ਅੰਮ੍ਰਿਤਸਰ – ਰੇਤ ਮਾਈਨਿੰਗ ਮਾਮਲੇ ਚ ਫਸੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਦੀ ਅੱਜ ਜੇਲ੍ਹ ’ਚ ਅਚਾਨਕ ਸਿਹਤ ਖ਼ਰਾਬ ਹੋ ਗਈ, ਜਿਸ ਮਗਰੋਂ ਉਸ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਨਾਨਕ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ। ਇਸ ਮੌਕੇ ਭਾਰੀ ਗਿਣਤੀ ’ਚ ਪੁਲਸ ਫੋਰਸ ਤਾਇਨਾਤ ਕੀਤੀ ਗਈ। ਸੂਤਰਾਂ ਅਨੁਸਾਰ ਕਰੋੜਾਂ ਰੁਪਏ ਦੀ ਬਰਾਮਦਗੀ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਭੁਪਿੰਦਰ ਸਿੰਘ ਹਨੀ ਨੂੰ ਈ.ਡੀ. ਵੱਲੋਂ ਰਿਮਾਂਡ ਤੋਂ ਲੈਣ ਤੋਂ ਬਾਅਦ ਕਪੂਰਥਲਾ ਜੇਲ੍ਹ ਵਿੱਚ ਪਹਿਲਾਂ ਭੇਜਿਆ ਗਿਆ ਸੀ। ਦਿਲ ਵਿੱਚ ਅਚਾਨਕ ਦਰਦ ਮਹਿਸੂਸ ਹੋਣ ਕਰਕੇ ਹਨੀ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਭੇਜਿਆ ਗਿਆ, ਜਿਥੇ ਉਸ ਦੇ ਟੈਸਟ ਲਏ ਜਾ ਰਹੇ ਹਨ। ਦੂਜੇ ਪਾਸੇ ਡਾਕਟਰਾਂ ਨੇ ਟੈਸਟ ਕਰਨ ਤੋਂ ਬਾਅਦ ਦੱਸਿਆ ਕਿ ਹਨੀ ਦੀ ਸਿਹਤ ਹੁਣ ਠੀਕ ਹੈ। ਪਰ ਕੁਝ ਸੂਤਰ ਉਸ ਦੀ ਹਾਲਤ ਗੰਭੀਰ ਦੱਸ ਰਹੇ ਹਨ।
ਹਨੀ ਦੀ ਛਾਤੀ ਚ ਦਰਦ, ਜੇਲ ਤੋਂ ਹਸਪਤਾਲ ਸ਼ਿਫਟ

Comment here