ਸਿਆਸਤਖਬਰਾਂਦੁਨੀਆ

ਸੱਤਾਧਾਰੀਆਂ ਦੇ ਤਾਂ ਮੈਂ ਨੰਬਰ ਬਲੌਕ ਕਰ’ਤੇ-ਇਮਰਾਨ

ਇਸਲਾਮਾਬਾਦ-ਸੱਤਾ ਤੋਂ ਬਾਹਰ ਕੀਤੇ ਗਏ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਹਾਸੋਹੀਣੀਆਂ ਗੱਲਾਂ ਕਰਨੋਂ ਨਹੀਂ ਟਲ ਰਹੇ, ਪਹਿਲਾਂ ਉਹਨਾਂ ਨੇ ਗਧੇ ਦਾ ਜ਼ਿਕਰ ਕੀਤਾ ਸੀ ਹੁਣ ਬਚਕਾਨਾ ਗੱਲ ਕਰਦਿਆਂ ਕਿਹਾ ਹੈ ਕਿ ਸੱਤਾ ਵਿਚ ਮੌਜੂਦ ਲੋਕ ਉਨ੍ਹਾਂ ਨੂੰ ਫੋਨ ਕਰ ਰਹੇ ਹਨ ਪਰ ਉਨ੍ਹਾਂ ਨੇ ਉਨ੍ਹਾਂ ਦੇ ਨੰਬਰ ‘ਬਲਾਕ’ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਉਹ ਆਮ ਚੋਣਾਂ ਦਾ ਐਲਾਨ ਹੋਣ ਤੱਕ ਉਨ੍ਹਾਂ ਨਾਲ ਗੱਲ ਨਹੀਂ ਕਰਨਾ ਚਾਹੁੰਦੇ ਹਨ। ਇਮਰਾਨ ਨੇ ਤਿੱਖੀ ਟਿੱਪਣੀ ਕਰਦੇ ਹੋਏ ਕਿਹਾ ਕਿ ‘ਇਨ੍ਹਾਂ ਅਪਰਾਧੀਆਂ ਨੂੰ ਸੱਤਾ ਵਿਚ ਰਹਿਣ ਦੇਣ ਦੀ ਤੁਲਨਾ ਵਿਚ ਪਾਕਿਸਤਾਨ ‘ਤੇ ਪ੍ਰਮਾਣੂ ਬੰਬ ਸੁੱਟਣਾ ਜ਼ਿਆਦਾ ਬਿਹਤਰ ਹੈ।’ ਖਾਨ ਨੇ ਲੋਕਾਂ ਨੂੰ ਇਸਲਾਮਾਬਾਦ ਲਈ ‘ਇਤਿਹਾਸਕ ਮਾਰਚ’ ਕਰਨ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ‘ਜਦੋਂ ਲੋਕ ਸੜਕਾਂ ‘ਤੇ ਉਤਰਨਗੇ ਤਾਂ ਕਈ ਵਿਕਲਪ ਖੁੱਲ੍ਹ ਜਾਣਗੇ।’

Comment here