ਸਿਆਸਤਖਬਰਾਂਚਲੰਤ ਮਾਮਲੇ

ਹਰਭਜਨ ਸਿੰਘ ਈਟੀਓ ਦਾ ਅਧਿਆਪਕ ਤੋਂ ਮੰਤਰੀ ਤੱਕ ਦਾ ਸਫ਼ਰ

ਜੰਡਿਆਲਾ ਗੁਰੂਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਜੰਡਿਆਲਾ ਵਿਧਾਨ ਸਭਾ ਹਲਕੇ ਦੇ ਵਿਧਾਇਕ ਹਰਭਜਨ ਸਿੰਘ ਈ.ਟੀ.ਓ. ਵਿਧਾਇਕ ਹਰਭਜਨ ਸਿੰਘ ਪਹਿਲੇ ਗੇੜ ਵਿੱਚ ਕਾਮਯਾਬ ਨਹੀਂ ਹੋਏ ਸਨ ਪਰ ਉਨ੍ਹਾਂ ਦੀ ਹਿੰਮਤ ਅਤੇ ਸਬਰ ਨੇ ਉਨ੍ਹਾਂ ਨੂੰ 2022 ਦੀਆਂ ਚੋਣਾਂ ਜਿੱਤਣ ਵਿੱਚ ਮਦਦ ਕੀਤੀ। ਉਨ੍ਹਾਂ ਦੇ ਇਸ ਸੁਭਾਅ ਨੇ ਹੀ ਉਨ੍ਹਾਂ ਨੂੰ ਅੱਜ ਮੰਤਰੀ ਬਣਾਇਆ ਹੈ। ਜ਼ਿਕਰਯੋਗ ਹੈ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋਇਆ ਕਿ ਸ਼ਹਿਰ ਜੰਡਿਆਲਾ ਗੁਰੂ ਦੇ ਰਹਿਣ ਵਾਲੇ ਹਰਭਜਨ ਸਿੰਘ ਈਟੀਓ ਆਪਣੀ ਮਿਹਨਤ ਸਦਕਾ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਬਣੇ ਅਤੇ ਹੁਣ ਪੰਜਾਬ ਦੇ ਕੈਬਨਿਟ ਮੰਤਰੀ ਬਣ ਗਏ ਹਨ, ਜੋ ਕਿ ਇਤਿਹਾਸ ਵਿਚ ਪਹਿਲਾਂ ਕਦੇ ਵੀ ਜੰਡਿਆਲਾ ਗੁਰੂ ਸ਼ਹਿਰ ਦਾ ਰਹਿਣ ਵਾਲਾ ਕੋਈ ਵਿਅਕਤੀ ਅਜੇ ਤਕ ਵਿਧਾਇਕ ਜਾਂ ਮੰਤਰੀ ਨਹੀਂ ਬਣਿਆ ਅਤੇ ਨਾ ਹੀ ਕਿਸੇ ਪਾਰਟੀ ਨੇ ਸ਼ਹਿਰ ਦੇ ਰਹਿਣ ਵਾਲੇ ਵਸਨੀਕ ਨੂੰ ਕਦੇ ਵਿਧਾਨ ਸਭਾ ਲਈ ਟਿਕਟ ਦਿੱਤੀ ਹੈ। ਹਰਭਜਨ ਸਿੰਘ ਸਾਬਕਾ ਅਧਿਆਪਕ ਸਨ। ਜੰਡਿਆਲਾ ਦੇ ਇੱਕ ਸਰਕਾਰੀ ਸਕੂਲ ਵਿੱਚ ਬੋਲਦਿਆਂ ਵਿਧਾਇਕ ਨੇ ਕਿਹਾ ਸੀ ਕਿ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਅਧਿਆਪਕ ਬਣ ਗਏ ਪਰ ਉਨ੍ਹਾਂ ਵਿੱਚ ਅੱਗੇ ਵਧਣ ਦੀ ਇੱਛਾ ਹੈ। 2012 ਵਿੱਚ, ਉਸਨੇ ਪੀਸੀਐਸ ਦੀ ਪ੍ਰੀਖਿਆ ਦਿੱਤੀ ਅਤੇ ਪਾਸ ਕੀਤੀ। ਉਹ ਆਬਕਾਰੀ ਤੇ ਕਰ ਵਿਭਾਗ ਨੂੰ ਮਿਲੇ। ਇਸ ਵਿਭਾਗ ਵਿੱਚ ਪੰਜ ਸਾਲ ਸੇਵਾ ਕੀਤੀ। 2017 ਵਿੱਚ ਉਹ ਆਮ ਆਦਮੀ ਪਾਰਟੀ ਤੋਂ ਪ੍ਰਭਾਵਿਤ ਹੋ ਕੇ ਸੇਵਾਮੁਕਤ ਹੋ ਗਏ। 2017 ਵਿੱਚ ਉਹ ਜੰਡਿਆਲਾ ਤੋਂ ਵੀ ਚੋਣ ਮੈਦਾਨ ਵਿੱਚ ਉਤਰੇ ਸਨ ਪਰ ਕਾਂਗਰਸ ਦੇ ਡੈਨੀ ਬੰਡਾਲਾ ਤੋਂ ਹਾਰ ਗਏ ਸਨ। ਹਰਭਜਨ ਸਿੰਘ ਨੇ 2017 ਦੀ ਹਾਰ ਤੋਂ ਬਾਅਦ ਵੀ ਹਾਰ ਨਹੀਂ ਮੰਨੀ। ਇਸ ਦੌਰਾਨ ਉਹ ਕਾਨੂੰਨ ਦੀ ਡਿਗਰੀ ਕਰਨ ਲੱਗ ਪਿਆ। 2018-21 ਵਿੱਚ, ਉਸਨੇ ਕਾਨੂੰਨ ਦੀ ਡਿਗਰੀ ਵੀ ਪ੍ਰਾਪਤ ਕੀਤੀ ਪਰ ਰਾਜਨੀਤੀ ਨਹੀਂ ਛੱਡੀ। ਉਨ੍ਹਾਂ ਨੇ 2022 ਦਾ ਟੀਚਾ ਮਿਥਿਆ ਸੀ।ਪੰਜ ਸਾਲ ਤੱਕ ਉਨ੍ਹਾਂ ਨੇ ਲੋਕਾਂ ਨਾਲ ਰਾਬਤਾ ਰੱਖਿਆ ਅਤੇ ਸੰਪਰਕ ਵਧਾਇਆ। ਉਸ ਨੇ 2022 ਵਿੱਚ ਇਸ ਦਾ ਫਾਇਦਾ ਉਠਾਇਆ ਅਤੇ ਡੈਨੀ ਬੰਡਾਲਾ ਨੂੰ 25,000 ਤੋਂ ਵੱਧ ਵੋਟਾਂ ਨਾਲ ਹਰਾਇਆ। ਪਾਰਟੀ ਹਾਈ ਕਮਾਂਡ ਨੇ ਵਧੀਆ ਕਾਰਗੁਜ਼ਾਰੀ ਨੂੰ ਵੇਖਦਿਆਂ ਉਨ੍ਹਾਂ ਨੂੰ ਮੰਤਰੀ ਮੰਡਲ ਵਿਚ ਕੈਬਨਿਟ ਮੰਤਰੀ ਬਣਾ ਦਿੱਤਾ। ਹਲਕਾ ਜੰਡਿਆਲਾ ਗੁਰੂ ਦੇ ਇਤਿਹਾਸ ਵਿਚ ਪਹਿਲੀ ਵਾਰ ਸ਼ਹਿਰ ਦੇ ਵਸਨੀਕ ਹਰਭਜਨ ਸਿੰਘ ਈਟੀਓ ਮੰਤਰੀ ਬਣ ਕੇ ਆਉਣਗੇ ਅਤੇ ਸ਼ਹਿਰ ਵਾਸੀ ਇਸ ਗੱਲ ’ਤੇ ਮਾਣ ਮਹਿਸੂਸ ਕਰ ਰਹੇ ਹਨ। ਹਰਭਜਨ ਦੇ ਕੈਬਨਿਟ ਮੰਤਰੀ ਪੰਜਾਬ ਬਣਨ ਕਾਰਨ ਸ਼ਹਿਰ ਵਾਸੀ ਕਾਫੀ ਖੁਸ਼ ਹਨ ਤੇ ਵੱਡੀਆਂ ਆਸਾਂ ਲਗਾ ਰਹੇ ਸਨ।

