂ ਚੀਜ਼ਾਂ ਤੁਹਾਡੇ ਲਈ ਬਹੁਤ ਕੰਮ ਆਵੇਗੀ।

Comment here