ਸਿਆਸਤਖਬਰਾਂਚਲੰਤ ਮਾਮਲੇ

ਹਨੀਪ੍ਰੀਤ ਦੇ ਇੰਸਟਾਗ੍ਰਾਮ ‘ਤੇ 1 ਮਿਲੀਅਨ ਤੋਂ ਟੱਪੇ ਫਾਲੋਅਰ

ਸਿਰਸਾ-ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਇੰਸਾ ਦੇ ਰੂਹਾਨੀ ਦੀਦੀ ਬਣਨ ਤੋਂ ਬਾਅਦ ਹੁਣ ਇੰਸਟਾਗ੍ਰਾਮ ‘ਤੇ 1 ਮਿਲੀਅਨ ਫਾਲੋਅਰ ਹੋ ਗਏ ਹਨ। ਹਨਪ੍ਰੀਤ ਨੇ ਇਸ ਦੀ ਖੁਸ਼ੀ ਰਾਮ ਰਹੀਮ ਨਾਲ ਕੇਕ ਕੱਟ ਕੇ ਮਨਾਈ। ਹੁਣ ਹਨੀਪ੍ਰੀਤ ਦੇ ਇੰਸਟਾਗ੍ਰਾਮ ਉਪਰ 1 ਮਿਲੀਅਨ ਫਾਲੋਅਰ ਹੋਣ ‘ਤੇ ਵੀ ਕੇਕ ਕੱਟਿਆ ਗਿਆ ਹੈ। ਹਨਪ੍ਰੀਤ ਨੇ ਰਾਮ ਰਹੀਮ ਨਾਲ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਡੇਰਾ ਮੁਖੀ ਹੱਥ ਫੜ ਕੇ ਹਨੀਪ੍ਰੀਤ ਨੂੰ ਕੇਕ ਕਟਵਾ ਰਿਹਾ ਹੈ ਅਤੇ ਫਿਰ ਕੇਕ ਖੁਆ ਕੇ ਆਸ਼ੀਰਵਾਦ ਦਿੱਤਾ। ਹਨਪ੍ਰੀਤ ਨੇ ਵੀਡੀਓ ਰਾਹੀਂ ਫਾਲੋਅਰਜ਼ ਦਾ ਵੀ ਇਸ ਮੁਕਾਮ ‘ਤੇ ਪਹੁੰਚਾਉਣ ਅਤੇ ਸਾਥ ਦੇਣ ਲਈ ਧੰਨਵਾਦ ਕੀਤਾ ਹੈ। ਦੱਸ ਦੇਈਏ ਕਿ ਸਾਧਵੀ ਯੋਨ ਸੋਸ਼ਣ ਮਾਮਲੇ ਵਿੱਚ ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ 40 ਦਿਨ ਦੀ ਪੈਰੋਲ ਉਪਰ ਬਾਹਰ ਆਇਆ ਹੋਇਆ ਹੈ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਰਾਮ ਰਹੀਮ ਨੇ ਵੀ ਕੇਕ ਕੱਟ ਕੇ ਖੁਸ਼ੀ ਮਨਾਈ ਸੀ।

Comment here