ਸਿਆਸਤਖਬਰਾਂਦੁਨੀਆ

ਸੰਯੁਕਤ ਰਾਸ਼ਟਰ ਦੇ ਅੰਤਰਰਾਸ਼ਟਰੀ ਨਿਯਮ ਇਕ ਸਮਾਨ ਹੋਣ—ਸ਼ੀ ਜਿਨਪਿੰਗ

ਬੀਜਿੰਗ-‘ਅਸੀਂ ਸੰਯੁਕਤ ਰਾਸ਼ਟਰ ਦੇ ਅਧਿਕਾਰ ਅਤੇ ਨਿਯਮਾਂ ਨੂੰ ਬਣਾਈ ਰੱਖਣਾ ਚਾਹੁੰਦੇ ਹਾਂ ਅਤੇ ਬਹੁਪੱਖਤਾ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।’ ਇਹ ਸ਼ਬਦ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਹੇ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਨਾਲ ਅੰਤਰਰਾਸ਼ਟਰੀ ਨਿਯਮ ਸਾਰੇ ਦੇਸ਼ਾਂ ਲਈ ਬਿਨਾਂ ਕਿਸੇ ਵਿਵਾਦ ਦੇ ਇਕ ਸਮਾਨ ਹੋਣੇ ਚਾਹੀਦੇ ਹਨ ਅਤੇ ਕਿਸੇ ਇਕ ਦੇਸ਼ ਦੁਆਰਾ ਗਲੋਬਲ ਨਿਯਮਨਹੀਂ ਬਣਾਏ ਜਾ ਸਕਦੇ। ਉਨ੍ਹਾਂ ਦਾ ਇਸ਼ਾਰਾ ਅਮਰੀਕਾ ਵਲ ਸੀ। ਸ਼ੀ ਨੇ ਇਥੇ ਕਿਹਾ,
ਉਹ ਸੰਯੁਕਤ ਰਾਸ਼ਟਰ ’ਚ ਚੀਨ ਦੇ ‘ਕਾਨੂੰਨੀ ਸਥਾਨ’ ਦੀ ਬਹਾਲੀ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਵੀਟੋ ਸ਼ਕਤੀ ਦੇ ਨਾਲ ਸਥਾਈ ਮੈਂਬਰ ਬਣਾਏ ਜਾਣ ਦੀ 50ਵੀਂ ਜਯੰਤੀ ਮੌਕੇ ਬੋਲ ਰਹੇ ਸਨ। ਸ਼ੀ ਨੇ ਕਿਹਾ ਕਿ ਦੇਸ਼ਾਂ ਨੂੰ ਕੌਮਾਂਤਰੀ ਵਿਵਸਥਾ ਨੂੰ ਬਣਾਈ ਰੱਖਣਾ ਚਾਹੀਦਾ ਹੈ ਜਿਸ ਦੇ ਕੇਂਦਰ ’ਚ ਸੰਯੁਕਤ ਰਾਸ਼ਟਰ ਹੋਵੇ ਅਤੇ ਕੌਮਾਂਤਰੀ ਸਬੰਧਾਂ ਦੇ ਬੁਨਿਆਦੀ ਮਿਆਰ ਸੰਯੁਕਤ ਰਾਸ਼ਟਰ ਟਾਰਟਰ ਦੇ ਸਿਧਾਂਤਾਂ ਅਤੇ ਉਦੇਸ਼ਾਂ ’ਤੇ ਆਧਾਰਿਤ ਹੋਣਾ ਚੀਹਦਾ ਹੈ।
ਅਮਰੀਕਾ ਅਤੇ ਇਸ ਦੇ ਸਹਿਯੋਗੀਆਂ ’ਤੇ ਹਮਲਾ ਕਰਦੇ ਹੋਏ ਸ਼ੀ ਨੇ ਕਿਹਾ ਕਿ ਕੌਮਾਂਤਰੀ ਨਿਯਮ ਸੰਯੁਕਤ ਰਾਸ਼ਟਰ ਦੇ 193 ਮੈਂਬਰ ਦੇਸ਼ਾਂ ਦੁਆਰਾ ਬਣਾਇਆ ਜਾਣਾ ਚਾਹੀਦਾ ਹੈ ਨਾ ਕਿ ਕਿਸੇ ਇਕ ਦੇਸ਼ਜਾਂ ਦੇਸ਼ਾਂ ਦੇ ਸਮੂਹ ਦੁਆਰਾ। ਚੀਨ ਅਤੇ ਅਮਰੀਕਾ ਵਿਚਾਲੇ ਰਿਸ਼ਤਿਆਂ ’ਚ ਕਾਫੀ ਖਟਾਸ ਆ ਗਈ ਹੈ। ਦੋਵਾਂ ਦੇਸ਼ਾਂ ਵਿਚਾਲੇ ਵਪਾਰਕ, ਵਿਵਾਦਿਤ ਦੱਖਣ ਚੀਨ ਸਾਗਰ ’ਚ ਬੀਜਿੰਗ ਦੀ ਫੌਜੀ ਪਹਿਲ ਅਤੇ ਹਾਂਗਕਾਂਗ ਤੇ ਸ਼ਿਨਜਿਆਂਗ ’ਚ ਮਨੁੱਖੀ ਅਧਿਕਾਰਾਂ ਸਮੇਤ ਵੱਖ-ਵੱਖ ਮੁੱਦਿਆਂ ’ਤੇ ਵਿਵਾਦ ਜਾਰੀ ਹੈ।

Comment here