ਕੁਏਟਾ–ਪਾਕਿਸਤਾਨ ਵਿੱਚ ਸਥਿਤ ਬਲੋਚਿਸਤਾਨ, ਉੱਤੇ ਬਲੋਚ ਬਾਗੀਆਂ ਵਲੋਂ ਹਮਲਾ ਕਰਨ ਦੀ ਸੂਚਨਾ ਸਾਹਮਣੇ ਆਈ ਹੈ। ਬੀਤੀ 25 ਜਨਵਰੀ ਨੂੰ ਸੂਬੇ ਦੇ ਕੇਚ ਜ਼ਿਲ੍ਹੇ ’ਚ ਬਲੋਚ ਬਾਗੀਆਂ ਇਕ ਫ਼ੌਜੀ ਚੌਕੀ ’ਤੇ ਹਮਲਾ ਕੀਤਾ, ਜਿਸ ’ਚ 17 ਪਾਕਿਸਤਾਨੀ ਫ਼ੌਜੀ ਮਾਰੇ ਗਏ ਸੀ। ਇਸ ਹਮਲੇ ਵਿੱਚ 7 ਫੌਜੀਆਂ ਦੀ ਮੌਤ ਹੋਈ ਅਤੇ ਫੌ਼ਜ ਵਲੋਂ 13 ਬਾਗੀਆਂ ਨੂੰ ਖ਼ਤਮ ਕਰ ਦਿੱਤਾ ਗਿਆ।ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਟਵੀਟ ਕਰਕੇ ਫ਼ੌਜੀ ਬਲਾਂ ਨੂੰ ਅੱਤਵਾਦੀ ਹਮਲਿਆਂ ਨੂੰ ਨਾਕਾਮ ਕਰਨ ਲਈ ਵਧਾਈ ਦਿੱਤੀ।
ਇਕ ਵੀਡੀਓ ’ਚ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੇ ਕਿਹਾ ਕਿ ਸਾਡੇ ਹਥਿਆਰਬੰਦ ਬਲਾਂ ਨੇ ਵੱਡੇ ਹਮਲਿਆਂ ਨੂੰ ਨਾਕਾਮਯਾਮ ਕਰ ਦਿੱਤਾ। ਇਸ ਪਾਬੰਦੀਸ਼ੁਦਾ ਸਮੂਹ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਆਤਮਘਾਤੀ ਹਮਲਾਵਰਾਂ ਨੇ ਫ਼ੌਜੀ ਟਿਕਾਣਿਆਂ ਦੇ ਦਾਖ਼ਲਿਆਂ ’ਤੇ ਧਮਾਕਾਖੇਜ਼ ਸਮੱਗਰੀ ਲੱਦੇ ਵਾਹਨਾਂ ਨਾਲ ਧਮਾਕੇ ਦੇ ਦੌਰਾਨ 50 ਤੋਂ ਵੱਧ ਫ਼ੌਜੀ ਮਾਰੇ ਗਏ। ਬਲੋਚਿਸਤਾਨ ’ਇੱਕ ਸ਼ਾਂਤ ਇਲਾਕਾ ਹੈ ਇੱਥੇ ਹਿੰਸਾ ਦੀ ਇਹ ਨਵੀਂ ਘਟਨਾ ਹੈ। ਇਸ ਖੇਤਰ ’ਚ ਚੀਨ ਵੱਡੇ ਪੱਧਰ ’ਤੇ ਨਿਵੇਸ਼ ਕਰ ਰਿਹਾ ਹੈ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਚੀਨ ਦੌਰੇ ਤੋਂ ਪਹਿਲਾਂ ਇਹ ਹਮਲਾ ਕੀਤਾ ਗਿਆ ਹੈ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਇਮਰਾਨ ਬੀਜਿੰਗ ’ਚ ਵਿੰਟਰ ਓਲੰਪਿਕ ਦੇ ਉਦਘਾਟਨ ਸਮਾਗਮ ’ਚ ਹਿੱਸਾ ਲੈਣ ਤੋਂ ਬਾਅਦ ਤੇ ਹੋਰ ਨੇਤਾਵਾਂ ਨਾਲ ਮੁਲਾਕਾਤ ਕਰਾਂਗੇ। ਬਲੋਚਿਸਚਾਨ ’ਚ ਬਲੋਚ ਬਾਗ਼ੀ ਵੱਖਰੇ ਦੇਸ਼ ਦੀ ਮੰਗ ਬਾਰੇ ਲੰਬੇ ਸਮੇਂ ਤੋਂ ਕਰ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਪਾਕਿਸਤਾਨੀ ਸਰਕਾਰ ਗੈਸ ਤੇ ਖਣਿਜ ਭਰਪੂਰ ਬਲੋਚਿਸਤਾਨ ਨੂੰ ਆਪਣੀ ਮਰਜ਼ੀ ਮੁਤਾਬਿਕ ਵਰਤ ਰਹੇ ਹਨ।
Comment here