ਮੰਤਰੀ ਹਰਭਜਨ ਸਿੰਘ ਈਟੀਓ ਤੋਂ ਵੱਡੀਆਂ ਮੰਗਾਂ

– ਸ਼ਹਿਰ ਜੰਡਿਆਲਾ ਗੁਰੂ ’ਚ ਅਤੇ ਆਲ਼ੇ-ਦੁਆਲ਼ੇ ਦੇ ਪਿੰਡਾਂ ਵਿਚ ਨਸ਼ੇ ਨੂੰ ਰੋਕਣਾ।

– ਸ਼ਹਿਰ ਵਿਚ ਵੱਡਾ ਹਸਪਤਾਲ ਨਾ ਹੋਣਾ ਤੇ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ-ਖਸੁੱਟ ਨੂੰ ਬੰਦ ਕਰਵਾਉਣਾ।

– ਟ੍ਰੈਫਿਕ ਸਮੱਸਿਆ, ਪ੍ਰਾਈਵੇਟ ਸਕੂਲਾਂ ਦੀ ਲੁੱਟ-ਖਸੁੱਟ ਨੂੰ ਬੰਦ ਕਰਵਾਉਣਾ।

– ਸ਼ਹਿਰ ਵਿਚ ਸੀਵੇਰਜ ਨਾ ਹੋਣਾ।

Comment here