ਅਪਰਾਧਸਿਆਸਤਖਬਰਾਂ

ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਲੰਡਨ-ਬਰਤਾਨੀਆ ਦੀ ਪਹਿਲੀ ਬੀਬੀ ਸਿੱਖ ਸੰਸਦ ਮੈਂਬਰ ਅਤੇ ਸ਼ੈਡੋ ਅੰਤਰਰਾਸ਼ਟਰੀ ਵਿਕਾਸ ਮੰਤਰੀ ਪ੍ਰੀਤ ਕੌਰ ਗਿੱਲ ਨੂੰ ਜਾਨੋ ਮਾਰਨ ਦੀ ਧਮਕੀ ਮਿਲੀ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮਜ਼ਬੂਰ ਹੋ ਕੇ ਪੁਲਿਸ ਨੂੰ ਬਲਾਉਣਾ ਪਿਆ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਲਗਾਈਆਂ ਜਾਂਦੀਆਂ ਸਰਜਰੀ ਮੀਟਿੰਗਾਂ ਵਿਚ ਸੁਰੱਖਿਆ ਗਾਰਦ ਰੱਖਣ ਲਈ ਮਜ਼ਬੂਰ ਹੋਣਾ ਪਿਆ ਹੈ। ਪ੍ਰੀਤ ਕੌਰ ਗਿੱਲ ਨੇ ਕਿਹਾ ਹੈ ਕਿ ਉਸ ਨੂੰ ਈਮੇਲ ਰਾਹੀਂ ਧਮਕੀ ਮਿਲੀ ਜਿਸ ’ਤੇ ਲਿਖਿਆ ਸੀ ‘ਵਾਚ ਯੂਅਰ ਬੈਕ’ ਆਪਣੇ ਪਿੱਛੇ ਵੇਖੋ। ਬਰਮਿੰਘਮ ਦੇ ਐਜਬਾਸਟਨ ਤੋਂ ਲੇਬਰ ਐਮ.ਪੀ. ਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਇਹ ਇਕ ਚਿੰਤਾਜਨਕ ਹੈ ਕਿਉਂਕਿ ਉਹ ਹਰ ਸਮੇਂ ਆਪਣੀਆਂ ਬੇਟੀਆਂ ਨਾਲ ਹਲਕੇ ਵਿਚ ਵਿਚਰਦੀ ਅਤੇ ਉੱਥੇ ਹੀ ਆਪਣੇ ਪਰਿਵਾਰ ਨਾਲ ਰਹਿੰਦੀ ਹੈ।
ਪ੍ਰੀਤ ਨੇ ਕਿਹਾ ਕਿ ਇਕ ਔਰਤ ਹੋਣ ਦੇ ਨਾਤੇ ਜਦੋਂ ਤੁਸੀਂ ਖੁਦ ਨੂੰ ਅੱਗੇ ਰੱਖਦੇ ਹੋ, ਬੇਇਨਸਾਫੀ ਨੂੰ ਹੱਲ ਕਰਨਾ ਚਾਹੁੰਦੇ ਹੋ, ਆਪਣੇ ਹਲਕੇ ਦੇ ਲੋਕਾਂ ਦੇ ਮੁੱਦਿਆਂ ਨੂੰ ਉਠਾਉਂਦੇ ਹੋ, ਤਾਂ ਤੁਹਾਨੂੰ ਅਜਿਹੇ ਲੋਕਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਈਮੇਲ ਭੇਜਣ ਵਾਲੇ ਵਿਅਕਤੀ ਨੇ ਆਪਣੇ ਅਸਲੀ ਈਮੇਲ ਪਤੇ ਦੀ ਵਰਤੋਂ ਕੀਤੀ। ਪ੍ਰੀਤ ਕੌਰ ਗਿੱਲ ਨੇ ਇੱਕ ਔਰਤ ਹੋਣ ਦੇ ਨਾਤੇ ਉਨ੍ਹਾਂ ਮੁਸ਼ਕਿਲਾਂ ਦਾ ਵੀ ਜ਼ਿਕਰ ਕੀਤਾ, ਜੋ ਉਸ ਨੂੰ ਬਤੌਰ ਸੰਸਦ ਅਤੇ ਇਸ ਤੋਂ ਪਹਿਲਾਂ ਬਤੌਰ ਕੌਂਸਲਰ ਸਾਹਮਣਾ ਕਰਨਾ ਪਿਆ। ਉਨ੍ਹਾਂ ਨਸਲਵਾਦ ਅਤੇ ਲਿੰਗ ਵਿਤਕਰੇ ਹੋਣ ਦੀ ਵੀ ਗੱਲ ਕਹੀ ਹੈ।

Comment here