ਖਬਰਾਂਖੇਡ ਖਿਡਾਰੀ

ਹਰਮਿਲਨ ਕੌਰ ਨੇ 1500 ਮੀਟਰ ਦੌੜ ‘ਚ 19 ਸਾਲਾ ਰਿਕਾਰਡ ਤੋੜਿਆ

ਚੰਡੀਗੜ੍ਹ-ਪਟਿਆਲਾ ਦੇ ਹਰਮਿਲਨ ਨੇ 1500 ਮੀਟਰ ਦੌੜ ਵਿੱਚ ਰਾਸ਼ਟਰੀ ਰਿਕਾਰਡ ਬਣਾਇਆ। ਹਰਮਿਲਨ ਨੇ 19 ਸਾਲ ਪਹਿਲਾਂ ਸੁਨੀਤਾ ਰਾਣੀ ਦੁਆਰਾ ਸਥਾਪਤ ਕੀਤੇ ਰਿਕਾਰਡ ਨੂੰ ਤੋੜ ਕੇ ਸੁਰਖੀਆਂ ਵਿੱਚ ਆਪਣਾ ਨਾਮ ਬਣਾਇਆ ਸੀ। ਕੁਝ ਦਿਨ ਪਹਿਲਾਂ ਵਾਰੰਗਲ ਵਿੱਚ ਹੋਈ ਰਾਸ਼ਟਰੀ ਓਪਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਹਰਮਿਲਨ ਨੇ 800 ਅਤੇ 1500 ਮੀਟਰ ਵਿੱਚ ਸੋਨ ਤਮਗਾ ਜਿੱਤਿਆ ਸੀ। ਪਰ 1500 ਮੀਟਰ ਵਿੱਚ ਹਰਮਿਲਨ ਨੇ ਅਦਭੁਤ ਦੌੜ ਲਗਾਉਂਦੇ ਹੋਏ ਇੱਕ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ। ਹਰਮਿਲਨ ਨੇ 1500 ਮੀਟਰ ਵਿੱਚ 4 ਮਿੰਟ 5.39 ਸਕਿੰਟ ਵਿੱਚ ਰਿਕਾਰਡ ਕਾਇਮ ਕੀਤਾ। ਪੰਜਾਬ ਦੀ ਸੁਨੀਤਾ ਰਾਣੀ ਨੇ ਇਹ ਰਿਕਾਰਡ 2002 ਦੀਆਂ ਏਸ਼ਿਆਈ ਖੇਡਾਂ ਵਿੱਚ ਬਣਾਇਆ ਸੀ। ਪਟਿਆਲਾ ਤੋਂ ਹਰਮਿਲਨ ਦੇ ਮਾਪੇ ਵੀ ਅੰਤਰਰਾਸ਼ਟਰੀ ਅਥਲੀਟ ਰਹੇ ਹਨ। ਹਰਮਿਲਨ ਨੇ ਕਿਹਾ ਕਿ ਉਸ ਦਾ ਅਗਲਾ ਨਿਸ਼ਾਨਾ 2022 ਏਸ਼ੀਆਈ ਖੇਡਾਂ ਹਨ।

Comment here