ਸਿਆਸਤਖਬਰਾਂ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਦੀ ਬਣਤਰ ਨਾਲ ਹੋ ਰਹੀ ਹੈ ਛੇੜਛਾੜ

ਅੰਮਿ੍ਤਸਰ-ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੀਤੇ ਕੁਝ ਦਿਨਾਂ ਪਹਿਲਾਂ ਹੋਈ ਬੇਅਦਬੀ ਦੀ ਘਟਨਾ ਤੋਂ ਬਾਅਦ ਇਮਾਰਤ ਦੇ ਨਾਲ ਵੀ ਪ੍ਰਬੰਧਕਾਂ ਵੱਲੋਂ ਛੇੜਛਾੜ ਸਾਹਮਣੇ ਆ ਰਹੀ ਹੈ। ਦਰਅਸਲ ਪ੍ਰਬੰਧਕਾਂ ਵੱਲੋਂ ਸ਼ਰਾਰਤੀ ਅਨਸਰਾਂ ਨੂੰ ਰੋਕਣ ਲਈ ਜੰਗਲੇ ਲਗਾਏ ਜਾ ਰਹੇ ਹਨ। ਗੁਰੂ ਸਾਹਿਬ ਵੱਲੋਂ ਜਦੋਂ ਸੱਚਖੰਡ ਦੀ ਇਮਾਰਤ ਤਿਆਰ ਕਰਵਾਈ ਗਈ, ਉਦੋਂ ਇੱਥੇ ਹੋਣ ਵਾਲੇ ਕੀਰਤਨ ਦੀ ਧੁਨੀ ਦੇ ਫੈਲਾਅ ਨੂੰ ਧਿਆਨ ‘ਚ ਰੱਖਦਿਆਂ ਬੂਹੇ, ਬਾਰੀਆਂ, ਪਿੱਲਰਾਂ ਆਦਿ ਦੇ ਨਿਰਮਾਣ ਤੇ ਆਕਾਰ ਦਾ ਵਿਸ਼ੇਸ਼ ਤੌਰ ‘ਤੇ ਧਿਆਨ ਰੱਖਿਆ ਗਿਆ ਸੀ। ਜਿਥੋਂ ਗੁਰਬਾਣੀ ਦੀਆਂ ਧੁਨੀਆਂ ਪਾਸ ਹੁੰਦੀਆਂ ਸਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਉੱਪਰਲੀ ਮੰਜ਼ਿਲ ਦੀਆਂ ਇਨ੍ਹਾਂ ਮੁੱਖ ਬਾਰੀਆਂ ਨੂੰ ਵੀ ਸ਼ੀਸ਼ਿਆਂ ਨਾਲ ਬੰਦ ਕਰ ਦਿੱਤਾ ਗਿਆ ਹੈ। ਬਾਰੀਆਂ ਬੰਦ ਕਰਨ ਨਾਲ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਣ ਵਾਲੇ ਕੀਰਤਨ ਦੀ ਧੁਨੀ ਨੂੰ ਰੋਕ ਦਿੱਤਾ ਗਿਆ, ਉੱਥੇ ਹੀ ਸੰਗਤਾਂ ਨੂੰ ਸੁਣਨ ‘ਚ ਕੀਰਤਨ ਦੇ ਆਨੰਦ ‘ਚ ਵੀ ਖ਼ਲਲ ਪੈ ਰਿਹਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬਣਾਈ ਗਈ ਇਸ ਅਲੌਕਿਕ ਨਜ਼ਾਰੇ ਵਾਲੀ ਇਮਾਰਤ ਨੂੰ ਵੀ ਗੁਰਬਾਣੀ ‘ਚ ਵੀ ਜ਼ਿਕਰ ਕਰਦਿਆਂ ਇਹੋ ਜਿਹੀ ਇਮਾਰਤ ਕਿਤੇ ਹੋਰ ਨਾ ਹੋਣ ਬਾਰੇ ਦਰਜ ਕੀਤਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਕਰਨ ਵਾਲੇ ਰਾਗੀਆਂ ਲਈ ਕਿਸੇ ਵੀ ਸਾਊਂਡ ਸਿਸਟਮ ਦੀ ਵਰਤੋਂ ਤੋਂ ਪਹਿਲਾਂ ਵੀ ਕੀਰਤਨ ਦਾ ਆਨੰਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਤੇ ਬਾਹਰ ਸਰੋਵਰ ਦੇ ਕਿਨਾਰੇ ਪਰਿਕਰਮਾ ‘ਚ ਵੀ ਸੰਗਤਾਂ ਇਕਾਗਰ ਚਿੱਤ ਹੋ ਕੇ ਮਾਣਦੀਆਂ ਸਨ। ਜਿਸ ਤੋਂ ਬਾਅਦ ਭਾਵੇਂ ਸਮੇਂ ਦੇ ਬਦਲਾਅ ਨੂੰ ਦੇਖਦਿਆਂ ਸਾਊਂਡ ਸਿਸਟਮ ਲਗਾ ਕੇ ਵੱਖ-ਵੱਖ ਇਮਾਰਤਾਂ ‘ਚ ਵੀ ਕੀਰਤਨ ਦੀ ਆਵਾਜ਼ ਨੂੰ ਸੰਗਤ ਤੱਕ ਪਹੁੰਚਾਇਆ ਗਿਆ, ਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨਾਲ ਛੇੜ-ਛਾੜ ਨਹੀਂ ਕੀਤੀ ਗਈ। ਗੁਰੂ ਸਾਹਿਬ ਵੱਲੋਂ ਤਿਆਰ ਕੀਤੀ। ਪ੍ਰਬੰਧਕਾਂ ਵੱਲੋਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਜਿੱਥੇ ਵੱਖ-ਵੱਖ ਥਾਵਾਂ ‘ਤੇ ਸ਼ਰਾਰਤੀ ਅਨਸਰਾਂ ਨੂੰ ਰੋਕਣ ਲਈ ਜੰਗਲੇ ਲਗਾਏ ਗਏ ਹਨ, ਉੱਥੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਉੱਪਰਲੀ ਮੰਜ਼ਿਲ ਦੀਆਂ ਅੰਦਰਲੀਆਂ ਦਰਸ਼ਨ ਕਰਨ ਵਾਲੀਆਂ ਬਾਰੀਆਂ ਨੂੰ ਵੀ ਸ਼ੀਸ਼ੇ ਲਾ ਕੇ ਬੰਦ ਕਰ ਦਿੱਤਾ ਗਿਆ ਹੈ ਜਿਸ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਨਹਦ ਨਾਦ ਕੀਰਤਨ ਦੀ ਧੁਨੀ ‘ਚ ਖ਼ਲਲ ਪੈ ਰਿਹਾ ਹੈ ਅਤੇ ਜਿਹੜਾ ਆਨੰਦ ਪਹਿਲਾਂ ਸੰਗਤਾਂ ਨੂੰ ਕੀਰਤਨ ‘ਚ ਆਉਂਦਾ ਸੀ, ਉਹ ਹੁਣ ਨਹੀਂ ਮਿਲ ਰਿਹਾ। ਇਸ ਨੂੰ ਧਿਆਨ ‘ਚ ਰੱਖਦੇ ਹੋਏ ਹੁਣ ਤੱਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨਾਲ ਕੋਈ ਛੇੜ-ਛਾੜ ਨਹੀਂ ਕੀਤੀ ਗਈ ਸੀ।

Comment here