ਅਪਰਾਧਸਿਆਸਤਖਬਰਾਂਦੁਨੀਆ

ਸੰਯੁਕਤ ਰਾਸ਼ਟਰ ਬੰਗਲਾਦੇਸ਼ ’ਚ ਘੱਟਗਿਣਤੀਆਂ ਦੀ ਰਾਖੀ ਲਈ ਭੇਜੇ ਸ਼ਾਂਤੀ ਸੈਨਾ-ਵੀਐੱਚਪੀ

ਨਵੀਂ ਦਿੱਲੀ-ਵਿਸ਼ਵ ਹਿੰਦੂ ਪ੍ਰੀਸ਼ਦ (ਵੀਐੱਚਪੀ) ਨੇ ਸੰਯੁਕਤ ਰਾਸ਼ਟਰ (ਯੂਐੱਨ) ਨੂੰ ਬੰਗਲਾਦੇਸ਼ ’ਚ ਹਿੰਦੂਆਂ ਦੇ ਨਾਲ ਹੀ ਮੰਦਰਾਂ ਤੇ ਪੂਜਾ ਪੰਡਾਲਾਂ ਨੂੰ ਨਿਸ਼ਾਨਾ ਬਣਾਏ ਜਾਣ ਤੇ ਦਖਲ ਦੇਣ ਦੀ ਮੰਗ ਕੀਤੀ ਹੈ। ਦਿੱਲੀ ਦੇ ਕਾਂਸਟੀਚਿਊਸ਼ਨ ਕਲੱਬ ’ਚ ਪ੍ਰੀਸ਼ਦ ਦੇ ਕੇਂਦਰੀ ਜੁਆਇੰਟ ਸੈਕਟਰੀ ਡਾ. ਸੁਰਿੰਦਰ ਜੈਨ ਨੇ ਕਿਹਾ ਕਿ ਉੱਥੇ ਘੱਟ-ਗਿਣਤੀਆਂ ’ਤੇ ਹਮਲਿਆਂ ਨੂੰ ਰੋਕਣ ਲਈ ਯੂਐੱਨ ਨੂੰ ਤਤਕਾਲ ਸ਼ਾਂਤੀ ਸੈਨਾ ਭੇਜਣੀ ਚਾਹੀਦੀ ਹੈ। ਡਾ. ਸੁਰਿੰਦਰ ਜੈਨ ਨੇ ਉੱਥੇ ਹਾਲਾਤ ਦੀ ਤੁਲਨਾ ਨਾਜ਼ੀਆਂ ਨਾਲ ਕਰਦੇ ਹੋਏ ਕਿਹਾ ਕਿ ਬੰਗਲਾਦੇਸ਼ ’ਚ ਅਫਗਾਨਿਸਤਾਨ ਤੇ ਪਾਕਿਸਤਾਨ ਵਾਂਗ ਸ਼ੁਰੂ ਤੋਂ ਹਿੰਦੂਆਂ ’ਤੇ ਅੱਤਿਆਚਾਰ ਹੁੰਦੇ ਰਹੇ ਹਨ, ਪਰ ਮੌਜੂਦਾ ਘਟਨਾਕ੍ਰਮ ਪਹਿਲਾਂ ਤੋਂ ਜ਼ਿਆਦਾ ਖਤਰਨਾਕ ਹੈ। ਪਿਛਲੇ 10 ਦਿਨਾਂ ’ਚ ਹੀ 150 ਤੋਂ ਜ਼ਿਆਦਾ ਮਾਂ ਦੁਰਗਾ ਦੇ ਪੂਜਾ ਪੰਡਾਲ ਤਬਾਹ ਕਰ ਦਿੱਤੇ ਗਏ ਤੇ 362 ਤੋਂ ਜ਼ਿਆਦਾ ਮੂਰਤੀਆਂ ਤੋੜ ਦਿੱਤੀਆਂ ਗਈਆਂ। ਇਸੇ ਤਰ੍ਹਾਂ ਹਜ਼ਾਰਾਂ ਹਿੰਦੂਆਂ ਦੇ ਘਰਾਂ ਤੇ ਦੁਕਾਨਾਂ ’ਤੇ ਹਮਲਾ ਕਰ ਕੇ ਲੁੱਟਿਆ ਗਿਆ ਹੈ। ਇਸਲਾਮਿਕ ਕੱਟੜਪੰਥੀਆਂ ਦੇ ਇਨ੍ਹਾਂ ਹਮਲਿਆਂ ’ਚ ਹਾਲੇ ਤਕ ਇਕ ਹਜ਼ਾਰ ਤੋਂ ਜ਼ਿਆਦਾ ਹਿੰਦੂ ਜ਼ਖਮੀ ਹੋਏ ਹਨ ਤੇ 10 ਤੋਂ ਜ਼ਿਆਦਾ ਹਿੰਦੂਆਂ ਦੇ ਮਾਰੇ ਜਾਮ ਦੀ ਖਬਰ ਮਿਲੀ ਹੈ। ਇਸੇ ਤਰ੍ਹਾਂ ਹਿੰਦੂ ਔਰਤਾਂ ਨਾਲ ਸਮੂਹਿਕ ਜਬਰ ਜਨਾਹ ਹੋ ਰਹੇ ਹਨ। ਅਜਿਹੇ ਇਕ ਮਾਮਲੇ ’ਚ ਇਕ ਦਸ ਸਾਲਾਂ ਦੀ ਮਾਸੂਮ ਬੱਚੀ ਨੇ ਦਮ ਤੋੜ ਦਿੱਤਾ।
ਇਸਦੇ ਨਾਲ ਹੀ ਉਨ੍ਹਾਂ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਸਲਾਹ ਦਿੱਤੀ ਕਿ ਜੇਕਰ ਇਸਲਾਮਿਕ ਕੱਟੜਪੰਥੀਆਂ ’ਤੇ ਠੋਸ ਕਾਰਵਾਈ ਦੇ ਮਾਮਲੇ ’ਚ ਉਨ੍ਹਾਂ ਨੂੰ 1971 ਵਰਗੀ ਲੋੜ ਲੱਗੇ ਤਾਂ ਭਾਰਤ ਸਰਕਾਰ ਦੀ ਸਹਾਇਤਾ ਲੈਣ। ਗੁਆਂਢੀ ਮੁਲਕ ’ਚ ਹਿੰਦੂਆਂ ’ਤੇ ਹਮਲਿਆਂ ਤੋਂ ਚਿੰਤਤ ਵੀਐੱਚਪੀ ਨੇ ਬੁੱਧਵਾਰ ਨੂੰ ਦਿੱਲੀ ਸਥਿਤ ਬੰਗਲਾਦੇਸ਼ ਹਾਈ ਕਮਿਸ਼ਨ ਦੇ ਨਾਲ ਹੀ ਦੇਸ਼ਭਰ ’ਚ ਪ੍ਰਦਰਸ਼ਨ ਕਰ ਕੇ ਵਿਰੋਧ ਦਰਜ ਕਰਾਉਣ ਦੀ ਤਿਆਰੀ ਕੀਤੀ ਹੈ।

Comment here