ਸਿਆਸਤਖਬਰਾਂਦੁਨੀਆ

ਸੰਯੁਕਤ ਰਾਸ਼ਟਰ ਨੇ ਅਫਗਾਨਿਸਤਾਨ ਨੂੰ ਮਾਨਤਾ ਦੇਣ ਤੋਂ ਕੀਤਾ ਇਨਕਾਰ

ਕਾਬੁਲ-ਸੰਯੁਕਤ ਰਾਸ਼ਟਰ ਮਾਨਤਾ ਕਮੇਟੀ ਨੇ ਵਿਸ਼ਵ ਬਾਡੀ ’ਚ ਤਾਲਿਬਾਨ ਨੂੰ ਸ਼ਾਮਲ ਕਰਨ ਦਾ ਫੈਸਲਾ ਮੁਲਤਵੀ ਕਰ ਦਿੱਤਾ ਹੈ। ਉਥੇ ਹੀ ਮਿਆਂਮਾਰ ਫੌਜ ਦੀ ਸੀਟ ਨੂੰ ਵੀ ਮਨਜ਼ੂਰੀ ਨਹੀਂ ਦਿੱਤੀ। ਜਾਣਕਾਰੀ ਮੁਤਾਬਕ, ਬੀਤੇ ਬੁੱਧਵਾਰ ਨੂੰ ਬੁਲਾਈ ਗਈ ਸੰਯੁਕਤ ਰਾਸ਼ਟਰ ਦੀ ਕਮੇਟੀ ਨੇ ਅਫਗਾਨਿਸਤਾਨ ’ਚ ਤਾਲਿਬਾਨ ਦੇ ਅਗਵਾਈ ਵਾਲੀ ਸਰਕਾਰ ਨਾਲ ਮਿਆਂਮਾਰ ’ਚ ਫੌਜੀ ਸੱਤਾ ਜੁੰਟਾ ’ਚ ਵਫਦ ਦੀ ਕਮੀ ਦੱਸੀ ਹੈ। ਅਫਗਾਨ ਮੀਡੀਆ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਦੋਵਾਂ ਹੀ ਦੇਸ਼ਾਂ ਦੀਆਂ ਸੀਟਾਂ ਨੂੰ ਲੈ ਕੇ ਫੈਸਲਾ ਲੰਬੇ ਸਮੇਂ ਤੋਂ ਟਾਲਿਆ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਮਾਨਤਾ ਕਮੇਟੀ ਦੇ ਇਸ ਫੈਸਲੇ ਦਾ ਮਤਲਬ ਹੈ ਕਿ ਅਫਗਾਨਿਸਤਾਨ ਦੇ ਇਸਲਾਮੀ ਅਮੀਰਾਤ ਅਤੇ ਫੌਜੀ ਜੁੰਟਾ ਦੇ ਪ੍ਰਤੀਨਿਧੀਆਂ ਨੂੰ ਅਜੇ 193 ਮੈਂਬਰੀ ਵਿਸ਼ਵ ਬਾਡੀ ’ਚ ਬੈਠਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਤਾਲਿਬਾਨ ਦੇ ਸੰਯੁਕਤ ਰਾਸ਼ਟਰ ਉਮੀਦਵਾਰ ਸੋਹੇਲ ਸ਼ਾਹੀਨ ਨੇ ਟਵੀਟ ਕਰਕੇ ਕਿਹਾ ਹੈ ਕਿ ਅਫਗਾਨਿਸਤਾਨ ਦੇ ਲੋਕਾਂ ਨੇ ਆਪਣੀ ਆਜ਼ਾਦੀ ਲਈ ਇਕ ਲੰਬੀ ਲੜਾਈ ਲੜੀ ਹੈ। ਉਨ੍ਹਾਂ ਨੂੰ ਸੰਯੁਕਤ ਰਾਸ਼ਟਰ ’ਚ ਆਪਣਾ ਪ੍ਰਤੀਨਿਧੀ ਰੱਖਣ ਦਾ ਪੂਰਾ ਅਧਿਕਾਰ ਹੈ। ਸੁਤੰਤਰ ਅਫਗਾਨਿਸਤਾਨ ਦੇਸ਼ ਦੇ ਲੋਕਾਂ ਦਾ ਅਧਿਕਾਰ ਹੈ। ਇਸ ਲਈ ਉਨ੍ਹਾਂ ਕਈ ਦਹਾਕਿਆਂ ਤਕ ਸ਼ੰਘਰਸ਼ ਕੀਤਾ ਹੈ।

Comment here